Roop Kaur Sandhu ਅੱਜ ਖੋਲੇਗੀ ਅਕਾਲੀ ਦਲ ਦੀ ਪੋਲ!, ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਤੋਂ ਪਹਿਲਾਂ ਧਮਕੀਆਂ ਮਿਲਣ ਦਾ ਦਾਅਵਾ

👉ਜਥੇਦਾਰ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਪੁੱਜਣ ਦੀ ਸੂਚਨਾ
Amritsar News: Roop Kaur Sandhu; ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਆਗੂ ਤੇ ਪੰਥਕ ਪ੍ਰਵਾਰ ਦੀ ਵਾਰਿਸ Roop Kaur Sandhu ਅੱਜ ਸ਼ੁੱਕਰਵਾਰ (9 ਅਕਤੂਬਰ) ਨੂੰ ਅਕਾਲੀ ਦਲ ਦੀ ਪੋਲ ਖੋਲਣ ਜਾ ਰਹੀ ਹੈ। ਪਹਿਲਾਂ ਹੀ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਸਿੱਖਾਂ ਦੇ ਪਵਿੱਤਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ‘ਚ ਬਹਿਰੀਨ ਤੋਂ ਆਈ ਇੱਕ ਬੀਬੀ ਨਾਲ ਕਥਿਤ ਬਲਾਤਕਾਰ ਦਾ ਮਾਮਲਾ ਦਰਜ਼ ਹੋਣ ਕਾਰਨ ਸਿਆਸੀ ਤੇ ਪੰਥਕ ਮਸਲਿਆਂ ‘ਤੇ ਘਿਰੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਲਈ ਬੀਬੀ ਸੰਧੂ ਦੇ ਖੁਲਾਸਿਆਂ ਨਾਲ ਹੋਰ ਮੁਸ਼ਕਿਲਾਂ ਵਧਣ ਦੀਆਂ ਸੰਭਾਵਨਾ ਹਨ।

ਹਾਲਾਂਕਿ ਰੂਪ ਕੌਰ ਸੰਧੂ ਨੇ ਬੀਤੀ ਸ਼ਾਮ ਆਪਣੇ ਸੋੱਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਅੱਜ ਸਵੇਰੇ 10:00 ਵਜੇ ਇੱਕ ਪੀੜਿਤ ਬੀਬੀ ਨੂੰ ਨਾਲ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ 10 ਵਜੇਂ ਨਾਂ ਪੁੱਜਣ ‘ਤੇ ਬੀਬੀ ਸੰਧੂ ਨੇ ਦਾਅਵਾ ਕੀਤਾ ਕਿ ਊਸਨੂੰ ਜਾਨੋ-ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸਦੇ ਚੱਲਦੇ ਹੁਣ ਉੱਹ ਪੁਲਿਸ ਸੁਰੱਖਿਆ ਮਿਲਣ ਤੋਂ ਬਾਅਦ ਦੁਪਿਹਰ 2 ਵਜੇਂ ਇੱਥੇ ਪੁੱਜਣਗੇ। ਬੀਬੀ ਮੁਤਾਬਕ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇੱਕ ਸੀਲਬੰਦ ਲਿਫ਼ਾਫ਼ੇ ਅਤੇ ਪੈਨ ਡਰਾਈਵ (Pen Drive) ਵਿੱਚ ਕੁੱਝ ਠੋਸ ਸਬੂਤ ਸੌਂਪਾਂਗੀ।

ਉਨ੍ਹਾਂ ਆਪਣੀ ਪੋਸਟ ਵਿਚ ਇਹ ਵੀ ਦਾਅਵਾ ਕੀਤਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਾ ਪਹੁੰਚਣ ਦੇਣ ਲਈ ਕਈ ਤਰ੍ਹਾਂ ਦੇ ਸਿੱਧੇ-ਅਸਿੱਧੇ ਢੰਗਾਂ ਨਾਲ ਫ਼ੋਨ ਆਏ ਹਨ ਅਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਮੈਂ ਉਹਨਾਂ ਦੀ ਪਰਵਾਹ ਨਾ ਕਰਦਿਆਂ ਸੱਚ ਨੂੰ ਜਥੇਦਾਰ ਸਾਹਿਬ ਦੇ ਸਾਹਮਣੇ ਪੇਸ਼ ਕਰਾਂਗੀ। ਬੀਬੀ ਮੁਤਾਬਕ ਉਸਦੀ ਇਸ ਕਾਰਵਾਈ ਨਾਲ ਆਸ ਹੈ ਕਿ ਜਦੋਂ ਇਹ ਸਾਰੇ ਸਬੂਤ ਮੈਂ ਸੌਂਪ ਚੁੱਕੀ ਹੋਵਾਂਗੀ, ਤਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਬੈਠੇ ਉਹ ਲੋਕ ਜੋ ਪਾਰਟੀ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਹੁਣ ਜਥੇਦਾਰ ਸਾਹਿਬ ਦੇ ਇਮਤਿਹਾਨ ਦੀ ਘੜੀ ਹੈ ਕਿ ਉਹ ਇਸ ਦੇ ਉੱਪਰ ਕੀ ਫੈਸਲਾ ਲੈਂਦੇ ਹਨ। ਉਧਰ,ਪਤਾ ਲੱਗਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ਼੍ਰੀ ਅਨੰਦਪੁਰ ਸਾਹਿਬ ਚਲੇ ਗਏ ਹਨ। ਅਜਿਹੇ ਹਾਲਾਤਾਂ ਵਿਚ ਇਹ ਸਵਾਲ ਖੜੇ ਹੋ ਰਹੇ ਹਨ ਕਿ ਹੁਣ ਬੀਬੀ ਸਬੂਤ ਕਿਸਨੂੰ ਸੌਂਪਣਗੇ। ਬੀਬੀ ਸੰਧੂ ਨੇ ਮੀਡੀਆ ਚੈੱਨਲਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਇਸ਼ਾਰਾ ਕੀਤਾ ਹੈ ਕਿ ਸੁਰੱਖਿਆ ਨੂੰ ਲੈ ਕੇ ਉਸਦੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਪੁਲਿਸ ਨੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਚੱਲਦੇ ਸੁਰੱਖਿਆ ਮੁਹੱਈਆਂ ਕਰਵਾਈ ਸੀ। ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਤੱਕ ਅਕਾਲੀ ਦਲ ਦੀ ਅਹਿਮ ਆਗੂ ਰਹੀ ਜਦ ਬੀਬੀ ਰੂਪ ਕੌਰ ਸੰਧੂ ਨੇ ਧਾਰਮਿਕ ਸਥਾਨਾਂ ‘ਤੇ ਹੋ ਰਹੇ ਗਲਤ ਕੰਮਾਂ ਦਾ ਮੁੱਦਾ ਚੁੱਕਿਆ ਤਾਂ ਉਸਨੂੰ ਤੁਰੰਤ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ।

ਇਹ ਵੀ ਪੜ੍ਹੋ 👉ਸ੍ਰੀ ਗੌਰਵ ਯਾਦਵ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਦਾ ਅਹੁਦਾ ਸੰਭਾਲਿਆ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਹੋਰ ਖ਼ਬਰਾਂ

ਸ੍ਰੀ ਗੌਰਵ ਯਾਦਵ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਦਾ ਅਹੁਦਾ ਸੰਭਾਲਿਆ

ਵਿਦਿਆਰਥੀਆਂ ਨੂੰ ਲੱਗੀਆਂ ਮੌਜਾਂ,ਸਕੂਲ ਵਿੱਚ10 ਦਿਨਾਂ ਦੀਆਂ ਛੁੱਟੀਆਂ!

Leave a Reply

Your email address will not be published. Required fields are marked *