Talwandi Sabo News: Guru Kashi University; ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ ਵੱਲੋਂ ਗੁਲਮਰਗ ਵਿਖੇ ਆਜੋਜਿਤ ਕੀਤੀਆਂ ਗਈਆਂ “ਅਲਪਾਇਨ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਵਿੰਟਰ ਖੇਡਾਂ 2026” ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਬੀ.ਪੀ.ਈ.ਐੱਸ ਛੇਵੇਂ ਸਮੈਸਟਰ ਦੇ ਵਿਦਿਆਰਥੀ ਫੈਜ਼ਾਨ ਅਹਿਮਦ ਲੋਨ ਨੇ ਤਿੰਨ ਸੋਨ ਤਗਮੇ ਜਿੱਤ ਕੇ ਇਹਨਾਂ ਖੇਡਾਂ ਦੀ ਓਵਰ ਆੱਲ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ । ਖਿਡਾਰੀ ਦੇ ਜੀ.ਕੇ.ਯੂ ਵਿਖੇ ਪਹੁੰਚਣ ਤੇ ਵਰਸਿਟੀ ਵੱਲੋਂ ਜੇਤੂ ਖਿਡਾਰੀ ਦਾ ਢੋਲ – ਨਗਾੜਿਆਂ ਦੇ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਵਰਸਿਟੀ ਵੱਲੋਂ ਛੋਟੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਖਿਡਾਰੀ ਨੂੰ ਹਾਰਾਂ ਅਤੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸਪੋਰਟਸ, ਵਰਸਿਟੀ ਅਧਿਕਾਰੀ, ਉਸਦੇ ਕੋਚ ਅਤੇ ਵਿਦਿਆਰਥੀ ਹਾਜ਼ਰ ਹੋਏ ।
ਇਹ ਵੀ ਪੜ੍ਹੋ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਮਹਿਲਾ ਦਿਵਸ ਧੂਮ ਧਾਮ ਨਾਲ ਮਨਾਇਆ
ਖਿਡਾਰੀ ਦੀ ਇਸ ਪ੍ਰਾਪਤੀ ਤੇ ਵਰਸਿਟੀ ਦੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਨੇ ਡਾਇਰੈਕਟਰ ਸਪੋਰਟਸ, ਕੋਚ ਅਤੇ ਖਿਡਾਰੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖਿਡਾਰੀ ਦੀ ਇਸ ਪ੍ਰਾਪਤੀ ਨੇ ਵਰਸਿਟੀ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ ਤਾਂ ਜੋ ਅੰਤਰ – ਰਾਸ਼ਟਰੀ ਪੱਧਰ ਤੇ ਉਹ ਤਗਮੇ ਹਾਸਿਲ ਕਰ ਸਕਣ ।ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਵਿਦੰਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 27 ਯੂਨੀਵਰਸਿਟੀਆਂ ਦੇ 200 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ । ਜਿਸ ਵਿੱਚ ਫੈਜ਼ਾਨ ਨੇ ਮੌਨਟੇਰਿੰਗ, ਸਨੋਬੋਰਡਿੰਗ, ਅਤੇਸਕੀਇੰਗਇਵੈਂਟ ਵਿੱਚ ਤਿੰਨ ਸੋਨ ਤਗਮੇ ਜਿੱਤ ਕੇ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ । ਉਹਨਾਂ ਕਿਹਾ ਕਿ ਬਰਫ਼ ਦੀਆਂ ਖੇਡਾਂ ਦੇ ਇਹ ਮੁਕਾਬਲੇ ਪੰਜਾਬ ਦੇ ਖਿਡਾਰੀਆਂ ਲਈ ਨਵੇਕਲੇ ਅਤੇ ਮੁਸ਼ਕਿਲ ਮੁਕਾਬਲੇ ਸਨ, ਪਰ ਇਹ ਖਿਡਾਰੀ ਦੀ ਮਿਹਨਤ ਅਤੇ ਅਭਿਆਸ ਕਾਰਨ ਵਿਦਿਆਰਥੀ ਨੇ ਇਹ ਪ੍ਰਾਪਤੀ ਹਾਸਿਲ ਕੀਤੀ । ਉਹਨਾਂ ਖੇਡਾਂ ਦੇ ਵਿਕਾਸ ਕਈ ਵਰਸਿਟੀ ਪ੍ਰਬੰਧਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਹਿਯੋਗ ਕਈ ਧੰਨਵਾਦ ਕਿਹਾ ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
