Bathinda ਵਿੱਚ 29 ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

👉ਪਹਿਲੇ ਦਿਨ ਟੇਬਲ ਟੈਨਿਸ, ਤਲਵਾਰਬਾਜ਼ੀ, ਕਬੱਡੀ ਅਤੇ ਨੈਟਬਾਲ ਦੇ ਜੇਤੂਆਂ ਨੇ ਲਹਿਰਾਇਆ ਝੰਡਾ, ਖਿਡਾਰੀਆਂ ਲਈ ਪੌਸ਼ਟਿਕ ਭੋਜਨ ਸਮੇਤ ਹਰ ਸਹੂਲਤ ਯਕੀਨੀ
Bathinda News:“ਖੇਡਾਂ ਵਤਨ ਪੰਜਾਬ ਦੀਆਂ-2026” ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਅੱਜ 29 ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਹੋਇਆ। ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਪਿੰਡਾਂ ਤੋਂ ਉਭਰ ਰਹੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਅਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਜ਼ਿਲ੍ਹਾ ਬਠਿੰਡਾ ਵਿੱਚ ਇਹ ਮੁਕਾਬਲੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਦੀ ਵਿਸ਼ੇਸ਼ ਅਗਵਾਈ ਹੇਠ ਕਰਵਾਏ ਜਾ ਰਹੇ ਹਨ। ਜ਼ਿਲ੍ਹੇ ਭਰ ਤੋਂ ਸੈਂਕੜੇ ਖਿਡਾਰੀਆਂ ਨੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲੈ ਕੇ ਪਹਿਲੇ ਦਿਨ ਹੀ ਖੇਡ ਮੈਦਾਨਾਂ ਨੂੰ ਰੌਣਕਾਂ ਨਾਲ ਭਰ ਦਿੱਤਾ। ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਪੌਸ਼ਟਿਕ ਦੁਪਹਿਰ ਦੇ ਭੋਜਨ, ਪੀਣ ਵਾਲੇ ਸਾਫ਼ ਪਾਣੀ, ਮੈਡੀਕਲ ਸਹੂਲਤਾਂ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ, ਜਿਸ ਦੀ ਖਿਡਾਰੀਆਂ ਅਤੇ ਕੋਚਾਂ ਵੱਲੋਂ ਸ਼ਲਾਘਾ ਕੀਤੀ ਗਈ।ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਬਠਿੰਡਾ ਦੇ ਵੱਖ-ਵੱਖ ਖੇਡ ਮੈਦਾਨਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਖੇਡ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ  Bathinda ‘ ਚ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋ\ਲੀ\ਆਂ ਮਾਰ ਕੇ ਕ/ਤ/ਲ

ਅਥਲੈਟਿਕਸ, ਪਾਵਰਲਿਫਟਿੰਗ, ਵੇਟਲਿਫਟਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਏ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਕਬੱਡੀ ਨੈਸ਼ਨਲ, ਗੱਤਕਾ, ਜੂਡੋ, ਕਿੱਕ ਬਾਕਸਿੰਗ ਅਤੇ ਨੈਟਬਾਲ ਦੇ ਮੁਕਾਬਲੇ ਚੱਲ ਰਹੇ ਹਨ।ਚੈੱਸ ਹਰਿਕ੍ਰਿਸ਼ਨ ਪਬਲਿਕ ਸਕੂਲ, ਟੇਬਲ ਟੈਨਿਸ ਐਮ.ਐਸ.ਡੀ. ਸਕੂਲ ਸੰਤਪੁਰਾ, ਸ਼ੂਟਿੰਗ ਬਠਿੰਡਾ ਸ਼ੂਟਿੰਗ ਅਕੈਡਮੀ ਤਲਵੰਡੀ ਸਾਬੋ, ਬਾਕਸਿੰਗ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ, ਖੋ-ਖੋ ਅਤੇ ਵਾਲੀਬਾਲ ਸਮੈਸ਼ਿੰਗ ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਕਾਨਵੈਂਟ ਸਕੂਲ, ਹੈਂਡਬਾਲ, ਸਾਫਟਬਾਲ ਅਤੇ ਬਾਸਕਟਬਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਹਾਕੀ ਹਾਕੀ ਟਰਫ ਸਟੇਡੀਅਮ, ਅਰਚਰੀ, ਬੈਡਮਿੰਟਨ ਅਤੇ ਫੁੱਟਬਾਲ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਲਾਅਨ ਟੈਨਿਸ ਪ੍ਰਾਈਮ ਟੈਨਿਸ ਅਕੈਡਮੀ, ਤੈਰਾਕੀ ਅਤੇ ਕ੍ਰਿਕਟ ਦਿੱਲੀ ਪਬਲਿਕ ਸਕੂਲ, ਰੋਲਰ ਸਕੇਟਿੰਗ ਪੈਰਿਸ ਸਿਟੀ ਕਲੋਨੀ, ਫੈਂਸਿੰਗ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜਦਕਿ ਕਬੱਡੀ ਸਰਕਲ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ।ਪਹਿਲੇ ਦਿਨ ਕਈ ਖੇਡਾਂ ਵਿੱਚ ਜੇਤੂਆਂ ਦਾ ਐਲਾਨ ਕੀਤਾ ਗਿਆ। ਟੇਬਲ ਟੈਨਿਸ ਅੰਡਰ-14 ਲੜਕੀਆਂ ਵਿੱਚ ਕ੍ਰਿਤਿਕਾ ਨੇ ਪਹਿਲਾ, ਰੇਵਿਕਾ ਸ਼ਰਮਾ ਨੇ ਦੂਜਾ ਅਤੇ ਜੀਆ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ  Bathinda ਦੇ ਬੱਸ ਅੱਡੇ ‘ਚ ਪ੍ਰਾਈਵੇਟ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਲੜਕੀ ਦੀ ਹੋਈ ਮੌ/ਤ

ਤਲਵਾਰਬਾਜ਼ੀ (ਇੱਪੀ) ਅੰਡਰ-17 ਲੜਕੀਆਂ ਵਿੱਚ ਅਨੂਰੀਤ (ਸੇਂਟ ਜੇਵੀਅਰ ਸਕੂਲ ਰਾਮਪੁਰਾ) ਨੇ ਸੋਨ ਤਗਮਾ ਜਿੱਤਿਆ, ਚਾਰਵੀ ਨੇ ਚਾਂਦੀ ਅਤੇ ਯਾਸਮੀਨ (ਗਰਲਜ਼ ਸਕੂਲ ਮੌੜ ਮੰਡੀ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਤਲਵਾਰਬਾਜ਼ੀ (ਫੁਆਇਲ) ਅੰਡਰ-17 ਵਿੱਚ ਅਨੂਰੀਤ ਕੌਰ ਨੇ ਪਹਿਲਾ, ਚਾਰਵੀ ਨੇ ਦੂਜਾ ਅਤੇ ਵੈਦਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਤਲਵਾਰਬਾਜ਼ੀ ਦੇ ਹੋਰ ਅੰਡਰ-17 ਮੁਕਾਬਲਿਆਂ ਵਿੱਚ ਖੁਸ਼ੀ ਪਹਿਲੇ ਅਤੇ ਹਨੀਸ਼ਾ ਦੂਜੇ ਸਥਾਨ ‘ਤੇ ਰਹੀ। ਟੀਮ ਖੇਡਾਂ ਵਿੱਚ ਵੀ ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕੀਤਾ। ਕਬੱਡੀ ਨੈਸ਼ਨਲ ਅੰਡਰ-14 ਲੜਕੀਆਂ ਵਿੱਚ ਪਿੰਡ ਲਹਿਰੀ (ਤਲਵੰਡੀ ਸਾਬੋ ਬਲਾਕ) ਦੀ ਟੀਮ ਨੇ ਪਹਿਲਾ, ਪਿੰਡ ਅਬਲੂ (ਗੋਨਿਆਣਾ ਬਲਾਕ) ਨੇ ਦੂਜਾ ਅਤੇ ਪਿੰਡ ਕੋਟੜਾ ਕੋੜਾ (ਰਾਮਪੁਰਾ ਬਲਾਕ) ਨੇ ਤੀਜਾ ਸਥਾਨ ਹਾਸਲ ਕੀਤਾ। ਨੈਟਬਾਲ ਅੰਡਰ-17 ਲੜਕਿਆਂ ਵਿੱਚ ਖੇਡ ਸਟੇਡੀਅਮ ਬਠਿੰਡਾ ਦੀ ਟੀਮ ਨੇ ਪਹਿਲਾ, ਜੱਸੀ ਪੋ ਵਾਲੀ ਨੇ ਦੂਜਾ ਅਤੇ ਸੇਂਟ ਜੋਸਫ਼ ਨੇ ਤੀਜਾ ਸਥਾਨ ਆਪਣੇ ਨਾਮ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ “ਖੇਡਾਂ ਵਤਨ ਪੰਜਾਬ ਦੀਆਂ” ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦਾ ਅਭਿਆਨ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਠਿੰਡਾ ਦੀ ਨੁਮਾਇੰਦਗੀ ਕਰਨਗੇ।

ਇਹ ਵੀ ਪੜ੍ਹੋ 👉LPU ਵਿਵਾਦ; ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਸਖ਼ਤ ਨੋਟਿਸ, DGP ਜਾਣਗੇ ਯੂਨੀਵਰਸਿਟੀ, ਮੈਨੇਜਮੈਂਟ ਵੱਲੋਂ 10 ਦਿਨਾਂ ਦੀ ਛੁੱਟੀ ਦਾ ਐਲਾਨ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Big News; ਪੰਜਾਬ ‘ਚ ਵੱਧ ਆਏ ਬਿਜਲੀ ਬਿੱਲਾਂ ਕਾਰਨ ਨਹੀਂ ਕੱਟੇ ਜਾਣਗੇ ਕਨੈਕਸ਼ਨ

ਜੈਤੋ ‘ਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ‘ਚ ਦੋ ਨੌਜਵਾਨਾਂ ਦੀ ਹੋਈ ਮੌ/ਤ, ਦੋ ਗੰਭੀਰ ਜਖ਼ਮੀ

Leave a Reply

Your email address will not be published. Required fields are marked *