👉ਸ਼ਿਵਾ ਤੇ ਖੁਸ਼ਦੀਪ ਕੌਰ ਬਣੇ ਬੈਸਟ ਐਥਲੀਟ
Bathinda News: Guru Kashi University ਦੀ 13ਵੀਂ ਐਥਲੈਟਿਕ ਮੀਟ ਸਫਲਤਾ ਪੂਰਵਕ ਸੰਪੰਨ ਹੋਈ, ਜਿਸ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਾਈਸ-ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਡਾਇਰੈਕਟਰ ਕੈਂਪਸ ਪ੍ਰੋ. (ਡਾ.) ਹਰਜਸਪਾਲ ਸਿੰਘ ਸਿੱਧੂ, ਡੀਨ ਅਕਾਦਮਿਕ ਪ੍ਰੋ. (ਡਾ.) ਜਾਵੇਦ ਅਹਿਮਦ ਖਾਨ, ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਵਿਦਿਆਰਥੀ ਹਾਜ਼ਿਰ ਹੋਏ।ਓਵਰਆਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ ਨੇ 158 ਅੰਕਾਂ ਨਾਲ ਆਪਣੇ ਨਾਮ ਕੀਤੀ, ਫੈਕਲਟੀ ਆੱਫ ਇੰਜੀਨੀਰਿੰਗ ਅਤੇ ਤਕਨਾਲੋਜੀ 138 ਅੰਕਾਂ ਨਾਲ ਫਸਟ ਰਨਰ ਅੱਪ ਤੇ 88 ਅੰਕਾਂ ਨਾਲ ਫੈਕਲਟੀ ਆੱਫ ਸਾਇਸਜ਼, ਹਿਓਮੈਨਟੀ ਐਂਡ ਲੈਗੂਏਜ਼ ਸੈਕੰਡ ਰਨਰ ਅੱਪ ਰਹੇ।
ਇਹ ਵੀ ਪੜ੍ਹੋ DAV College Bathinda ਵਿਖੇ ਡੀਏਵੀ ਕ੍ਰਿਕਟ ਕੱਪ 2026 ਸੀਜ਼ਨ ਚੌਥੇ ‘ਚ ਚਾਰਜਰਸ ਟੀਮ ਦੀ ਹੋਈ ਜਿੱਤ
ਚੈਂਪੀਅਨਸ਼ਿਪ ਵਿੱਚ ਲੜਕਿਆਂ ਵਿੱਚੋਂ ਸ਼ਿਵਾ ਤੇ ਲੜਕੀਆਂ ਵਿੱਚੋਂ ਖੁਸ਼ਦੀਪ ਕੌਰ ਨੂੰ ਬੈਸਟ ਐਥਲੀਟ ਚੁਣਿਆ ਗਿਆ। ਆਯੋਜਕਾਂ ਵੱਲੋਂ ਬੈਸਟ ਐਥਲੀਟਾਂ ਨੂੰ ਤਗਮਿਆਂ ਦੇ ਨਾਲ-ਨਾਲ 5000-5000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਕੈਂਪਸ ਪ੍ਰੋ. (ਡਾ.) ਹਰਜਸਪਾਲ ਸਿੰਘ ਸਿੱਧੂ ਵੱਲੋਂ ਖੁਸ਼ਦੀਪ ਕੌਰ ਨੂੰ 2000 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ। ਉਹਨਾਂ ਖਿਡਾਰੀਆਂ ਨੂੰ ਲਗਾਤਾਰ ਅਭਿਆਸ, ਸਖ਼ਤ ਮਿਹਨਤ ਅਤੇ ਕੋਚ ਸਾਹਿਬਾਨ ਦੇ ਨਿਰਦੇਸ਼ਾਂ ਦੇ ਪਾਲਣ ਕਰਨ ਦਾ ਮਸ਼ਵਰਾ ਦਿੱਤਾ, ਉਹਨਾਂ ਖਿਡਾਰੀਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ ਫ਼ੌਜ ‘ਚ ਭਰਤੀ ਦੀ ਤਿਆਰੀ ਕਰਦੇ 20 ਸਾਲਾਂ ਨੌਜਵਾਨਾਂ ਦੀ ਖੇਡ ਮੈਦਾਨ ‘ਚ ਹੋਈ ਮੌ+ਤ
ਇਸ ਮੌਕੇ ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਰਾਜ ਕੁਮਾਰ ਸ਼ਰਮਾ ਨੇ ਐਥਲੈਟਿਕ ਮੀਟ ਦੇ ਨਤੀਜੇ ਦੱਸਦਿਆਂ ਕਿਹਾ ਕਿ ਲੜਕਿਆਂ ਦੀ ਓਵਰ-ਆਲ ਚੈਂਪੀਅਨਸ਼ਿਪ ਫੈਕਲਟੀ ਆੱਫ ਇੰਜੀਨੀਰਿੰਗ ਨੇ 87 ਅੰਕਾਂ ਨਾਲ ਜਿੱਤੀ ਹੈ, ਜਦ ਕਿ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ 78 ਅੰਕਾਂ ਨਾਲ ਫਸਟ ਰਨਰ-ਅੱਪ ਤੇ ਫੈਕਲਟੀ ਆੱਫ ਸਾਇਸਜ਼, ਹਿਓਮੈਨਟੀ ਐਂਡ ਲੈਗੂਏਜ਼ 58 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ। ਲੜਕਿਆਂ ਦੀ ਓਵਰ ਆਲ ਚੈਂਪੀਅਨਸ਼ਿਪ ਦਾ ਖਿਤਾਬ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ ਦੇ ਸਿਰ ਬੱਝਿਆ ਜੋ 80 ਅੰਕਾਂ ਨਾਲ ਜੇਤੂ ਰਹੀ, ਫੈਕਲਟੀ ਆੱਫ ਇੰਜੀਨੀਰਿੰਗ ਅਤੇ ਤਕਨਾਲੋਜੀ 57 ਅੰਕਾਂ ਨਾਲ ਫਸਟ ਰਨਰ-ਅੱਪ ਅਤੇ ਫੈਕਲਟੀ ਆੱਫ ਲਾਅ 44 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ।ਆਯੋਜਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਤਗਮਿਆਂ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਗਿਆ ਮੰਚ ਸੰਚਾਲਨ ਦੀ ਭੂਮਿਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ, ਡਾ. ਜੀਨੀਅਸ ਵਾਲੀਆ ਤੇ ਡਿਪਟੀ ਡਾਇਰੈਕਟਰ ਬਰਾਡਕਾਸਟਿੰਗ ਮਨਪ੍ਰੀਤ ਕੌਰ ਨੇ ਆਪਣੇ ਨਵੇਕਲੇ ਅੰਦਾਜ਼ ਨਾਲ ਬਾਖੂਬੀ ਨਿਭਾਈ। ਮੁੱਖ ਮਹਿਮਾਨ ਵੱਲੋਂ ਐਥਲੈਟਿਕ ਮੀਟ ਦੀ ਸਮਾਪਤੀ ਦੇ ਐਲਾਨ ਨਾਲ ਸਮਾਰੋਹ ਆਪਣੀ ਸਮਾਪਤਾ ਤੇ ਪੁੱਜਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
