ਲਾਲਚ ਬੁਰੀ ਬਲਾ; ਪੈਸਿਆਂ ਦੇ ਲਾਲਚ ‘ਚ ਦੋਸਤ ਨੇ ਕੀਤਾ ਦੋਸਤ ਦਾ ਕ*ਤ*ਲ; ਲਾ/ਸ਼ ਛੱਪੜ ‘ਚ ਸੁੱਟੀ

Ludhiana News: ਲੁਧਿਆਣਾ ‘ਚ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਪੈਸਿਆਂ ਦੇ ਲੈਣ-ਦੇਣ ਦੇ ਚੱਕਰ ਵਿਚ ਇੱਕ ਦੋਸਤ ਵੱਲੋਂ ਹੀ ਆਪਣੇ ਸਾਥੀਆਂ ਨਾਲ ਮਿਲਕੇ ਦੋਸਤ ਦਾ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਮੁਲਜ਼ਮਾਂ ਨੇ ਲਾਸ਼ ਨੂੰ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫ਼ੂਲ ਇਲਾਕੇ ਦੇ ਇੱਕ ਛੱਪੜ ਵਿਚ ਸੁੱਟ ਦਿੱਤਾ। ਕਤਲ ਤੋਂ ਪਹਿਲਾਂ ਮ੍ਰਿਤਕ ਵੱਲੋਂ ਪਹਿਨੇ ਗਹਿਣੇ ਵੀ ਉਤਾਰਨ ਦਾ ਸ਼ੱਕ ਹੈ। ਮ੍ਰਿਤਕ ਦੀ ਪਹਿਚਾਣ ਪੰਕਜ ਅਰੋੜਾ (50 ਸਾਲ) ਵਾਸੀ ਲੁਧਿਆਣਾ ਵਜੋਂ ਹੋਈ ਹੈ, ਜੋਕਿ ਇਲਾਕੇ ਦਾ ਨਾਮੀਂ ਕੱਪੜਾ ਕਾਰੋਬਾਰੀ ਸੀ। ਮੁਢਲੀ ਜਾਂਚ ਮੁਤਾਬਕ ਕਥਿਤ ਕਾਤਲ ਮਿੱਕੀ ਆਹੂਜਾ ਨੇ ਮ੍ਰਿਤਕ ਦੇ ਲੱਖਾਂ ਰੁਪਏ ਦੇਣੇ ਸਨ ਤੇ ਇਸਨੂੰ ਹੀ ਕਤਲ ਦੀ ਮੁੱਖ ਵਜਾਹ ਮੰਨਿਆ ਜਾ ਰਿਹਾ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਰਿਸ਼ਤੇਦਾਰ ਦੇ ਬਿਆਨਾਂ ਉੱਪਰ ਕਥਿਤ ਦੋਸ਼ੀ ਮਿੰਕੀ ਅਹੂਜਾ ਅਤੇ ਉਸਦੇ ਸਾਥੀਆਂ ਅਜੈ ਸਿੰਘ ਤੇ ਸ਼ਿਵਾ ਵਿਰੁਧ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵਧਾ ਕੇ 431 ਪ੍ਰਤੀ ਕੁਇੰਟਲ ਕੀਤਾ; ਦੇਸ਼ ਵਿੱਚ ਸਭ ਤੋਂ ਵੱਧ ਕੀਮਤ

ਪੁਲਿਸ ਹਿਰਾਸਤ ਵਿਚੋਂ ਬਾਹਰ ਆਏ ਨੌਜਵਾਨ ਦੀ ਹੋਈ ਮੌ/ਤ; ਪ੍ਰਵਾਰ ਨੇ ਲਾ*ਸ਼ ਸੜਕ ‘ਤੇ ਰੱਖ ਲਗਾਇਆ ਧਰਨਾ

Leave a Reply

Your email address will not be published. Required fields are marked *