Amritsar News: Roop Kaur Sandhu; ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਆਗੂ ਬੀਬੀ Roop Kaur Sandhu ਆਪਣੇ ਵੱਲੋਂ ਕੀਤੇ ਵਾਅਦੇ ਮੁਤਾਬਕ ਅੱਜ ਸ਼ੁੱਕਰਵਾਰ (9 ਅਕਤੂਬਰ) ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੁੱਜ ਗਈ। ਹਾਲਾਂਕਿ ਇਸ ਮੌਕੇ ਉਨ੍ਹਾਂ ਨਾਲ ਪੀੜਤ ਔਰਤਾਂ ਮੌਜੂਦ ਨਹੀਂ ਸਨ ਪ੍ਰੰਤੂ ਬੀਬੀ ਸੰਧੂ ਨੇ ਦਾਅਵਾ ਕੀਤਾ ਕਿ ਉਹ ਸਾਰੇ ਸਬੂਤ( ਸਮੇਤ ਪਿੰਡ ਡਰਾਈਵ) ਲੈ ਕੇ ਪੁੱਜੀ ਹੋਈ ਸੀ ਪ੍ਰੰਤੂ ਜਥੇਦਾਰ ਸਾਹਿਬ ਇੱਥੇ ਮੌਜੂਦ ਨਹੀਂ ਸਨ। ਜਿਸਦੇ ਚੱਲਦੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲਬਾਤ ਹੋਈ ਹੈ, ਜਿਸਦੇ ਵਿਚ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਉਹ ਜਦ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਣਗੇ, ਉਨ੍ਹਾਂ ਨੂੰ ਬੁਲਾ ਲੈਣਗੇ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਰੂਪ ਕੌਰ ਸੰਧੂ ਨੇ ਸਵੇਰੇ 10 ਵਜੇਂ ਇੱਥੇ ਪੁੱਜਣਾ ਸੀ ਪ੍ਰੰਤੂ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਚੱਲਦਿਆਂ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਬੀਬੀ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਜਥੈਦਾਰ ਕੁਲਦੀਪ ਸਿੰਘ ਗੜਗੱਜ਼ ਨੂੰ ਉਨ੍ਹਾਂ ਪੰਥਕ ਸਖ਼ਸੀਅਤਾਂ ਬਾਰੇ ਥੋੜਾ ਖੁਲਾਸਾ ਕਰ ਦਿੱਤਾ ਹੈ ਤੇ ਨਾਲ ਹੀ ਇੱਕ ਲਿਖਤੀ ਚਿੱਠੀ ਵੀ ਦਿੱਤੀ ਹੈ ਪ੍ਰੰਤੂ ਸਾਰੇ ਦਸਤਾਵੇਜ਼ ਖੁਦ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ‘ਤੇ ਹੀ ਸੌਂਪੇ ਜਾਣਗੇ।
ਉਨ੍ਹਾਂ ਇਹ ਵੀ ਦਸਿਆ ਕਿ ਬਹਿਰੀਨ ਵਾਲੀ ਬੀਬੀ ਦੀ ਤਰ੍ਹਾਂ ਦੂਜੀਆਂ ਔਰਤਾਂ ਨਾਲ ਅੱਤਿਆਚਾਰ ਕਰਨ ਵਾਲੇ ਜ਼ਿਆਦਾਤਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨਾਲ ਹੀ ਸਬੰਧਤ ਹਨ, ਜਿੰਨ੍ਹਾਂ ਦੇ ਨਾਮ ਸਾਹਮਣੇ ਆਉਣ ‘ਤੇ ਪੰਜਾਬ ਦੇ ਲੋਕ ਵੀ ਹੈਰਾਨ ਹੋ ਜਾਣਗੇ। ਰੂਪ ਕੌਰ ਸੰਧੂ ਨੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਮਰਜੀਤ ਚਾਵਲਾ ਮਾਮਲੇ ‘ਚ ਬਣੀ ਜਾਂਚ ਕਮੇਟੀ ਦੀ ਮੁਢਲੀ ਰੀਪੋਰਟ ਜਾਰੀ ਕਰਨ ਸਮੇਂ 3 ਨੰਬਰ ਕਮਰੇ ਵਿਚ ਬੀਬੀ ਨੁੰ ਰੱਖਣ ਬਾਰੇ ਕੀਤੇ ਇੰਨਕਾਰ ‘ਤੇ ਵੀ ਹੈਰਾਨੀ ਜ਼ਾਹਰ ਕੀਤੀ ਤੇ ਕਿਹਾ ਕਿ ਉਸਦੇ ਕੋਲ ਇਸ ਦੇ ਸਬੂਤ ਹਨ ਕਿ ਉਕਤ ਬੀਬੀ ਨੂੰ ਇਸ ਕਮਰੇ ਵਿਚ ਲਿਜਾਇਆ ਗਿਆ ਸੀ। ਰੂਪ ਕੌਰ ਸੰਧੂ ਨੇ ਇਸ਼ਾਰਿਆਂ ਵਿਚ ਇਹ ਵੀ ਦਸਿਆ ਕਿ ਅੱਜ ਜਥੈਦਾਰ ਸਾਹਿਬ ਨਾਲ ਹੋਈ ਗੱਲਬਾਤ ਤੋਂ ਬਾਅਦ ਸ਼ਾਇਦ ਉਹ ਸਬੰਧਤ ਵਿਅਕਤੀਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੱਦ ਸਕਦੇ ਹਨ, ਜਿਸਦਾ ਇੰਤਜ਼ਾਰ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਸੁਰੱਖਿਆ ਤੇ ਟਾਸਕ ਫ਼ੌਰਸ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਪੀੜਤ ਬੀਬੀਆਂ ਨੂੰ ਵੀ ਇੱਥੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ 👉Roop Kaur Sandhu ਅੱਜ ਖੋਲੇਗੀ ਅਕਾਲੀ ਦਲ ਦੀ ਪੋਲ!, ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਤੋਂ ਪਹਿਲਾਂ ਧਮਕੀਆਂ ਮਿਲਣ ਦਾ ਦਾਅਵਾ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
