Guru Kashi University ਨੇ ਮਨਾਇਆ “ਰਾਸ਼ਟਰੀ ਸਾਇੰਸ ਦਿਹਾੜਾ”

ਵਿਗਿਆਨ ਸਾਡੇ ਜੀਵਨ ਨੂੰ ਸੁਖਾਲਾ ਬਣਾਉਂਦਾ ਹੈ- ਡਾ. ਜਸਵਿੰਦਰ ਸਿੰਘ
Talwandi Sabo News: Guru Kashi University ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਸਾਇੰਸ ਵਿਭਾਗ ਵੱਲੋਂ “ਰਾਸ਼ਟਰੀ ਸਾਇੰਸ ਦਿਹਾੜਾ” ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਨੈਸ਼ਨਲ ਅਵਾਰਡੀ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਵਿੱਚ ਡੀਨ ਡਾ. ਅਮਿਤ ਟੁਟੇਜਾ, ਅਧਿਆਪਕ ਅਤੇ 200 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ।ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਸਾਡੇ ਆਲੇ ਦੁਆਲੇ ਦਾ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਉਨ੍ਹਾਂ ਗੁਰਬਾਣੀ ਵਿੱਚ ਦਿੱਤੇ ਗਏ ਵਿਗਿਆਨਿਕ ਤੱਥਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਾਣੀ ਵਿੱਚ ਆਧੁਨਿਕ ਵਿਗਿਆਨਕ ਕਾਢਾਂ ਬਾਰੇ ਬਹੁਤ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਗਣਿਤ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੌਤਿਕ ਅਤੇ ਆਤਮਿਕ ਮਹੱਤਵ ਹੈ। ਵਿਸ਼ੇਸ਼ਕਰ ਉਨ੍ਹਾਂ ਇਕ ਓਅੰਕਾਰ(ੴ) ਤੇ 108 ਦੇ ਫਲਸਫੇ ਦਾ ਮੂਲ ਦਰਸ਼ਨ ਵਿਦਿਆਰਥੀਆਂ ਨੂੰ ਸਮਝਾਇਆ ਤੇ ਕਿਹਾ ਕਿ ਇਨ੍ਹਾਂ ਦਾ ਵਿਗਿਆਨਕ ਅਸਰ ਹੈ।ਡਾ. ਟੁਟੇਜਾ ਨੇ ਡਾ. ਸੀ. ਵੀ. ਰਮਨ ਅਤੇ ਮੁੱਖ ਬੁਲਾਰੇ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨਿਕ ਜਾਣਕਾਰੀ ਰਾਹੀ ਅਸੀਂ ਅੰਧ ਵਿਸ਼ਵਾਸਾਂ ਤੋਂ ਪਰੇ ਜਾ ਸਕਦੇ ਹਾਂ। ਉਨ੍ਹਾਂ ਮੁੱਖ ਬੁਲਾਰੇ ਵੱਲੋਂ ਪੇਸ਼ ਕੀਤੀਆਂ ਗਈਆਂ ਵਿਗਿਆਨਿਕ ਟ੍ਰਿਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਦੋਂ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਸਾਨੂੰ ਇਹ ਜਾਦੂ ਜਾਪਦੀ ਹੈ। ਜਦਕਿ ਇਹ ਸਭ ਵਿਗਿਆਨਿਕ ਤੱਥਾਂ ਦੇ ਆਧਾਰਿਤ ਹੁੰਦੀ ਹੈ। ਆਯੋਜਕਾਂ ਵੱਲੋਂ ਮੁੱਖ ਮਹਿਮਾਨ ਨੂੰ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਹੋਰ ਖ਼ਬਰਾਂ

Barnala ਰੈਲੀ; ਤਲਵੰਡੀ ਸਾਬੋ ਤੋਂ ਖੁਸਬਾਜ਼ ਜਟਾਣਾ ਦੀ ਅਗਵਾਈ ਹੇਠ ਚੱਲਿਆ ਵੱਡਾ ਕਾਫ਼ਲਾ

DAV College Bathinda ਵਿਖੇ ਡੀਏਵੀ ਕ੍ਰਿਕਟ ਕੱਪ 2026 ਸੀਜ਼ਨ ਚੌਥੇ ਵਿੱਚ ਡੀਏਵੀ ਰੋਇਲ ਟੀਮ ਦੀ ਜਿੱਤ ਹੋਈ

Leave a Reply

Your email address will not be published. Required fields are marked *