Bathinda News: DAV College Bathinda ਦੇ ਵੱਲੋਂ ਸਾਲਾਨਾ ਐਥਲੈਟਿਕ ਮੀਟ -2026 ਦਾ ਆਯੋਜਨ ਕੀਤਾ ਗਿਆ। ਇਸ ਮੀਟ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਪੁੱਜੇ ਜਦਕਿ ਇਸ ਮੌਕੇ ਸਤਿਾਰਤ ਮਹਿਮਾਨਆਂ ਵਜੋਂ ਮੇਅਰ ਪਦਮਜੀਤ ਮਹਿਤਾ ਅਤੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਉਚੇਚੇ ਤੌਰ ‘ਤੇ ਕਾਲਜ ਪਹੁੰਚੇ। ਇਸ ਮੌਕੇ ਮੌਜੂਦ ਹੋਰ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਵਿਮਲ ਗਰਗ (ਮੈਂਬਰ, ਸਥਾਨਕ ਡੀ.ਏ.ਵੀ ਕਾਲਜ ਸਲਾਹਕਾਰ ਕਮੇਟੀ),ਚੋਧਰੀ ਪ੍ਰਤਾਪ ਸਿੰਘ(ਮੈਂਬਰ, ਸਥਾਨਕ ਡੀ.ਏ.ਵੀ ਕਾਲਜ ਸਲਾਹਕਾਰ ਕਮੇਟੀ), ਸ਼੍ਰੀ ਸੁਰਿੰਦਰ ਮੋਹਨ ਗਰਗ (ਪ੍ਰਧਾਨ, ਐਮ.ਐਚ.ਆਰ. ਸਕੂਲ), ਮੈਡਮ ਮਨਦੀਪ ਕੌਰ ਡੀ.ਓ ਦਫ਼ਤਰ ਬਠਿੰਡਾ, ਸ.ਜੱਗਾ ਸਿੰਘ, ਸ. ਰਘਬੀਰ ਸਿੰਘ ਬੀਰਾ, ਸਰਪੰਚ ਜੋਗਿੰਦਰ ਸਿੰਘ ਅਤੇ ਕਾਲਜ ਦੇ ਸੇਵਾਮੁਕਤ ਸਟਾਫ਼ ਮੈਂਬਰ ਪ੍ਰੋ. ਵਰੇਸ਼ ਗੁਪਤਾ ਅਤੇ ਪ੍ਰੋ. ਮਦਨ ਲਾਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ Guru Kashi University ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ਤੇ ਸੈਮੀਨਾਰ
ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ ਸੰਦੀਪ ਭਾਟੀਆ, ਰਜਿਸਟਰਾਰ ਡਾ. ਸਤੀਸ਼ ਗਰੋਵਰ ਸਟਾਫ ਸਕੱਤਰ ਡਾ. ਪ੍ਰਵੀਨ ਬਾਲਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਨੇ ਸਨਮਾਨਿਤ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਡੀਏਵੀ ਗਾਨ ਦੇ ਪਵਿੱਤਰ ਗਾਇਨ ਨਾਲ ਹੋਈ।ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਇੱਕ ਸੁਚੱਜੇ ਢੰਗ ਨਾਲ ਤਾਲਮੇਲ ਵਾਲਾ ਮਾਰਚ ਪਾਸਟ ਅਤੇ ਮਿਸ਼ਾਲ ਸਮਾਰੋਹ ਕੀਤਾ ਗਿਆ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਸ੍ਰੀ ਰਾਜੇਸ਼ ਧੀਮਾਨ ਨੇ ਡੀ.ਏ.ਵੀ ਝੰਡਾ ਲਹਿਰਾਇਆ। ਸਾਲ ਦੀਆਂ ਖੇਡ ਪ੍ਰਾਪਤੀਆਂ ਬਾਰੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ DAV College Bathinda ਵਿਖੇ ਸੱਤ ਰੋਜ਼ਾ ਐਨਐਸਐਸ ਕੈੰਪ ਦਾ ਅੱਜ ਤੀਸਰਾ ਦਿਨ
ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨਾਂ, ਮਾਣਯੋਗ ਮਹਿਮਾਨਾਂ, ਹੋਰ ਵਿਸ਼ੇਸ਼ ਮਹਿਮਾਨਾਂ ਅਤੇ ਡੀ.ਏ.ਵੀ ਕਾਲਜ ਦੇ ਸੇਵਾਮੁਕਤ ਸਟਾਫ ਮੈਂਬਰਾਂ ਦੁਆਰਾ ਆਪਣਾ ਕੀਮਤੀ ਸਮਾਂ ਕੱਢਣ ਲਈ ਅਤੇ ਆਪਣੀ ਸੁਚੱਜੀ ਮੌਜੂਦਗੀ ਨਾਲ ਇਸ ਮੌਕੇ ਨੂੰ ਵਧੀਆ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਕਾਲਜ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਅਜੇ ਵਾਲੀਆ, ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਬਹੁਤ ਸ਼ਲਾਘਾ ਕੀਤੀ।ਸਮਾਪਤੀ ਮੌਕੇ ਵਿਸ਼ੇਸ਼ ਮਹਿਮਾਨ ਜਗਰੂਪ ਸਿੰਘ ਗਿੱਲ ਐਮ.ਐਲ.ਏ ਬਠਿੰਡਾ ਅਤੇ ਅਮ੍ਰਿਤ ਲਾਲ ਅਗਰਵਾਲ ਸਾਬਕਾ ਚੇਅਰਮੈਨ ਪਲਾਨਿੰਗ ਬੋਰਡ ਨੇ ਖਿਡਾਰੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ।ਖੇਡ ਸਮਾਗਮ ਵਿੱਚ ਸ਼੍ਰੀ ਰਾਜੀਵ ਕੁਮਾਰ ਮੋਹੰਤੀ ( ਕ੍ਰਿਕਟ ਕੋਚ) ਪੁਰੇ ਸਮਾਗਮ ਦੇ ਦੌਰਾਨ ਹਾਜਰ ਰਹੇ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
