ਸੈਨਟ ਚੋਣ ਡਾਕਟਰ ਸਿਰਸਾ ਦੀ ਹਮਾਇਤ ਵਿੱਚ ਹੋਈ ਮੀਟਿੰਗ

Bathinda News:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸ਼ੈਨਟ ਚੋਣ ਵਿੱਚ ਗਰੈਜੂਏਟ ਚੋਣ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਠਿੰਡਾ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਸਾਹਿਤਕਾਰਾਂ, ਸਹਿਤ ਪ੍ਰੇਮੀਆਂ,ਟਰੇਡ ਯੂਨੀਅਨ ਆਗੂਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਬਠਿੰਡੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸਰਗਰਮੀ ਨਾਲ ਡਾ.ਸਿਰਸਾ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੋਂਦ ਅਤੇ ਹਸਤੀ ਕਾਇਮ ਰੱਖਣ ਲਈ ਸੁਚੇਤ ਹੋਣ ਦੀ ਜਰੂਰਤ ਹੈ।ਕੇਂਦਰ ਸਰਕਾਰ ਅਤੇ ਆਰ ਐਸ ਐਸ ਲੋਬੀ ਵੱਲੋਂ ਯੂਨੀਵਰਸਿਟੀ ਉੱਤੇ ਕਬਜ਼ਾ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਡਾ. ਸਿਰਸਾ ਨੇ ਕਿਹਾ ਕਿ ਲੋਕ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਵਾਲੀ ਇਸ ਇੱਕੋ ਇੱਕ ਯੂਨੀਵਰਸਿਟੀ ਉੱਤੇ ਕਾਬਜ ਹੋਣ ਲਈ ਫਿਰਕੂ ਤਾਕਤਾਂ ਤਰਲੋਮੱਛੀ ਹਨ। ਜੰਤਰ ਮੰਤਰ ਤੇ ਲੜੇ ਗਏ ਜੈਨ-ਜੀ ਦੇ ਸੰਘਰਸ਼ ਨੇ ਲੋਕਤੰਤਰ ਦੀ ਹੋਂਦ ਬਰਕਰਾਰ ਰੱਖੀ ਹੈ। ਡਾ.ਸਿਰਸਾ ਨੇ ਕਿਹਾ ਕਿ ਯੂਨੀਵਰਸਿਟੀ ਦੀ ਹਸਤੀ ਕਾਇਮ ਰੱਖਣ ਲਈ ਖੱਬਾ ਪੱਖ ਹੀ ਸੰਘਰਸ਼ ਕਰ ਸਕਦਾ ਹੈ। ਇਸ ਲਈ ਗ੍ਰੇਜੂਏਟ ਹਲਕੇ ਤੋਂ ਚੋਣ ਲੜ ਰਹੇ ਖੱਬੇ ਪੱਖ ਦੇ ਸਾਰੇ ਉਮੀਦਵਾਰਾਂ ਨੂੰ ਪਹਿਲੀ ਦੂਜੀ ਤਰਜੀਹ ਦੀਆਂ ਵੋਟਾਂ ਪਈਆਂ ਜਾਣ। ਉਹਨਾਂ ਨੇ 20 ਸਤੰਬਰ ਨੂੰ ਹੋ ਰਹੀ ਚੋਣ ਦੀ ਵੋਟ ਪ੍ਰਣਾਲੀ ਬਾਰੇ ਵੀ ਦੱਸਿਆ।ਇਸ ਮੀਟਿੰਗ ਨੂੰ ਨਾਵਲਕਾਰ ਜਸਪਾਲ ਮਾਨਖੇੜਾ, ਲਛਮਣ ਮਲੂਕਾ,ਸੁਰਿੰਦਰ ਘਣੀਆਂ, ਐਡਵੋਕੇਟ ਕੰਵਲਜੀਤ ਕੁਟੀ ਅਤੇ ਗੁਰਦੇਵ ਖੋਖਰ ਨੇ ਵੀ ਸੰਬੋਧਨ ਕੀਤਾ‌।ਇਸ ਇਕੱਠ ਵਿੱਚ ਰਾਜਪਾਲ ਸਿੰਘ, ਕੀਰਤੀ ਕਿਰਪਾਲ , ਅਮਰਜੀਤ ਜੀਤ,ਬਲਵਿੰਦਰ ਭੁੱਲਰ,ਰਣਬੀਰ ਰਾਣਾ, ਰਣਜੀਤ ਗੌਰਵ, ਦਮਜੀਤ ਦਰਸ਼ਨ, ਪ੍ਰਿੰ. ਜਸਬੀਰ ਸਿੰਘ ਢਿੱਲੋ, ਭੋਲਾ ਸਿੰਘ ਸ਼ਮੀਰੀਆ, ਸੁਖਦਰਸ਼ਨ ਗਰਗ, ਜਗਮੇਲ ਜਠੌਲ ਤੋਂ ਇਲਾਵਾ ਟ੍ਰੇਡ ਯੂਨੀਅਨ ਆਗੂ ਭੋਲਾ ਸਿੰਘ ਢਿੱਲੋ ,ਰਣਜੀਤ ਸਿੰਘ, ਸੁਰਜਨ ਰਾਮ,ਰਵਿੰਦਰ ਚੀਮਾ ਸਮੇਤ 30 ਦੇ ਕਰੀਬ ਸ਼ਖਸ਼ੀਅਤਾਂ ਨੇ ਭਾਗ ਲਿਆ ‌।

ਇਹ ਵੀ ਪੜ੍ਹੋ 👉Haryana Police ਦੇ ਸਖ਼ਤ ਰੁੱਖ ਤੋਂ ਬਾਅਦ ਖਨੌਰੀ ਬਾਰਡਰ ‘ਤੇ ਕਿਸਾਨ ਡਟੇ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

CIA staff Moga ਵੱਲੋ 04 ਕਿੱਲੋ 500 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *