Punjab Police ਨੂੰ ਮਿਲਿਆ ਪੱਕਾ DGP;ਮਾਨ ਸਰਕਾਰ ਨੇ ਲਗਾਈ ਇਸ ਅਫ਼ਸਰ ਦੇ ਨਾਂ ‘ਤੇ ਮੋਹਰ!

Chandigarh News: Breaking News; Punjab Police ਨੂੰ ਹੁਣ ਪੱਕਾ ਮੁਖੀ (Regular DGP) ਮਿਲ ਗਿਆ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 1 ਜੁਲਾਈ 2026 ਨੂੰ ਭੇਜੇ ਤਿੰਨ ਨਾਵਾਂ ਦੇ ਪੈਨਲ ਵਿਚੋਂ ਪੰਜਾਬ ਸਰਕਾਰ ਨੇ ਹੁਣ ਇੱਕ ਨੂੰ ਪੱਕਾ ਮੁਖੀ ਨਿਯੁਕਤ ਕਰ ਦਿੱਤਾ ਹੈ। ਇੰਨ੍ਹਾਂ ਤਿੰਨ ਨਾਵਾਂ ਵਿਚ ਡੀਜੀਪੀ ਸਰਦ ਸੱਤਿਆ ਚੌਹਾਨ, ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਅਤੇ ਡੀਜੀਪੀ ਗੌਰਵ ਯਾਦਵ ਦੇ ਨਾਮ ਸ਼ਾਮਲ ਸਨ।

ਪੰਜਾਬ ਸਰਕਾਰ ਨੇ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਬਤੌਰ ਕਾਰਜ਼ਕਾਰੀ ਡੀਜੀਪੀ ਵਜੋਂ ਕੰਮ ਕਰਦੇ ਆ ਰਹੇ ਸ਼੍ਰੀ ਗੌਰਵ ਯਾਦਵ ਦੇ ਨਾਮ ਉੱਪਰ ਮੋਹਰ ਲਗਾਈ ਹੈ। ਇਸ ਸਬੰਧ ਵਿਚ ਹੁਣ ਪੰਜਾਬ ਦੇ ਗਵਰਨਰ ਵੱਲੋਂ ਵੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵੀ ਸੁਣਵਾਈ ਅਧੀਨ ਚੱਲ ਰਿਹਾ ਸੀ। 1992 ਬੈਚ ਦੇ ਡੀਜੀਪੀ ਗੌਰਵ ਯਾਦਵ ਸਾਲ 2029 ਵਿਚ ਸੇਵਾਮੁਕਤ ਹੋਣਗੇ।

ਇਹ ਵੀ ਪੜ੍ਹੋ 👉Sri Akal Takht Sahib ‘ਤੇ ਸਬੂਤ ਲੈ ਕੇ ਪੁੱਜੀ ਬੀਬੀ ਰੂਪ ਕੌਰ ਸੰਧੂ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Sri Akal Takht Sahib ‘ਤੇ ਸਬੂਤ ਲੈ ਕੇ ਪੁੱਜੀ ਬੀਬੀ ਰੂਪ ਕੌਰ ਸੰਧੂ

Moga Police ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ CASO ਆਪ੍ਰੇਸ਼ਨ

Leave a Reply

Your email address will not be published. Required fields are marked *