Mansa News: Parvinder Singh Jhota murder case; ਲੰਘੀ 13 ਅਕਤੂਬਰ ਨੂੰ ਨਸ਼ਾ ਵੇਚਣ ਤੋਂ ਰੋਕਣ ਗਏ ਪਰਵਿੰਦਰ ਸਿੰਘ ਝੋਟਾ ਦਾ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਕੀਤੇ ਕਤਲ ਦਾ ਮਾਮਲਾ ਲਗਾਤਾਰ ਭਖਣ ਲੱਗਿਆ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਹੋਰ ਸਖ਼ਤੀ ਕਰਦਿਆਂ ਮਾਨਸਾ ਦੇ SHO ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਜਦਕਿ DSP ਹਰਜਿੰਦਰ ਸਿੰਘ ਗਿੱਲ ਖਿਲਾਫ਼ ਵੀ ਵੱਡੀ ਕਾਰਵਾਈ ਦੀ ਤਿਆਰੀ ਕਰ ਲਈ ਹੈ।ਦਸਣਾ ਬਣਦਾ ਹੈ ਕਿ ਮ੍ਰਿਤਕ ਦੇ ਪ੍ਰਵਾਰ ਵੱਲੋਂ ਲਗਾਤਾਰ ਮਾਨਸਾ ਪੁਲਿਸ ‘ਤੇ ਲਾਪਰਵਾਹੀ ਦੀਆਂ ਉੰਗਲਾਂ ਚੁੱਕੀਆਂ ਜਾ ਰਹੀਆਂ ਸਨ।
ਇਸਤੋਂ ਇਲਾਵਾ ਮੁੱਖ ਮੁਲਜ਼ਮ ਤੇ ਗੋਲੀਆਂ ਮਾਰਨ ਵਾਲੇ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਵਿਰੁਧ ਵੀ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ, ਕਿਉਂਕਿ ਜਿਸ ਮੈਡੀਕਲ ਸਟੋਰ ਨੂੰ ਖੁਦ ਅਸ਼ਵਨੀ ਚਲਾਉਂਦਾ ਸੀ, ਉਸਦਾ ਲਾਇਸੰਸ ਉਸਦੀ ਪਤਨੀ ਨੀਲਮ ਦੇ ਨਾਮ ਦਰਜ਼ ਸੀ। ਇਹ ਲਾਇਸੰਸ ਕਈ ਵਾਰ ਮੁਅੱਤਲ ਕੀਤਾ ਜਾਂਦਾ ਰਿਹਾ ਪ੍ਰੰਤੂ ਹੈਰਾਨੀਜਨਕ ਤਰੀਕੇ ਨਾਲ ਉਸਨੂੰ ਮੁੜ ਬਹਾਲ ਕਰ ਦਿੱਤਾ ਜਾਂਦਾ ਸੀ। ਪੁਲਿਸ ਸੂਤਰਾਂ ਮੁਤਾਬਕ ਨੀਲਮ ਨੂੰ ਇਸ ਕੇਸ ਵਿਚ ਨਾਮਜ਼ਦ ਕਰਕੇ ਉਸਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ।
ਇਸਤੋਂ ਇਲਾਵਾ ਅਸ਼ਵਨੀ ਕੁਮਾਰ ਵਿਰੁਧ 4 ਦੇ ਕਰੀਬ ਪਰਚੇ ਦਰਜ਼ ਹੋਣ ਦੇ ਬਾਵਜੂਦ ਉਸਦੇ ਅਸਲੇ ਦਾ ਲਾਇਸੰਸ ਬਣਾਉਣ ਤੇ ਰਿਨਊ ਕਰਨ ਦੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਵੀ ਕਈ ਅਧਿਕਾਰੀ ਤੇ ਮੁਲਾਜਮ ਫ਼ਸ ਸਕਦੇ ਹਨ। ਦਸਣਾ ਬਣਦਾ ਹੈ ਕਿ ਪ੍ਰਵਾਰ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ, ਜਿਸਦਾ ਵੱਡੇ ਪੱਧਰ ‘ਤੇ ਅਸਰ ਦੇਖਣ ਨੂੰ ਮਿਲ ਰਿਹਾ। ਇਸਦੇ ਨਾਲ ਹੀ ਇਸ ਮਾਮਲੇ ਵਿਚ ਬਣੀ ਇਨਸਾਫ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨਜ਼ਦੀਕ ਤਿਕੌਣੀ ‘ਤੇ ਲਗਾਤਾਰ ਧਰਨਾ ਚੱਲ ਰਿਹਾ।
ਇਹ ਵੀ ਪੜ੍ਹੋ 👉Amarjit Chawla Rape Case; SIT ਵੱਲੋਂ ਵਲਟੋਹਾ ਤੇ ਝਿੰਜਰ ‘ਤੇ ਸਿਕੰਜ਼ਾ ਕਸਣ ਦੀ ਤਿਆਰੀ, ਪੁਛਗਿਛ ਲਈ ਕੀਤਾ ਤਲਬ!
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
