Bathinda News:ਪੰਜਾਬ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ.ਬਠਿੰਡਾ ਵੱਲੋਂ ਵਿਰਾਸਤੀ ਪਿੰਡ ਜੈਪਾਲ ਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਮਹਿਲਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੀਆਂ ਮਹਿਲਾਂ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਨੂੰ ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਗੁਰਬਖਸ਼ ਕੌਰ, ਹਰਪ੍ਰੀਤ ਕੌਰ ਬਰਾੜ ,ਰਾਜਦੇਵ ਕੌਰ ਮੋਹਣੀ, ਰੀਤੂ ਚੌਧਰੀ, ਲੈਕਚਰਾਰ ਮਨਦੀਪ ਕੌਰ, ਸੱਤਪਾਲ ਕੌਰ, ਬੱਬੂ ਬਰਾੜ ਨੇ ਸੰਬੋਧਨ ਕਰਦੇ ਹੋਏ ਜਿੱਥੇ ਔਰਤਾਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ ,ਉੱਥੇ ਹੀ ਔਰਤਾਂ ਨੂੰ ਆਪਣੇ ਫਰਜ ਅਤੇ ਜ਼ਿੰਮੇਵਾਰੀ ਸਬੰਧੀ ਸੁਚੇਤ ਕੀਤਾ। ਉਹਨਾਂ ਕਿਹਾ ਕਿ ਔਰਤ ਜਗ ਜਨਨੀ ਹੈ ਇਹ ਕਿਸੇ ਵੀ ਤਰ੍ਹਾਂ ਮਰਦ ਤੋਂ ਘੱਟ ਨਹੀਂ ਹੈ, ਔਰਤ ਪਿੰਡ ਦੀ ਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਸਨਮਾਨਯੋਗ ਅਹੁਦੇ ਤੱਕ ਸੇਵਾ ਨਿਭਾ ਚੁੱਕੀ ਹੈ। ਉਹਨਾਂ ਕਿਹਾ ਕਿ ਔਰਤ ਹਰ ਖੇਤਰ ਵਿੱਚ ਮੋਹਰੀ ਰੋਲ ਨਿਭਾਉਦੀ ਹੈ। ਸਮਾਗਮ ਦਾ ਪ੍ਰਬੰਧ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਮਾਨ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਖਜਾਨਚੀ ਜਗਜੀਤ ਸਿੰਘ ਧਨੋਲਾ, ਸਲਾਹਕਾਰ ਡੀਸੀ ਸ਼ਰਮਾ, ਸਲਾਹਕਾਰ ਜਗਤਾਰ ਸਿੰਘ ਭੰਗੂ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਹਰਪਿੰਦਰ ਕੌਰ ,ਬੀਬੀ ਸੁਰਜੀਤ ਕੌਰ ,ਰਮਨ ਸੇਖੋ, ਸਿੰਦਰਪਾਲ ਕੌਰ ਕਾਨੂਗੋ, ਪਿੰਕੀ ਬਰਾੜ, ਮਲਕੀਤ ਕੌਰ, ਮੈਡਮ ਸਤਪਾਲ ਕੌਰ, ਰੀਤੂ ਬਾਲਾ, ਰੀਤੂ ਸਵੇਰਾ, ਰਾਜਦੀਪ ਕੌਰ ਆਦਰਸ਼ ਨਗਰ, ਬੀਬੀ ਰਣਜੀਤ ਕੌਰ, ਦਰਸ਼ਨ ਕੌਰ, ਸਰਬਜੀਤ ਕੌਰ ਢਿੱਲੋ, ਮਨਜੀਤ ਕੌਰ ਤੱਗੜ, ਬੀਬੀ ਅਮਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੀਆਂ ਇਸਤਰੀ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ 👉ਬੱਚੇਦਾਨੀ ਦੇ ਮੂੰਹ ਦਾ ਕੈਂਸਰ ਬਣਦਾ ਹੈ ਮੌਤ ਦਾ ਕਾਰਨ: ਡਾ: ਧੀਰਾ ਗੁਪਤਾ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
