Big News; ਪੰਜਾਬ ‘ਚ ਵੱਧ ਆਏ ਬਿਜਲੀ ਬਿੱਲਾਂ ਕਾਰਨ ਨਹੀਂ ਕੱਟੇ ਜਾਣਗੇ ਕਨੈਕਸ਼ਨ

👉ਪਾਵਰਕਾਮ ਨੇ ਲਿਆ ਵੱਡਾ ਫੈਸਲਾ, ਜਾਰੀ ਕੀਤਾ ਪੱਤਰ
Punjab News: ਪਿਛਲੇ ਮਹੀਨਿਆਂ ਦੇ ਦੌਰਾਨ ਖਪਤਕਾਰਾਂ ਨੂੰ ਘਰੇਲੂ ਬਿਜਲੀ ਬਿੱਲਾਂ ਵਿਚ ਤਕਨੀਕੀ ਗਲਤੀ ਜਾਂ ਹੋਰ ਕਾਰਨਾਂ ਕਰਕੇ ਪਏ ਆਰਥਿਕ ਭਾਰ ਦੇ ਚੱਲਦਿਆਂ ਬਿਜਲੀ ਬਿੱਲ ਨਾਂ ਭਰਨ ਵਾਲੇ ਖਪਤਕਾਰਾਂ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪਾਵਰਕਾਮ ਨੇ ਅਜਿਹੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਬਿੱਲ ਨਾ ਭਰਨ ਕਾਰਨ ਅਜਿਹੇ ਕਨੈਕਸ਼ਨ ਨਹੀਂ ਕੱਟੇ ਜਾਣਗੇ। ਇਸ ਸਬੰਧ ਵਿਚ ਬਕਾਇਦਾ ਇੱਕ ਪੱਤਰ ਵੀ ਸਮੂਹ ਸਰਕਲਾਂ ਨੂੰ ਜਾਰੀ ਕਰ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਪਿਛਲੇ ਸਮਿਆਂ ਦੌਰਾਨ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਖਪਤਕਾਰਾਂ ਦੇ ਮੀਟਰਾਂ ਦੀ ਰੀਡਿੰਗ ਨਹੀਂ ਲਈ ਜਾ ਸਕੀ ਸੀ।

ਇਹ ਵੀ ਪੜ੍ਹੋ  Bathinda ‘ ਚ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋ\ਲੀ\ਆਂ ਮਾਰ ਕੇ ਕ/ਤ/ਲ

ਜਿਸ ਕਾਰਨ ਪਾਵਰਕਾਮ ਵੱਲੋਂ ਐਸਟੀਮੇਟ ਦੇ ਨਾਲ ਹੀ ਬਿੱਲ ਭੇਜੇ ਗਏ ਸਨ, ਜਿਸ ਕਾਰਨ ਖਪਤਕਾਰਾਂ ਵਿਚ ਜਿਆਦਾ ਬਿੱਲ ਆਉਣ ਕਾਰਨ ਹਹਾਕਾਰ ਮੱਚ ਗਈ ਸੀ। ਹਾਲਾਂਕਿ ਸਰਕਾਰ ਵੱਲੋਂ ਅਜਿਹੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਆਪਣੇ ਬਿੱਲਾਂ ਵਿਚ ਕੁਰੇਕਸ਼ਨ ਕਰਵਾਉਣ ਦੀ ਚੋਣ ਵੀ ਦਿੱਤੀ ਸੀ ਪ੍ਰੰਤੁ ਬਹੁਤ ਸਾਰੇ ਖਪਤਕਾਰਾਂ ਦੇ ਬਿੱਲ ਹਾਲੇ ਤੱਕ ਅਦਾ ਨਾ ਹੋਣ ਕਾਰਨ ਉਨ੍ਹਾਂ ਦਾ ਬਕਾਇਆ ਖੜਾ ਹੋ ਗਿਆ ਸੀ, ਜਿਸਦੇ ਚੱਲਦੇ ਪਾਵਰਕਾਮ ਦੀ ਨੀਤੀ ਮੁਤਾਬਕ ਡਿਫ਼ਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾਣੇ ਸਨ ਪ੍ਰੰਤੂ ਹੁਣ ਪੱਤਰ ਮੁਤਾਬਕ ਜਦ ਤੱਕ ਇੰਨ੍ਹਾਂ ਬਿੱਲਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਦ ਤੱਕ ਇਹ ਕੁਨੈਕਸ਼ਨ ਨਹੀਂ ਕੱਟੇ ਜਾਣਗੇ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ ਚ ਦਿਨ-ਦਿਹਾੜੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋ\ਲੀ\ਆਂ ਮਾਰ ਕੇ ਕ/ਤ/ਲ

Bathinda ਵਿੱਚ 29 ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

Leave a Reply

Your email address will not be published. Required fields are marked *