ਕੈਨੇਡੀਅਨ ਵਿਗਿਆਨੀਆਂ ਦੇ ਵਫ਼ਦ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

Talwandi Sabo News:ਮੈਕਗਿਲ ਯੂਨੀਵਰਸਿਟੀ, ਮੌਂਟਰੀਅਲ ਦੇ ਨਾਮੀ ਖੇਤੀ ਵਿਗਿਆਨੀ ਪ੍ਰੋ.(ਡਾ.) ਸ਼ਿਵ. ਓ. ਪਰਾਸ਼ਰ ਅਤੇ ਗੁਇਲਫ਼ ਯੂਨੀਵਰਸਿਟੀ ਗੁਇਲਫ਼, ਕੈਨੇਡਾ ਦੇ ਪ੍ਰੋ. (ਡਾ.) ਰਮੇਸ਼ ਪੀ. ਰੁਦਰਾ ਅਤੇ ਕਰਨਲ ਸੁਨੀਲ ਸ਼ਰਮਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਧਰਤੀ ਹੇਠਲੇ ਪਾਣੀ, ਜਲਵਾਯੂ ਪਰਿਵਰਤਣ ਅਤੇ ਗੰਧਲੇ ਹੁੰਦੇ ਆਲੇ-ਦੁਆਲੇ ਬਾਰੇ ਵਰਸਿਟੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ, ਪਰੋ. ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ ਅਤੇ ਅਧਿਆਪਕ ਹਾਜ਼ਰ ਸਨ।ਇਸ ਮੌਕੇ ਡਾ. ਪਰਾਸ਼ਰ ਨੇ ਜਲਵਾਯੂ ਪਰਿਵਰਤਨ ਕਾਰਨ ਵਿਸ਼ਵੀ ਪੱਧਰ ਤੇ ਆ ਰਹੇ ਬਦਲਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ ਭਵਿੱਖ ਵਿੱਚ ਫਸਲਾਂ ਲਈ ਕਾਫੀ ਨੁਕਸਾਨਦਾਇਕ ਹੋਣ ਵਾਲਾ ਹੈ। ਇਸ ਲਈ ਖੇਤੀ ਵਿਗਿਆਨੀਆਂ ਨੂੰ ਬਦਲਦੀ ਜਲਵਾਯੂ ਅਨੁਸਾਰ ਨਵੇਂ ਸੁਧਰੀਆਂ ਤਕਨੀਕਾਂ ‘ਤੇ ਕੰਮ ਕਰਨਾ ਪਵੇਗਾ ਜੋ ਇਸ ਵੱਧ ਰਹੇ ਤਾਪਮਾਨ ਨੂੰ ਸਹਿਣ ਕਰ ਸਕਣ। ਉਨ੍ਹਾਂ ਭਾਰਤ ਵਿੱਚ ਕਿਸਾਨਾਂ ਵੱਲੋਂ ਵੱਧ ਮਾਤਰਾ ਵਿੱਚ ਕੀਤੀ ਜਾ ਰਹੀ ਜ਼ਹਿਰਾਂ ਦੀ ਵਰਤੋਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਧਰਤੀ ਦੀ ਸਿਹਤ ਅਤੇ ਪਾਣੀ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਅਜਿਹੀਆਂ ਫਸਲਾਂ ਅਤੇ ਅਜਿਹੇ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਧਰਤੀ ਅਤੇ ਪਾਣੀ ਦੀ ਗੁਣਵੱਤਾ ਬਣੀ ਰਹੇ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਨੂੰ ਅੱਗ ਲੱਗਣ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਵੱਲੋਂ ਪਰਚਾ ਦਰਜ਼

ਡਾ. ਰੁਦਰਾ ਨੇ ਧਰਤੀ ਹੇਠਲੇ ਪਾਣੀ ਵਿੱਚ ਵੱਧ ਰਹੀ ਨਾਇਟ੍ਰੇਟ ਦੀ ਮਾਤਰਾ ਦੀ ਗੱਲ ਕਰਦਿਆਂ ਕਹਾ ਕਿ ਸਾਨੂੰ ਅਜਿਹੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜੋ ਘੱਟ ਪਾਣੀ ਅਤੇ ਬਿਨਾਂ ਜ਼ਹਿਰਾਂ ਦੀ ਵਰਤੋਂ ਤੇ ਵੱਧ ਝਾੜ ਦੇ ਸਕਣ। ਉਨ੍ਹਾਂ ਵਿਸ਼ਵ ਵਿਚ ਵਰਤੇ ਜਾ ਰਹੇ ਬੋਤਲ ਬੰਦ ਪਾਣੀ ਤੇ ਆਪਣੀ ਰਾਏ ਦਿੰਦਿਆਂ ਕਿਹਾ ਕਿ ਵਿਗਿਆਨੀਆਂ ਦੀ ਖੋਜ ਅਨੁਸਾਰ ਇਸ ਵਿੱਚ ਮਾਇਕਰੋ ਅਤੇ ਨੈਨੋ ਪਲਾਸਟਿਕ ਦੀ ਮਾਤਰਾ ਪਾਈ ਜਾ ਰਹੀ ਹੈ। ਜੋ ਮਨੁੱਖੀ ਜੀਵਨ ਲਈ ਹਾਣੀਕਾਰਕ ਹੈ। ਉਨ੍ਹਾਂ ਧਰਤੀ ਨੂੰ ਪਲਾਸਟਿਕ ਮੁਕਤ ਕਰਨ ਲਈ ਸਭਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਇੱਕ ਦਮ ਤਾਪਮਾਨ ਵੱਧਣ ਅਤੇ ਘੱਟਣ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਇਸ ਦਿਸ਼ਾ ਵਿੱਚ ਵਿਗਿਆਨੀਆਂ ਨੂੰ ਖੋਜ ਕਾਰਜ ਕਰਨ ਲਈ ਕਿਹਾ।ਵਫ਼ਦ ਦੇ ਦੌਰੇ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਾਂਝੇ ਤੌਰ ‘ਤੇ ਕੰਮ ਕਰਨ ਦੀ ਗੱਲ ਕਹੀ। ਉਨ੍ਹਾਂ ਵਫ਼ਦ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਯੋਜਨਾਬੱਧ ਤਰੀਕੇ ਨਾਲ ਇਸ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ ਤੇ ਭਵਿੱਖ ਵਿੱਚ ਮਾਹਿਰਾਂ ਦੀ ਰਾਏ ਅਨੁਸਾਰ ਅਕਾਦਮਿਕ ਖੇਤਰ ਵਿੱਚ ਸੁਧਾਰਾਂ ਬਾਰੇ ਰਾਏ ਪ੍ਰਗਟ ਕੀਤੀ ਗਈ। ਉਨ੍ਹਾਂ ਆਏ ਮਹਿਮਾਨਾਂ ਨਾਲ ਮਿਲਕੇ ਖੋਜ ਪ੍ਰੋਜੈਕਟ ਤਿਆਰ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਕਰਨਲ (ਰਿਟਾ.) ਸੁਨੀਲ ਸ਼ਰਮਾ ਵੱਲੋਂ ਦੇਸ਼ ਅਤੇ ਸਮਾਜ ਸੇਵਾ ਵਿੱਚ ਦਿੱਤੀਆਂ ਮਹੱਤਵਪੂਰਨ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।ਵਫਦ ਦੇ ਪ੍ਰਤੀਨਿਧੀਆਂ ਦੀ ਜਾਣ-ਪਹਿਚਾਣ ਕਰਵਾਉਂਦੇ ਹੋਏ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਮਹਿਮਾਨ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਹਾਸਿਲ ਕੀਤੇ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵੱਲੋਂ ਵਿਗਿਆਨਿਕ ਯੋਗਦਾਨ ਦੀ ਸ਼ਲੇਘਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਸਮੇਂ ਦੀ ਲੋੜ ਹੈ। ਉਨ੍ਹਾਂ ਮਹਿਮਾਨ ਵਫ਼ਦ ਦੇ ਵਿਗਿਆਨੀਆਂ ਵੱਲੋਂ ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਅਤੇ ਮਿੱਟੀ ਦੀ ਜੈਵਿਕ ਸਮਰੱਥਾ ਨੂੰ ਵਧਾਉਣ ਲਈ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਮੁਖੀ ਯੋਜਨਾਵਾਂ ਰਾਹੀਂ ਉੱਭਰ ਰਹੀ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੋਣ ਦੀ ਚਰਚਾ ਕੀਤੀ। ਵਿਗਿਆਨੀਆਂ ਦੇ ਵਫ਼ਦ ਵੱਲੋਂ ਹਾਜ਼ਰੀਨ ਦੀਆਂ ਸ਼ੰਕਾਵਾਂ ਦਾ ਨਿਵਾਰਨ ਕੀਤਾ ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤੇ ਗਏ। ਵਿਗਿਆਨੀਆਂ ਨੇ ਯੂਨੀਵਰਸਿਟੀ ਦੌਰੇ ਸਮੇਂ ਵਰਸਿਟੀ ਕਮਿਉਨਿਟੀ ਰੇਡੀਓ ਸਟੇਸ਼ਨ, ਪ੍ਰੋਯਗਸ਼ਾਲਾਵਾਂ ਅਤੇ ਖੇਤਾਂ ਦਾ ਦੌਰਾ ਵੀ ਕੀਤਾ। ‘ਵਰਸਿਟੀ ਵੱਲੋਂ ਮਹਿਮਾਨਾਂ ਨੂੰ ਦੁਸ਼ਾਲੇ ਅਤੇ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਨੂੰ ਅੱਗ ਲੱਗਣ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਵੱਲੋਂ ਪਰਚਾ ਦਰਜ਼

DAV College Bathinda ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਸਾਹਿਤਕ ਮੇਲੇ ਵਿੱਚ ਹਿੱਸਾ ਲਿਆ

Leave a Reply

Your email address will not be published. Required fields are marked *