Faridkot News : ਸੋਮਵਾਰ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਪਿੰਡ ਦਲ ਸਿੰਘ ਵਾਲਾ ਕੋਲ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਕਾਰਨ ਵਾਪਰਿਆਂ। ਦੋਨੋਂ ਮੋਟਰਸਾਈਕਲ ਸਵਾਰ ਪਿੰਡ ਸੇਢਾ ਸਿੰਘ ਵਾਲਾ ਦੇ ਦੱਸੇ ਜਾ ਰਹੇ ਹਨ, ਜੋਕਿ ਮਿਹਨਤ-ਮਜਦੂਰੀ ਦਾ ਕੰਮ ਕਰਦੇ ਸਨ।
ਇਹ ਵੀ ਪੜ੍ਹੋ 👉Big News; ਪੰਜਾਬ ‘ਚ ਵੱਧ ਆਏ ਬਿਜਲੀ ਬਿੱਲਾਂ ਕਾਰਨ ਨਹੀਂ ਕੱਟੇ ਜਾਣਗੇ ਕਨੈਕਸ਼ਨ
ਮ੍ਰਿਤਕਾਂ ਦੀ ਪਹਿਚਾਣ ਬੱਬੂ ਅਤੇ ਰਮਨਦੀਪ ਉਰਫ਼ ਬਗਲਾ ਵਜੋਂ ਹੋਈ ਹੈ। ਦੋਨਾਂ ਮੋਟਰਸਾਈਕਲਾਂ ਉੱਪਰ ਦੋ-ਦੋ ਜਣੇ ਸਵਾਰ ਸਨ, ਜਿਸਦੇ ਚੱਲਦੇ ਦੋਨਾਂ ਮੋਟਰਸਾਈਕਲਾਂ ਦੇ ਪਿੱਛੇ ਬੈਠੇ ਨੌਜਵਾਨ ਵੀ ਜਖ਼ਮੀ ਦੱਸੇ ਜਾ ਰਹੇ ਹਨ। ਡੀਐਸਪੀ ਨੇ ਮੀਡੀਆ ਨੂੰ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕਾਂ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉੱਪਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ 👉
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
