Patiala News: ਵੀਰਵਾਰ ਤੜਕਸਾਰ ਪਟਿਆਲਾ ਦੇ ਸਮਾਣਾ ਰੋਡ ‘ਤੇ PRTC ਬੱਸ ਅਤੇ ਸਕਾਰਪੀਓ ਕਾਰ ਵਿਚਕਾਰ ਭਿਆਨਕ ਹਾ+ਦ+ਸਾ ਵਾਪਰ ਗਿਆ। ਧੁੰਦ ਅਤੇ ਤੇਜ਼ ਰਫ਼ਤਾਰੀ ਕਾਰਨ ਦੋਨਾਂ ਗੱਡੀਓ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸਦੇ ਨਾਲ ਸਕਾਰਪੀਓ ਕਾਰ ਚਕਨਾਚੂਰ ਹੋ ਗਈ। ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦੀ ਗਰਭਵਤੀ ਪਤਨੀ ਅਤੇ ਛੋਟਾ ਬੱਚਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ।
ਇਹ ਵੀ ਪੜ੍ਹੋ ਮਸ਼ਹੂਰ ਪੰਜਾਬੀ ਗਾਇਕ ਦੇ ਮੈਨੇਜਰ ਨੂੰ ਮਿਲੀ ਧਮਕੀ, ਕੀਤੀ 10 ਕਰੋੜ ਦੀ ਮੰਗ
ਇਸੇ ਤਰ੍ਹਾਂ ਪੀਆਰਟੀਸੀ ਬੱਸ ਦੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ। ਜਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦਸਿਆ ਜਾ ਰਿਹਾ ਕਿ ਸਰਕਾਰੀ ਬੱਸ ਸਮਾਣਾ ਤੋਂ ਸਵੇਰੇ ਸਾਢੇ ਪੰਜ ਵਜੇਂ ਪਟਿਆਲਾ ਲਈ ਜਾ ਰਹੀ ਸੀ ਜਦਕਿ ਕਾਰ ਸਵਾਰ ਅੰਬਾਲਾ ਤੋਂ ਸਮਾਣਾ ਵੱਲ ਆ ਰਹੇ ਸਨ। ਇਸ ਦੌਰਾਨ ਪਿੰਡ ਫ਼ਤਿਹਪੁਰ ਨਜ਼ਦੀਕ ਧੁੰਦ ਦੇ ਚੱਲਦਿਆਂ ਦੋਨਾਂ ਗੱਡੀਆਂ ਵਿਚਕਾਰ ਇਹ ਟੱਕਰ ਹੋ ਗਈ। ਕਾਰ ਨੂੰ ਤੋੜ ਕੇ ਵਿਚੋਂ ਜਖ਼ਮੀਆਂ ਨੂੰ ਕੱਢਿਆ ਗਿਆ। ਮ੍ਰਿਤਕ ਤੇ ਜਖ਼ਮੀਆਂ ਦੀ ਪਹਿਚਾਣ ਨਹੀਂ ਹੋ ਸਕੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
