ਪਾਵਰਕੌਮ ਟਰਾਂਸਕੋ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਿਜਲੀ ਸੋਧ ਬਿੱਲ 25 ਦੀਆਂ ਕਾਪੀਆਂ ਸਾੜ ਕੇ ਕੀਤਾ ਵਿਰੋਧ ਪ੍ਰਦਰਸ਼ਨ

Bathinda News:ਅੱਜ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਥਰਮਲ ਕਲੋਨੀ ਦੋ ਨੰਬਰ ਗੇਟ ਤੋਂ ਘਨਈਆ ਚੌਂਕ ਗੋਨਿਆਣਾ ਰੋਡ ਤੱਕ ਰੋਸ ਮਾਰਚ ਕਾਰਨ ਉਪਰੰਤ ਆਊਟਸੋਰਸਡ ਅਤੇ ਰੈਗੂਲਰ ਮੁਲਾਜ਼ਮ ਅਤੇ ਪੈਨਸ਼ਨਰ ਮੁਲਾਜ਼ਮਾਂ ਵੱਲੋਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਇਸ ਸਮੇਂ ਹਾਜ਼ਰ ਆਗੂਆਂ ਪ੍ਰਧਾਨ ਟੀ ਐਸ ਯੂ ਭੰਗਲ ਤੋ ਸੋਭਾ ਮੀਤ ਪ੍ਰਧਾਨ ਚੰਦਰ ਸ਼ਰਮਾ ਪੀ,ਐਸ,ਪੀ,ਸੀ,ਐਲ ਤੇ ਪੀ,ਐਸ ਟੀ,ਸੀ,ਐਲ ਤੋ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਪਾਵਰ ਕਮ ਐਂਡ ਟਰਾਸਕੋ ਠੇਕਾ ਯੂਨੀਅਨ ਸੀਐਚਬੀ ਵੱਲੋਂ ਪ੍ਰਧਾਨ ਹਰਜੀਤ ਸਿੰਘ ਪੀਐਸਪੀਸੀਐਲ ਤੇ ਪੀਐਸਟੀਸੀਐਲ ਤੋਂ ਡਵੀਜਨਾਂ ਦੇ ਪ੍ਰਧਾਨ ਅਨਿਲ ਕੁਮਾਰ ਗਗਨਦੀਪ ਸਿੰਘ ਗੁਰਜੀਤ ਸਿੰਘ ਬਲਜੀਤ ਸਿੰਘ ਇਕਬਾਲ ਸਿੰਘ ਸਿਵਰਾਜ ਸਿੰਘ ਸਬੋਧਨ ਕਰਦੇ ਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਬਿਜਲੀ ਖੇਤਰ ਦਾ ਮੁਕੰਮਲ ਨਿਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਬਿਜਲੀ ਸੋਧ ਬਿੱਲ 2025 ਲਿਆਂਦਾ ਗਿਆ ਹੈ ਇਸੇ ਮਨਸੇ ਤਹਿਤ ਹੀ ਕਾਮਿਆਂ ਦੀ ਕਿਰਤ ਦੀ ਲੁੱਟ ਨੂੰ ਤਿੱਖਾ ਕਰਦਿਆਂ ਐਕਟ 1948 ਵਾਲੇ ਕਾਮੇ ਪੱਕੀ ਕਿਰਤ ਕਨੂਨ ਰੱਦ ਕਰਕੇ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਅਰਦ ਸਰਕਾਰੀ ਵਿਭਾਗਾਂ ਦੀਆਂ ਜਮੀਨਾਂ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਬੀਜ ਬਿੱਲ 2025 ਅਤੇ ਜੀ ਰਾਮ ਜੀ ਕਾਨੂੰਨ ਨਾਲ ਕਿਸਾਨਾਂ ਮਜ਼ਦੂਰਾਂ ਵਿੱਚ ਭਾਰੀ ਬੇਚੈਨੀ ਦਾ ਆਲਮ ਛਾਇਆ ਹੋਇਆ ਹੈ। ਬੀਜ ਬਿੱਲ 2025 ਰਾਹੀਂ ਵੰਡੀਆਂ ਕੰਪਨੀਆਂ ਨੂੰ ਲਾਇਸੈਂਸ ਦੇ ਕੇ ਮਨ ਮਰਜ਼ੀ ਦੇ ਭਾਅ ਤੇ ਬੀਜ ਵੇਚਣ ਦੀ ਖੁੱਲ ਦਿੱਤੀ ਹੈ ਜਾਵੇਗੀ ਅਤੇ ਨਵੇਂ ਜੀ ਰਾਮ ਜੀ ਕਾਨੂੰਨ ਰਾਹੀਂ ਗਰੀਬਾਂ ਨੂੰ ਮਿਲਦਾ ਨਾ ਮਾਤਰ ਰੁਜ਼ਗਾਰ ਖੁਸ ਜਾਵੇਗਾ। ਕੇਂਦਰ ਸਰਕਾਰ ਵੱਲੋਂ ਨਿਜੀਕਰਨ ਦੀ ਨੀਤੀ ਦੇ ਤਹਿਤ ਸਭਨਾ ਵਿਭਾਗਾਂ ਕਾਲਜਾਂ ਜੁੜੀਆਂ ਯੂਨੀਵਰਸਿਟੀਆਂ ਕੇਂਦਰੀਕਰਨ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਆਗੂਆਂ ਨੇ ਇਹਨਾਂ ਕਾਨੂੰਨ ਬਿੱਲਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ 2025 ਨਵੇਂ ਕਰਤ ਨੂੰ ਬੀਜ ਬਿੱਲ 2025 ਅਤੇ ਜੀ ਰਾਮ ਜੀ ਨੂੰ ਕਾਨੂੰਨ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਮਤਾ ਪਾਸ ਕਰਕੇ ਜੇਕਰ ਨੇ ਇਹਨਾਂ ਲੋਕ ਮਾਰੂ ਨਵੇਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਜਨਤਕ ਜਥੇਬੰਦੀਆਂ ਸੰਘਰਸ਼ ਦਾ ਰਾਹ ਤੇ ਅਖਤਿਆਰ ਕਰਨ ਲਈ ਮਜਬੂਰ ਹੋਣਗੀਆਂ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹੋਰ ਖ਼ਬਰਾਂ

ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਮਹਿਲਾ ਦਿਵਸ ਧੂਮ ਧਾਮ ਨਾਲ ਮਨਾਇਆ

Guru Kashi University ਦੇ ਖਿਡਾਰੀ ਫੈਜ਼ਾਨ ਅਹਿਮਦ ਲੋਨ ਨੇ ਜਿੱਤੀ “ਅਲਪਾਇਨ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਵਿੰਟਰ ਚੈਂਪੀਅਨਸ਼ਿਪ-2026”

Leave a Reply

Your email address will not be published. Required fields are marked *