ਬਠਿੰਡਾ ‘ਚ ਫ਼ਿਰੋਜਪੁਰ ਦਾ ਨੌਜਵਾਨ ਪਾਕਿਸਤਾਨੀ ਏਜੰਟਾਂ ਦੇ ਲਈ ਫ਼ੌਜੀ ਛਾਉਣੀ ਦੀ ਜਾਸੂਸੀ ਕਰਦਾ ਕਾਬੂ

Bathinda News: Bathinda ‘ਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵੱਲੋਂ ਫ਼ੌਜੀ ਖੁਫ਼ੀਆ ਏਜੰਸੀ ਦੇ ਨਾਲ ਮਿਲਕੇ ਕੀਤੀ ਇੱਕ ਵੱਡੀ ਕਾਰਵਾਈ ਵਿਚ ਫ਼ੌਜੀ ਛਾਉਣੀ ਦੀ ਜਾਸੂਸੀ ਕਰਦੇ ਫ਼ਿਰੋਜਪੁਰ ਦੇ ਇੱਕ ਨੌਜਵਾਨ ਨੂੰ ਕਾਬੂ ਕਰਨ ਦੀ ਜਾਣਕਾਰੀ ਮਿਲੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤੂ ਵਾਸੀ ਪਿੰਡ ਜਖਰਾਵਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਜਾਂਚ ਏਜੰਸੀਆਂ ਵੱਲੋਂ ਮੁਲਜ਼ਮ ਕੋਲੋਂ ਬਰਾਮਦ ਮੋਬਾਇਲ ਫ਼ੋਨ ਵਿਚੋਂ ਫ਼ੌਜੀ ਛਾਉਣੀ ਦੀ ਕਾਫ਼ੀ ਸੰਵੇਦਨਸ਼ੀਲ ਜਾਣਕਾਰੀ ਮਿਲੀ ਹੇ। ਮੁਲਜਮ ਦੇ ਵਿਰੁਧ ਇਸ ਮਾਮਲੇ ’ਚ ਥਾਣਾ ਸਿਵਲ ਲਾਈਨਜ਼ ਵਿਖੇ ਭਾਰਤੀ ਨਿਆਂ ਸੰਹਿਤਾ (BNS) 2023 ਦੀ ਧਾਰਾ 113(3) ਅਤੇ 152 ਅਤੇ ਆਫ਼ੀਸ਼ੀਅਲ ਸੀਕ੍ਰੇਟਸ ਐਕਟ 1923 ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਢਲੀ ਜਾਂਚ ਮੁਤਾਬਕ ਮੁਲਜ਼ਮ ਸੱਤੂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. (ISI) ਦੇ ਆਪਰੇਟਿਵਾਂ ਲਈ ਇਹ ਜਾਸੂਸੀ ਕਰ ਰਿਹਾ ਸੀ ਤੇ ਉਸਨੂੰ ਇਸ ਕੰਮ ਬਦਲੇ ਪੈਸੇ ਵੀ ਮਿਲੇ ਸਨ।

ਜਿਸਦੇ ਬਦਲੇ ਉਹ ਬਠਿੰਡਾ ਛਾਉਣੀ ਦੇ ਮਹੱਤਵਪੂਰਨ ਟਿਕਾਣਿਆਂ ਦੀ ਜਾਣਕਾਰੀ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਏਜੰਟਾਂ ਨੂੰ ਭੇਜ ਰਿਹਾ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਪਹਿਲਾਂ ਤੋਂ ਤਿੰਨ ਐੱਫ.ਆਈ.ਆਰ. ਦਰਜ ਹਨ।ਇਸ ਤੋਂ ਇਲਾਵਾ 27 ਫਰਵਰੀ 2026 ਨੂੰ ਆਰਮਜ਼ ਐਕਟ ਤਹਿਤ ਦਰਜ ਮਾਮਲੇ ਵਿੱਚ ਡਰੋਨ ਅਤੇ ਕਾਰਤੂਸ ਬਰਾਮਦਗੀ ਦੇ ਸਬੰਧ ਵਿੱਚ ਉਹ ਲੋੜੀਂਦਾ (ਵਾਂਟੇਡ) ਹੈ। ਉੱਥੇ ਹੀ, 22 ਸਤੰਬਰ 2026 ਨੂੰ ਥਾਣਾ ਆਰਿਫ਼ ਕੇ ਵਿਖੇ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਦਰਜ ਮਾਮਲੇ ਵਿੱਚ 6.25 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦੇ ਸਬੰਧ ਵਿੱਚ ਵੀ ਮੁਲਜ਼ਮ ਦੀ ਭਾਲ ਸੀ।ਜਾਂਚ ਏਜੰਸੀਆਂ ਹੁਣ ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ ‘ਤੇ ਉਸ ਦੇ ਜਾਸੂਸੀ ਨੈੱਟਵਰਕ ਦੀ ਪੂਰੀ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੀਆਂ ਹੋਈਆਂ ਹਨ।

ਇਹ ਵੀ ਪੜ੍ਹੋ 👉ਪੁਲਿਸ ਹਿਰਾਸਤ ਵਿਚੋਂ ਬਾਹਰ ਆਏ ਨੌਜਵਾਨ ਦੀ ਹੋਈ ਮੌ/ਤ; ਪ੍ਰਵਾਰ ਨੇ ਲਾ*ਸ਼ ਸੜਕ ‘ਤੇ ਰੱਖ ਲਗਾਇਆ ਧਰਨਾ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪੁਲਿਸ ਹਿਰਾਸਤ ਵਿਚੋਂ ਬਾਹਰ ਆਏ ਨੌਜਵਾਨ ਦੀ ਹੋਈ ਮੌ/ਤ; ਪ੍ਰਵਾਰ ਨੇ ਲਾ*ਸ਼ ਸੜਕ ‘ਤੇ ਰੱਖ ਲਗਾਇਆ ਧਰਨਾ

Leave a Reply

Your email address will not be published. Required fields are marked *