Bathinda ‘ ਚ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋ\ਲੀ\ਆਂ ਮਾਰ ਕੇ ਕ/ਤ/ਲ

Bathinda News: Bathinda ਸ਼ਹਿਰ ਦੇ ਨਾਲ ਲੱਗਦੇ ਪਿੰਡ ਬੀਬੀਵਾਲਾ ਵਿੱਚ ਸਥਿਤ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਸੋਮਵਾਰ ਦੁਪਹਿਰ ਅਗਿਆਤ ਹਮਲਾਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਸੰਸਨੀਥੇਜ ਮਾਮਲਾ ਸਾਹਮਣੇ ਆਇਆ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਸੁਹੇਲ ਮੀਰ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ ਗਿਆ ਖਬਰ ਲਿਖੇ ਜਾਣ ਤੱਕ ਹਮਲਾਵਰਾਂ ਅਤੇ ਇਸ ਕਤਲ ਦੇ ਪਿੱਛੇ ਰੰਜਿਸ਼ ਦਾ ਪਤਾ ਨਹੀਂ ਲੱਗ ਸਕਿਆ ਸੀ। ਮ੍ਰਿਤਕ ਕਰਿੰਦੇ ਦੀ ਪਹਿਚਾਣ ਸੁਦਾਨ ਸਿੰਘ(50 ਸਾਲ) ਵਾਸੀ ਇਟਾਵਾ ਉੱਤਰ ਪ੍ਰਦੇਸ਼ ਦੇ ਤੌਰ ‘ਤੇ ਹੋਈ ਹੈ, ਜੋ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਪਿੰਡ ਬੀਬੀ ਵਾਲਾ ਵਿਖੇ ਕਰਿੰਦੇ ਦਾ ਕੰਮ ਕਰਨ ਲਈ ਆਇਆ ਸੀ।

ਇਹ ਵੀ ਪੜ੍ਹੋ  Bathinda ਦੇ ਬੱਸ ਅੱਡੇ ‘ਚ ਪ੍ਰਾਈਵੇਟ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਲੜਕੀ ਦੀ ਹੋਈ ਮੌ/ਤ

ਮਿਰਤਕ ਸੁਦਾਨ ਸਿੰਘ ਨੂੰ ਠੇਕੇ ਦੇ ਵਿੱਚ ਹੀ ਗੋਲੀਆਂ ਮਾਰੀਆਂ ਗਈਆਂ। ਮੌਕੇ ਤੋਂ ਪੁਲਿਸ ਨੂੰ ਗੋਲੀਆਂ ਦੇ ਤਿੰਨ ਖੋਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਕੇ ਡੁੰਘਾਈ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਬੀਬੀਵਾਲ ਦਾ ਠੇਕਾ ਗੋਬਿੰਦਪੁਰਾ ਨਹਿਰ ਦੇ ਨਜ਼ਦੀਕ ਥੋੜਾ ਸੁੰਨਸਰਾਂ ਇਲਾਕੇ ਦੇ ਵਿੱਚ ਹੈ, ਜਿਸਦੇ ਚਲਦੇ ਹਮਲਾਵਰ ਵਾਰਦਾਤ ਤੋਂ ਬਾਅਦ ਭੱਜਣ ਵਿੱਚ ਸਫਲ ਰਹੇ। ਪੁਲਿਸ ਅਧਿਕਾਰੀਆਂ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੁੱਟ ਦਾ ਮਾਮਲਾ ਹੈ ਜਾਂ ਕੁੱਛ ਹੋਰ ਕਹਾਣੀ ਹੈ, ਜਿਸ ਦੇ ਬਾਰੇ ਜਲਦੀ ਹੀ ਕੋਈ ਖੁਲਾਸਾ ਕੀਤਾ ਜਾਵੇਗਾ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਵਿਖੇ “ਮਧੂ-ਮੱਖੀਆਂ ਅਤੇ ਜੈਵ ਵਿਭਿੰਨਤਾ: ਛੋਟੇ ਕੀੜੇ, ਵੱਡਾ ਪ੍ਰਭਾਵ” ਵਿਸ਼ੇ ‘ਤੇ ਵਰਕਸ਼ਾਪ

Big News; ਪੰਜਾਬ ‘ਚ ਵੱਧ ਆਏ ਬਿਜਲੀ ਬਿੱਲਾਂ ਕਾਰਨ ਨਹੀਂ ਕੱਟੇ ਜਾਣਗੇ ਕਨੈਕਸ਼ਨ

Leave a Reply

Your email address will not be published. Required fields are marked *