Guru Kashi University ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ਤੇ ਸੈਮੀਨਾਰ

Talwamdi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਅਤੇ ਫੈਕਲਟੀ ਆਫ਼ ਇੰਜੀਨੀਅਰਿੰਗ ਵੱਲੋਂ ਆਈ.ਕਿਉ. ਏ.ਸੀ. ਦੇ ਸਹਿਯੋਗ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ‘ਤੇ ਐਡਵਾਂਸ ਕਰੀਅਰ ਟਰਾਂਸਫਾਰਮਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਮਨ ਐਸ. ਗੁਪਤਾ ਕੋ-ਫਾਊਂਡਰ ਸੀ.ਟੀ.ਓ. ਸਰਸ ਏ. ਆਈ. ਇੰਸਟੀਚਿਊਟ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਜੀ.ਕੇ.ਯੂ. ਦੇ ਪਰੋ. ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਅਤੇ ਸਰਸ ਇੰਸਟੀਚਿਊਟ ਦੇ ਅਮਨ ਐਸ. ਗੁਪਤਾ ਵੱਲੌਂ ਦੁਵੱਲਾ ਸਮਝੌਤਾ ਹਸਤਾਖ਼ਰਿਤ ਕੀਤਾ ਗਿਆ।ਸੈਮੀਨਾਰ ਵਿੱਚ ਮੁੱਖ ਬੁਲਾਰੇ ਅਮਨ ਗੁਪਤਾ ਨੇ ਆਰਟੀਫਿਸੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਜਨਰੇਟਿਵ ਏ.ਆਈ. ਦੇ ਉੱਭਰਦੇ ਰੁਝਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੈਕਨਾਲੋਜੀ ਕਿਸ ਤਰ੍ਹਾਂ ਵੱਖ-ਵੱਖ ਉਦਯੋਗਾਂ ਦੇ ਮੁਹਾਂਦਰੇ ਬਦਲ ਰਹੀਆਂ ਹਨ। ਜਿਸ ਕਾਰਨ ਰੁਜ਼ਗਾਰ ਅਤੇ ਹੋਰਨਾਂ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ।ਇਸ ਮੌਕੇ ਡਾ. ਧੀਮਾਨ ਨੇ ਕਿਹਾ ਕਿ ਸੈਮੀਨਾਰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਰਟੀਫਿਸ਼ੀਅਲ ਇੰਟੈਲੀਜੈਂਸ ‘ਸਭਨਾਂ ਲਈ’ ਦੇ ਹੌਕੇ ਨੂੰ ਸੱਚ ਸਾਬਿਤ ਕਰਦੀ ਹੈ ਕਿਉਂਕਿ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਰੁਜ਼ਗਾਰ ਦੇ ਮੌਕਿਆਂ ਦੇ ਕਾਬਲ ਬਣਨ, ਨੈਤਿਕ ਏ.ਆਈ ਦਾ ਇਸਤੇਮਾਲ ਅਤੇ ਏ.ਆਈ. ਦੀਆਂ ਨਵੀਨਤਮ ਪ੍ਰਣਾਲੀਆਂ ਬਾਰੇ ਜਾਣੂ ਹੋਣ ਲਈ ਤਿਆਰ ਕਰਦਾ ਹੈ।ਇਸ ਮੌਕੇ ਡਾ. ਜਾਵੇਦ ਅਹਿਮਦ ਖਾਨ ਡੀਨ ਅਕਾਦਮਿਕ ਅਤੇ ਡਾਇਰੈਕਟਰ ਆਈ.ਕਿਉ.ਏ. ਸੀ. ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਏ.ਆਈ. ਵਿਦਿਆਰਥੀਆਂ ਦੇ ਕਰੀਅਰ ਦੀ ਬੁਨਿਆਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲੱਭਣ ਤੱਕ ਸੀਮਿਤ ਨਾ ਰਹਿ ਕੇ ਸਿਹਤ, ਇੰਜਨੀਅਰਿੰਗ, ਖੇਤੀਬਾੜੀ ਸਿੱਖਿਆ ਤੇ ਡਿਜ਼ਾਇਨਿੰਗ ਵਰਗੇ ਖੇਤਰਾਂ ਵਿੱਚ ਉੱਭਰ ਰਹੀਆਂ ਸੰਭਵਾਨਾਵਾਂ ਤੋਂ ਲਾਭ ਉਠਾਉਣ ਲਈ ਨਵੇਂ ਸਟਾਰਟ-ਅੱਪ ਸ਼ੁਰੂ ਕਰਨ ਦਾ ਮਸ਼ਵਰਾ ਵੀ ਦਿੱਤਾ। ਸੈਮੀਨਾਰ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਵੱਡੀ ਹਾਜ਼ਰੀ ਨੇ ਸੈਮੀਨਾਰ ਦੇ ਸਮੇਂ ਦੇ ਹਾਣ ਦਾ ਹੋਣ ਦਾ ਸਬੂਤ ਪੇਸ਼ ਕੀਤਾ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਮੋਗਾ ਪੁਲਿਸ ਵੱਲੋ 02 ਦੋਸੀ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 190 ਗ੍ਰਾਮ ਹੈਰੋਇੰਨ + 01 ਮੋਟਰਸਾਈਕਲ ਕੀਤਾ ਬਰਾਮਦ

Sri Muktsar Sahib Police ਵੱਲੋਂ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਕੀਤੇ ਟਰੇਸ

Leave a Reply

Your email address will not be published. Required fields are marked *