Talwandi Sabo News: Guru Kashi University ਵਲੋਂ ਅੰਤਰ-ਰਾਸ਼ਟਰੀ ਨਾਰੀ ਦਿਵਸ ਮੌਕੇ ਗੁਰੂ ਨਾਨਕ ਕਮਿਉਨਿਟੀ ਸਰਵਿਸਜ ਫਾਉਂਡੇਸ਼ਨ (ਜੀ. ਐੱਨ. ਸੀ. ਐੱਸ. ਐੱਫ.), ਕੈਨੇਡਾ ਦੇ ਸਹਿਯੋਗ ਨਾਲ ਨਾਰੀ ਸ਼ਕਤੀ ਨੂੰ ਸਮਰਪਿਤ ਪ੍ਰੋਗਰਾਮ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਦਕਿਜੀ. ਐੱਨ. ਸੀ. ਐੱਸ. ਐੱਫ. ਦੇ ਚੇਅਰਮੈਨ ਡਾ. ਦਵਿੰਦਰ ਸਿੰਘ ਲੱਧੜ, ਪ੍ਰਧਾਨ ਮੇਜ਼ਰ ਸਿੰਘ ਨਾਗਰਾ ਅਤੇ ਜਰਨਲ ਸਕੱਤਰ ਸ. ਅਜਾਇਬ ਸਿੰਘ ਸੰਘਾ,ਚੀਫ ਜੁਡਿਸ਼ੀਅਲ ਮਜਿਸਟਰੇਟ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਠਿੰਡਾ ਮੈਡਮ ਬਲਜਿੰਦਰ ਕੌਰ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਰਵਿੰਦਰ ਸਿੰਘ ਪ੍ਰਿੰਸੀਪਲ ਗੁਰੂ ਗੁਰਮਤਿ ਇੰਸਟੀਚਿਊਟ ਮੁੱਖ ਵੱਕਤਾ ਵਜੋਂ ਹਾਜਰ ਹੋਏ। ਸਮਾਰੋਹ ਦੇ ਮੁੱਖ ਆਯੋਜਕ ਤੋਂ ਇਲਾਵਾਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ, ਵੱਖ ਵੱਖ ਵਿਭਾਗਾਂ ਦੇ ਡੀਨ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਹੋਏ। ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਕਿਹਾ ਕਿ ਨਾਰੀ ਹੁਣ ਪੀੜਤ ਨਹੀਂ ਹੈ ਸਗੋਂ ਹਰ ਖੇਤਰ ਵਿੱਚ ਉਸਨੇ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਹਰ ਮਾਂ ਨੂੰ ਆਪਣੇ ਪੁੱਤਰ ਰਾਜਿਆਂ ਵਾਂਗ ਹੀ ਲਗਦੇ ਹਨ। ਇਸ ਲਈ ਪੁੱਤਰਾਂ ਨੂੰ ਆਪਣੀਆਂ ਮਾਂ ਨੂੰ ਇੱਕ ਮਹਾਰਾਣੀ ਵਾਲਾ ਸਨਮਾਨ ਦੇਣ ਦੀ ਲੋੜ ਹੈ। ਅਜੋਕੇ ਸਮੇਂ ਵਿੱਚ ਬਜੁਰਗਾਂ ਵਿਸ਼ੇਸ਼ ਕਰਕੇ ਮਾਂ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਹੈ, ਮਾਂ ਹੀ ਸਮੁੱਚੇ ਪਰਿਵਾਰ ਨੂੰ ਜੋੜਦੀ ਹੈ, ਕਿਉਂਕਿ ਮਾਂ ਦੇ ਚਰਨਾਂ ਵਿੱਚ ਜੰਨਤ ਵਸਦੀ ਹੈ।ਇਸ ਮੌਕੇ ਚੇਅਰਮੈਨ ਨਾਗਰਾ ਨੇ ਕੈਨੇਡਾ ਅਤੇ ਵਿਸ਼ਵ ਦੇ ਹੋਰ ਹਿੱਸਿਆ ਵਿੱਚ ਫਾਊਂਡੇਸ਼ਨ ਵਲੋਂ ਸਮਾਜ ਸੇਵਾ ਅਤੇ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਸੰਘਾਂ ਨੇ ਸਮਾਜ ਦੇ ਹਰ ਪ੍ਰਾਣੀ ਨੂੰ ਔਰਤਾਂ ਨਾਲ ਹੁੰਦੇ ਦੁਰ ਵਿਵਹਾਰ ਵਿਰੁੱਧ ਖੜ੍ਹੇ ਹੋਣ ਲਈ ਕਿਹਾ। ਮੈਡਮ ਬਲਜਿੰਦਰ ਕੌਰ ਮਾਨ ਨੇ ਕਿਹਾ ਕਿ ਸਿੱਖਿਆ ਹਾਸਲ ਕਰਕੇ ਹਰੇਕ ਨਾਰੀ ਨੂੰ ਆਪਣਾ ਭਵਿੱਖ ਆਪ ਲਿਖਣਾ ਪਵੇਗਾ ਉਹਨਾਂ ਨਾਰੀ ਜਗਤ ਨੂੰ ਆਪਣੇ ਹੱਕਾ ਲਈ ਜਾਗੂਰਕ ਹੋਣ ਦਾ ਹੋਕਾ ਦਿੱਤਾ।ਇਸ ਮੌਕੇ ਪ੍ਰੋ. ਵਾਈਸ ਚਾਂਸਲਰ ਡਾਂ. ਧੀਮਾਨ ਨੇ ਕਿਹਾ ਕਿ ਲੜਕੀਆਂ ਨੇ ਹੁਣ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਉਹਨਾਂ ਵਿਸ਼ੇਸ਼ ਤੌਰ ਤੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਆਉਣ ਵਾਲਾ ਸਮਾਂ ਨਾਰੀ ਸ਼ਕਤੀ ਦਾ ਹੈ। ਉਨ੍ਹਾਂ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ ਤੇ ਕਿਹਾ ਕਿ ਪਹਿਲਾਂ ਵੀ ਜੀ.ਕੇ.ਯੂ. ਔਰਤਾਂ ਦੇ ਸ਼ਸਤਕੀਕਰਨ ਲਈ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ।ਮੁੱਖ ਵਕਤਾ ਪ੍ਰਿੰਸੀਪਲ ਸਿੰਘ ਨੇ ਗੁਰੂ ਨਾਨਕ ਦੇਵ ਜੀ ਵਲੋਂ ਗੁਰੂ ਬਾਣੀ ਵਿੱਚ ਲਿਖੀ ਗਈ ਨਾਰੀ ਸ਼ਕਤੀ ਦੀ ਮਹੱਹਤਾ ਬਾਰੇ ਦੱਸਿਆ। ਇਸ ਮੌਕੇ ਡਾ. ਗੁਰਜੀਤ ਸਿੰਘ ਖਾਲਸਾ ਮੁਖੀ ਧਰਮ ਅਧਿਐਨ ਵਿਭਾਗ ਨੇ ਮੁੱਖ ਵਕਤਾ ਦੀ ਜਾਣਕਾਰੀ ਕਰਵਾਉਂਦੇ ਹੋਏ ਸਾਰਿਆਂ ਨੂੰ ਗੁਰੂ ਬਾਣੀ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਗੱਲ ਆਖੀ।ਸਮਾਰੋਹ ਵਿੱਚ ਨਾਰੀ ਸ਼ਕਤੀ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੀਆਂ ਨਾਮਵਰ ਕਵਿੱਤਰੀਆਂ ਡਾਂ. ਨਵਦੀਪ ਕੌਰ, ਡਾ. ਜੋਤੀ ਵਰਮਾ, ਦਵੀ ਸਿੱਧੂ ਤੇ ਅਮਨਦੀਪ ਮਾਨ ਨੇ ਆਪਣੀਆਂ ਕਵਿਤਾਵਾਂ ਰਾਹੀ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ। ਜਦਕਿ ਡਾ. ਜਸਪ੍ਰੀਤ ਕੌਰ ਫਲਕ ਵਲੋਂ ਭੇਜੀ ਗਈ ਕਵਿਤਾ ਨੂੰ ਡਾ. ਦਲਜੀਤ ਕੌਰ ਨੇ ਪੜ੍ਹਿਆ। ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਦੇ ਨਿਰਦੇਸ਼ਨ ਹੇਠ ਨਾਰੀ ਦੇ ਦਰਦ ਨੂੰ ਬਿਆਨ ਕਰਦੇ ਨਾਟਕ ਰੇਤ ਦੀਆਂ ਕੰਧਾਂ ਨੇ ਦਰਸ਼ਕਾ ਨੂੰ ਖੜ੍ਹੇ ਹੋ ਕੇ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ। ਆਯੋਜਕਾਂ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਫਾਉਂਡੇਸ਼ਨ ਵਲੋਂ ਰੇਤ ਦੀਆਂ ਕੰਧਾਂ ਦੇ ਮੰਚਨ ਲਈ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਨੂੰ 51000/- ਅਤੇ ਡਾ. ਧੀਮਾਨ ਵਲੋਂ 11000/- ਰੁਪਏ ਦੇ ਇਨਾਮ ਵਜੋਂ ਘੋਸ਼ਣਾ ਕੀਤੀ ਗਈ। ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸਚਦੇਵਾ ਅਤੇ ਡਾ. ਜੀਨੀਅਸ ਵਾਲੀਆ ਨੇ ਆਪਣੇ ਕਵਿਤਾਵਾਂ ਭਰਪੂਰ ਨਵੇਕਲੇ ਅੰਦਾਜ ਦੇ ਮੰਚ ਸੰਚਾਲਨ ਰਾਹੀਂ ਸਰੋਤਿਆਂ ਦੀ ਵਾਹ-ਵਾਹ ਖੱਟੀ।
ਇਹ ਵੀ ਪੜ੍ਹੋ 👉ਕਿਸਾਨ ਸੰਘਰਸ਼; ਜਿਉਂਦ ਜ਼ਬਰ ਖਿਲਾਫ ਬਠਿੰਡਾ ਦੀਆਂ ਸੜਕਾਂ ‘ਤੇ ਉਮੜਿਆ ਜਨ ਸੈਲਾਬ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
