Fazilka News: ਫਾਜਿਲਕਾ ਪੁਲਿਸ ਵੱਲੋਂ ਨਸ਼ਾਂ ਤਸਕਰਾਂ, ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਚਲਾਈ ਦੇ ਤਹਿਤ ਮਿਤੀ 09—9—2026 ਨੂੰ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜਿਲਕਾ ਦੀ ਨਿਗਰਾਨੀ ਹੇਠ ਐਸ.ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਦਾਣਾ ਮੰਡੀ ਫਾਜਿਲਕਾ ਵਿੱਚ ਗਸ਼ਤ ਕਰ ਰਹੇ ਸਨ ਤਾਂ ਜਦ ਪਲਿਸ ਪਾਰਟੀ ਦਾਣਾ ਮੰਡੀ ਦੇ ਸ਼ੈਡ ਕੋਲ ਪੁੱਜੀ ਤਾਂ ਇੱਕ ਕਾਰ ਨੰਬਰੀ ਪੀ.ਬੀ 01ਡੀ—9247 ਮਾਰਕਾ ਹੁੰਡਈ ਔਰਾ ਰੰਗ ਚਿੱਟਾ ਖੜੀ ਦਿਖਾਈ ਦਿੱਤੀ, ਕਾਰ ਦੇ ਕੋਲ ਦੋ ਨੌਜਵਾਨ ਖੜੇ ਸਨ। ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਦੋਨੋ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਹਨਾਂ ਨੇ ਆਪਣਾ ਨਾਮ ਸੰਜੇ ਉਰਫ ਸੰਨੀ ਪੁੱਤਰ ਹਰੀ ਚੰਦ ਵਾਸੀ ਓਡਾਂ ਵਾਲੀ ਬਸਤੀ ਫਾਜਿਲਕਾ ਅਤੇ ਮਨਪ੍ਰੀਤ ਸਿੰਘ ਉਰਫ ਮਨੂ ਪੁੱਤਰ ਬੁੱਧ ਪ੍ਰਕਾਸ਼ ਵਾਸੀ ਘੱਟਿਆਂ ਵਾਲੀ ਦੱਸਿਆ। ਪੁਲਿਸ ਪਾਰਟੀ ਨੇ ਕਾਰ ਦੀ ਤਲਾਸ਼ੀ ਕੀਤੀ ਤਾਂ ਪਿਛਲੀ ਸੀਟ ਤੇ ਚਾਰ ਕਾਰਟੂਨ ਖਾਕੀ ਰੰਗ ਦੇ ਪਏ ਦਿਖਾਈ ਦਿੱਤੇ। ਜਿਹਨਾਂ ਨੂੰ ਖੋਲ੍ਹ ਕੇ ਚੈਕ ਕਰਨ ਤੇ ਉਹਨਾਂ ਵਿੱਚੋਂ 36000 ਪ੍ਰੈਗਾਬਲੀਨ ਕੈਪਸੂਲ ਅਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 186 ਮਿਤੀ 09—9—2026 ਜੁਰਮ 22,29/61/85 ਐਨ.ਡੀ.ਪੀ.ਐਸ ਐਕਟ 223 ਬੀ.ਐਨ.ਐਸ ਥਾਣਾ ਸਿਟੀ ਫਾਜਿਲਕਾ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
