ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਨੂੰ ਅੱਗ ਲੱਗਣ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਵੱਲੋਂ ਪਰਚਾ ਦਰਜ਼

Bathinda News: ਬਠਿੰਡਾ ਨਗਰ ਨਿਗਮ ਦੇ ਦਫ਼ਤਰ ਵਿਚ ਲੰਘੀ 30 ਜਨਵਰੀ ਦੀ ਦੇਰ ਸ਼ਾਮ ਨੂੰ ਲੱਗੀ ਅੱਗ ਦੇ ਮਾਮਲੇ ਵਿਚ ਹੁਣ ਅਚਾਨਕ ਕੋਤਵਾਲੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਜਿਸਤੋਂ ਬਾਅਦ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸੂਚਨਾ ਮੁਤਾਬਕ ਇਸ ਸਬੰਧ ਵਿਚ ਨਗਰ ਨਿਗਮ ਦੇ ਡਿਪਟੀ ਡਾਇਰੈਕਟਰ(ਵਿੱਤ ਤੇ ਲੇਖਾ) ਲਖਵੀਰ ਸਿੰਘ ਤਰੀਖਾ ਵੱਲੋਂ ਪੁਲਿਸ ਨੂੰ ਪਰਚਾ ਦਰਜ਼ ਕਰਨ ਲਈ ਪੱਤਰ ਭੇਜਿਆ ਗਿਆ ਸੀ, ਜਿਸਦੇ ਆਧਾਰ ‘ਤੇ ਕੋੁਤਵਾਲੀ ਪੁਲਿਸ ਨੇ ਮੁਕੱਦਮਾ ਨੰਬਰ 36 ਅਤੇ ਅਧੀਨ ਧਾਰਾ 326 (ਐਫ਼) ਬੀਐਨਐਸ ਤਹਿਤ ਨਾਮਲੂਮ ਵਿਅਕਤੀ ਉੱਪਰ ਦਰਜ਼ ਕੀਤਾ ਹੈ। ਨਿਗਮ ਅਧਿਕਾਰੀਆਂ ਨੁੰ ਸ਼ੱਕ ਹੈ ਕਿ ਇਹ ਅੱਗ ਕਿਸੇ ਨੇ ਜਾਣਬੁੱਝ ਕੇ ਵੀ ਲਗਾਈ ਹੋ ਸਕਦੀ ਹੈ। ਜਿਸਦੇ ਚੱਲਦੇ ਇਸਦੀ ਪੜਤਾਲ ਹੋਣੀ ਲਾਜ਼ਮੀ ਹੈ। ਜਿਕਰਯੋਗ ਹੈ ਕਿ ਅਚਾਨਕ ਲੱਗੀ ਇਸ ਅੱਗ ਕਾਰਨ ਨਿਗਮ ਦੀ ਉੱਪਰਲੀ ਮੰਜਿਲ਼ ‘ਤੇ ਬਣੇ ਰਿਕਾਰਡ ਰੂਮ ਵਿਚ ਪਿਆ ਸਾਰਾ ਰਿਕਾਰਡ ਸੜ ਕੇ ਸਵਾਹ ਹੋ ਗਿਆ ਸੀ। ਇਸ ਮਾਮਲੇ ਵਿਚ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਪੁੱਜੇ ਮੇਅਰ ਪਦਮਜੀਤ ਸਿੰਘ ਮਹਿਤਾ ਸਮੇਤ ਨਿਗਮ ਦੇ ਅਧਿਕਾਰੀ ਤੇ ਹੋਰ ਕੌੌਸਲਰ ਵੀ ਪੁੱਜੇ ਸਨ, ਜਿੰਨ੍ਹਾਂ ਦਾਅਵਾ ਕੀਤਾ ਸੀ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਨੇ ਸਾਲਾਨਾ ਐਥਲੈਟਿਕ ਮੀਟ -2026 ਦਾ ਕੀਤਾ ਆਯੋਜਨ

ਕੈਨੇਡੀਅਨ ਵਿਗਿਆਨੀਆਂ ਦੇ ਵਫ਼ਦ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

Leave a Reply

Your email address will not be published. Required fields are marked *