Bathinda News: DAV College Bathinda ਵਿਖੇ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ।ਮੈਚ ਦੀ ਸ਼ਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਡੀਨ ਆਈਆਈਸੀ ਡਾ. ਵੰਦਨਾ ਜਿੰਦਲ, ਡੀਨ ਆਈਕਿਊ ਏਸੀ ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੀ ਹੱਲਾ ਸ਼ੇਰੀ ਨਾਲ ਹੋਈ।
ਇਹ ਵੀ ਪੜ੍ਹੋ Patiala ‘ਚ ਤੜਕਸਾਰ PRTC ਬੱਸ ਅਤੇ ਸਕਾਰਪੀਓ ਕਾਰ ‘ਚ ਭਿਆਨਕ ਹਾ+ਦ+ਸਾ
ਚੌਥਾ ਮੈਚ ਡੀਏਵੀ ਫਿਨਿਕਸ ਟੀਮ ਅਤੇ ਡੀਏਵੀ ਚਾਰਜਰਸ ਟੀਮ ਵਿਚਕਾਰ ਖੇਡਿਆ ਗਿਆ।
ਡੀਏਵੀ ਫਿਨਿਕਸ ਟੀਮ ਨੇ 15 ਓਵਰਾਂ ਵਿੱਚ 254/9 ਦੌੜਾਂ ਬਣਾਈਆਂ। ਬਲਕਰਨ ਨੇ 33 ਗੇਂਦਾਂ ਵਿੱਚ 100 ਦੌੜਾ ਬਣਾਈਆਂ। ਦਿਲਜੀਤ ਨੇ ਤਿੰਨ ਵਿਕਟਾਂ ਲਈਆਂ।ਡੀਏਵੀ ਚਾਰਜਰਸ ਟੀਮ ਨੇ 12.4 ਓਵਰਾਂ ਵਿੱਚ ਟੀਚਾ ਪ੍ਰਾਪਤ ਕੀਤਾ। ਅਰਮਾਨ ਨੇ 29 ਗੇਂਦਾਂ ਵਿੱਚ 114 ਦੌੜਾਂ ਬਣਾਈਆਂ।ਅਰਮਾਨ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ਼ ਦ ਮੈਚ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ.ਨਿਰਮਲ ਸਿੰਘ ਸਿੱਧੂ, ਪ੍ਰੋ.ਲਵਪ੍ਰੀਤ ਕੌਰ, ਪ੍ਰੋ.ਅਜੇ ਵਾਲੀਆ ਅਤੇ ਕਾਲਜ ਕ੍ਰਿਕਟ ਕੋਚ ਸ਼੍ਰੀ ਰਾਜੀਵ ਕੁਮਾਰ ਮੋਹੰਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
