Khanauri Border news; Haryana Police ਵੱਲੋਂ ਦਿਖਾਈ ਜਾ ਰਹੀ ਨਜ਼ਾਇਜ ਸਖ਼ਤੀ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਮੁੜ ਖਨੌਰੀ ਬਾਰਡਰ ‘ਤੇ ਪੱਕੇ ਮੋਰਚੇ ਗੱਡ ਦਿੱਤੇ ਹਨ। ਅਮਰੀਕਾ-ਭਾਰਤ ਵਪਾਰ ਡੀਲ ਦਾ ਵਿਰੋਧ ਕਰ ਰਹੇ ਕਿਸਾਨ ਜਥੈਬੰਦੀਆਂ ਵੱਲੋਂ ਰੋਸ਼ ਪ੍ਰਗਟਾਉਣ ਲਈ ਪੰਜਾਬ ਤੋਂ ਦਿੱਲੀ ਲਈ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ 55 ਕਿਸਾਨਾਂ ਨੂੰ ਦਿੱਲੀ ਭੇਜਣ ਦਾ ਐਲਾਨ ਕੀਤਾ ਸੀ। ਪ੍ਰੰਤੂ ਹਰਿਆਣਾ ਪੁਲਿਸ ਨੇ ਪਿਛਲੇ ਸਾਲ ਦੀ ਤਰ੍ਹਾਂ ਸਰਹੱਦ ‘ਤੇ ਪੱਕੀਆਂ ਰੋਕਾਂ ਲਗਾ ਕੇ ਸੀਲ ਕਰ ਦਿੱਤਾ ਸੀ। ਜਿਸ ਕਾਰਨ ਕਿਸਾਨ ਅੱਗੇ ਨਹੀਂ ਜਾ ਸਕੇ। ਹਾਲਾਂਕਿ ਇਸ ਮਾਮਲੇ ਨੂੰ ਜੀਂਦ ਦੇ ਡੀਸੀ ਵੈਸ਼ਾਲੀ ਸ਼ਰਮਾ ਵੱਲੋਂ ਕਿਸਾਨ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਕਿਸਾਨ ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਉੱਪਰ ਜਬਰਦਸਤੀ ਕਰਨ ਵਾਲੇ ਮੁੱਖ ਮੰਤਰੀ ਨਾਲ ਨਹੀਂ ਮਿਲਿਆ ਜਾਵੇਗਾ। ਜਿਸਦੇ ਚੱਲਦੇ ਕਿਸਾਨਾਂ ਨੇ ਪੰਜਾਬ ਵਾਲੇ ਪਾਸੇ ਟੈਂਟ ਆਦਿ ਲਗਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਵੀ ਬੈਰੀਕੇਡ, ਕੰਡਿਆਲੀ ਤਾਰ, ਕੰਕਰੀਟ ਬਲਾਕ ਅਤੇ ਕੰਟੇਨਰਾਂ ਨਾਲ ਸਰਹੱਦ ਨੂੰ ਬੰਦ ਕਰਕੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਉਧਰ, ਕਿਸਾਨ ਆਗੂ ਡੱਲੇਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ਉੱਪਰ ਕਿਸਾਨਾਂ ‘ਤੇ ਮੁੜ ਤਸਦੱਦ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ, “ਹੁਣ, ਸੜਕ ਕਿਸਾਨਾਂ ਦੁਆਰਾ ਨਹੀਂ ਬਲਕਿ ਹਰਿਆਣਾ ਪੁਲਿਸ ਦੁਆਰਾ ਰੋਕੀ ਗਈ ਹੈ ਅਤੇ ਇਸ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਬਹੁਤ ਘੱਟ ਗਿਣਤੀ ਵਿੱਚ ਕਿਸਾਨ ਆਪਣੇ ਵਿਚਾਰ ਪੇਸ਼ ਕਰਨ ਲਈ ਦਿੱਲੀ ਜਾਣਾ ਚਾਹੁੰਦੇ ਹਨ। ਸਾਡੇ ਪੰਜ ਆਗੂ ਪੁਲਿਸ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਨਹੀਂ ਜਾਣਗੇ।”ਕਿਸਾਨਾਂ ਨੇ ਕਿਹਾ ਕਿ ਮਾਰਚ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ। ਇਸਦਾ ਉਦੇਸ਼ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਸਬੰਧਤ ਮੁੱਦਿਆਂ ਅਤੇ ਅਮਰੀਕਾ ਨਾਲ ਵਪਾਰ ਸਮਝੌਤੇ ਦੇ ਵਿਰੋਧ ਤੋਂ ਜਾਣੂ ਕਰਵਾਉਣਾ ਹੈ। ਟੀਚਾ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚਣਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਮਾਰਚ ਦੌਰਾਨ, ਇੱਕ ਕਿਸਾਨ ਮੁੱਖ ਤੌਰ ‘ਤੇ ਪੈਦਲ ਜਾਵੇਗਾ, ਜਦੋਂ ਕਿ ਦੂਸਰੇ ਉਸਦੇ ਨਾਲ ਆਪਣਾ ਸਮਾਨ ਚੁੱਕਣ ਲਈ ਜਾਣਗੇ। ਰਸਤੇ ਵਿੱਚ ਰੁਕਣਗੇ, ਅਤੇ ਸਮੂਹ ਪੜਾਅਵਾਰ ਅੱਗੇ ਵਧੇਗਾ।ਕਿਸਾਨਾਂ ਦਾ ਟੀਚਾ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚਣ ਦਾ ਹੈ। ਉੱਥੇ ਇੱਕ ਦਿਨ ਦੀ ਕਿਸਾਨ ਪੰਚਾਇਤ ਕੀਤੀ ਜਾਵੇਗੀ। ਇਸ ਤੋਂ ਬਾਅਦ, ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰਨ ਲਈ ਖਨੌਰੀ-ਦਾਤਾ ਸਿੰਘਵਾਲਾ ਸਰਹੱਦ ਤੋਂ ਦਿੱਲੀ ਦੇ ਜੰਤਰ-ਮੰਤਰ ਤੱਕ “ਕਿਸਾਨ ਬਚਾਓ ਪਦਯਾਤਰਾ” ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ 👉ਵੱਡੀ ਖ਼ਬਰ; ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਬੇਟੇ ਸਮੇਤ ਡੇਢ ਦਰਜ਼ਨ ਆਗੂਆਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
