CIA staff Moga ਵੱਲੋ 04 ਕਿੱਲੋ 500 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸਕਰ ਕਾਬੂ

Moga News: ਸਰਤਾਜ ਸਿੰਘ ਚਾਹਲ, ਆਈ.ਪੀ.ਐਸ. ਮੋਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 04 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ, ਆਈ.ਪੀ.ਐਸ. ਆਈ.ਜੀ. ਫਰੀਦਕੋਟ ਰੇਂਜ ਅਤੇ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੀ ਸਨਦੀਪ ਸਿੰਘ ਮੰਡ,ਐਸ.ਪੀ. ਹੈੱਡਕੁਆਰਟਰ, ਮੋਗਾ, ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ. (ਇਨਵੈਸਟੀਗੇਸ਼ਨ) ਮੋਗਾ ਦੀ ਸੁਪਰਵੀਜ਼ਨ ਅਤੇ ਸ੍ਰੀ ਗੁਰਪ੍ਰੀਤ ਸਿੰਘ,ਡੀ.ਐੱਸ.ਪੀ. (ਡੀ) ਮੋਗਾ ਅਤੇ ਸ੍ਰੀ ਅਨਵਰ ਅਲੀ ਐਸ.ਡੀ.ਐੱਸ.ਪੀ.(ਸ:ਡ ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਵੱਲੋਂ ਇਲਾਕੇ ਵਿੱਚ ਗਸ਼ਤ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ।ਮਿਤੀ 13-08-2026 ਨੂੰ SI ਸਤਨਾਮ ਸਿੰਘ 98/ਮੋਗਾ ਬਰਾਏ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ CIA ਸਟਾਫ ਮੋਗਾ ਕੈਂਪ ਐਟ ਮੈਹਿਣਾ ਤੋ ਥਾਣਾ ਬੱਧਨੀ ਕਲਾਂ ਦੇ ਏਰੀਏ ਦਾ ਰਵਾਨਾ ਸੀ ਤਾ ਜਦ ਪੁਲਿਸ ਪਾਰਟੀ ਦੌਰਾਨੇ ਗਸ਼ਤ ਨੇੜੇ ਨਾਇਰਾ ਪੈਟਰੋਲ ਪੰਪ ਪਿੰਡ ਬੁੱਟਰ ਕਲਾ ਮੇਨ ਹਾਈਵੇ ਮੋਗਾ-ਬਰਨਾਲਾ ਰੋਡ ਮੋਜੂਦ ਸੀ ਤਾਂ ਇਤਲਾਹ ਦਿੱਤੀ ਕਿ ਪ੍ਰੇਮ ਮਸੀਹ ਪੁੱਤਰ ਮੰਗਾ ਮਸੀਹ ਵਾਸੀ ਹਾਸ਼ਮਪੁਰਾ,ਥਾਣਾ ਅਜਨਾਲਾ ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ,ਜੋ ਅੱਜ ਵੀ ਪੁਰਾਣਾ ਪੁਲ ਨਹਿਰ ਬੱਧਨੀ ਕਲਾ ਨੇੜੇ ਖੜ੍ਹਾ ਹੈਰੋਇਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾ ਆਪ ਦੇ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਪ੍ਰੇਮ ਮਸੀਹ ਪੁੱਤਰ ਮੰਗਾ ਮਸੀਹ ਵਾਸੀ ਹਾਸ਼ਮਪੁਰਾ, ਥਾਣਾ ਅਜਨਾਲਾ ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਦੇ ਖਿਲਾਫ ਰੁੱਕਾ ਹਜਾ ਬਾ ਜੁਰਮ ਉਕਤ ਲਿਖ ਕੇ ਮੁਕੱਦਮਾ ਦਰਜ ਰਜਿਸ਼ਟਰ ਕਰਵਾਇਆ ਅਤੇ ਸਮੇਤ ਸਾਥੀ ਕਰਮਚਾਰੀਆ ਦੇ ਮੁਖਬਰ ਵੱਲੋ ਦੱਸੀ ਜਗਾ ਪਰ ਪੁੱਜ ਕੇ ਮੁਸੱਮੀ ਪ੍ਰੇਮ ਮਸੀਹ ਪੁੱਤਰ ਮੰਗਾ ਮਸੀਹ ਪੁੱਤਰ ਯੂਨਸ ਮਸੀਹ ਵਾਸੀ ਹਾਸ਼ਮਪੁਰਾ, ਥਾਣਾ ਅਜਨਾਲਾ, ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚਲੀ ਕਿੱਟ ਬੈਂਗ ਵਿੱਚੋ 04 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਪਾਸੇ ਬ੍ਰਾਮਦਾ ਹੈਰੋਇਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਬੇਟੇ ਸਮੇਤ ਡੇਢ ਦਰਜ਼ਨ ਆਗੂਆਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਐਨ .ਐਚ ਐਮ.ਇੰਪਲਾਈਜ ਯੂਨੀਅਨ ਪੰਜਾਬ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਪੂਰਨ ਤੌਰ ਤੇ ਕਲਮ ਛੋੜ ਹੜਤਾਲ

ਸੈਨਟ ਚੋਣ ਡਾਕਟਰ ਸਿਰਸਾ ਦੀ ਹਮਾਇਤ ਵਿੱਚ ਹੋਈ ਮੀਟਿੰਗ

Leave a Reply

Your email address will not be published. Required fields are marked *