CIA staff Moga ਵੱਲੋ 300 ਗ੍ਰਾਮ ਹੈਰੋਇਨ ਸਮੇਤ 01 ਕਾਬੂ

Moga News:ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ, ਆਈ.ਜੀ ਫਰੀਦਕੋਟ ਰੇਂਜ, ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ), ਸੁੱਖਅਮ੍ਰਿਤ ਸਿੰਘ DSP (D) ,ਸ਼੍ਰੀ ਅਨਵਰ ਅਲੀ DSP ਨਿਹਾਲ ਸਿੰਘ ਵਾਲਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 01 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ 300 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।ਮਿਤੀ 18-02-2026 ਨੂੰ ASI ਵਰਿੰਦਰ ਕੁਮਾਰ ਨੰਬਰ 676/ਮੋਗਾ CIA ਸਟਾਫ ਮੋਗਾ ਕੈਪ ਐਟ ਮੈਹਿਣਾ ਸਮੇਤ ਪੁਲਿਸ ਪਾਰਟੀ ਦੇ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਦੇ ਸਟੇਡੀਅਮ ਦੇ ਗੇਟ ਪਾਸ ਮੋਜੂਦ ਸੀ ਤਾ ASI ਵਰਿੰਦਰ ਕੁਮਾਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਕੋਕਰੀ ਬੁੱਟਰਾ ਜਿਲ੍ਹਾ ਮੋਗਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ।

ਇਹ ਵੀ ਪੜ੍ਹੋ  Sri Muktsar Sahib Police ਵੱਲੋਂ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਕੀਤੇ ਟਰੇਸ

ਜੋ ਅੱਜ ਵੀ ਹੈਰੋਇਨ ਲੈਕੇ ਪਿੰਡ ਮੱਦੋਕੇ ਤੋ ਪਿੰਡ ਬੁੱਟਰ ਨੂੰ ਜਾਦੀ ਲਿੰਕ ਰੋਡ ਪਰ ਪੈਦੇ ਚੌਰਸਤੇ ਪਾਸ ਖੜ੍ਹਾ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਿਹਾ ਹੈ।ASI ਵਰਿੰਦਰ ਕੁਮਾਰ ਨੇ ਰੁੱਕਾ ਲਿਖ ਕੇ ਮੁਕੱਦਮਾ ਨੰਬਰ 31 ਮਿਤੀ 18.02.2026 ਅ/ਧ 21/61/85 NDPS Act ਥਾਣਾ ਅਜੀਤਵਾਲ ਦਰਜ ਰਜਿਸਟਰ ਕਰਵਾਇਆ। ਅਗਲੀ ਤਫਤੀਸ਼ ਲਈ ਰੈਗੂਲਰ ASI ਵੀਰਪਾਲ ਕੌਰ ਨੰਬਰ 673/ਮੋਗਾ ਥਾਣਾ ਅਜੀਤਵਾਲ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ ਪਰ ਰੇਡ ਕਰਕੇ ਦੋਸੀ ਲਵਪ੍ਰੀਤ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਦੀ ਪਹਿਨੀ ਹੋਈ ਕਾਲੇ ਰੰਗ ਦੀ ਜੀਨ ਦੀ ਪੈਟ ਦੀ ਖੱਬੀ ਜੇਬ ਵਿੱਚੋ ਮਿਲੇ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫਾ ਵਿੱਚੋ 300 ਗਰਾਮ ਹੈਰੋਇਨ ਸਮੇਤ ਪਾਰਦਰਸੀ ਮੋਮੀ ਲਿਫਾਫਾ ਬਰਾਮਦ ਕਰਕੇ ਦੋਸ਼ੀ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਦੋਸੀ ਲਵਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਬਰਾਮਦਾ ਹੈਰੋਇਨ ਸਬੰਧੀ ਡੁੰਘਾਈ ਨਾਲ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Sri Muktsar Sahib Police ਵੱਲੋਂ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਕੀਤੇ ਟਰੇਸ

DAV College Bathinda ਨੇ ਸਾਲਾਨਾ ਐਥਲੈਟਿਕ ਮੀਟ -2026 ਦਾ ਕੀਤਾ ਆਯੋਜਨ

Leave a Reply

Your email address will not be published. Required fields are marked *