DAV College Bathinda ਦੇ NSS ਦੇ ਸੱਤ ਵਿਦਿਆਰਥੀਆਂ ਨੇ ਪੰਜ ਰੋਜ਼ਾ ਰਾਜ ਪੱਧਰੀ ਅਡਵੈਂਚਰ/ਹਾਈਕਿੰਗ ਟਰੈਕਿੰਗ ਕੈਂਪ ਵਿੱਚ ਭਾਗ ਲਿਆ

Bathinda News: DAV College Bathinda; ਡੀ.ਏ.ਵੀ ਕਾਲਜ ਬਠਿੰਡਾ ਦੇ ਐਨਐਸਐਸ ਵਿਭਾਗ ਦੇ ਸੱਤ ਵਿਦਿਆਰਥੀਆਂ ਨੇ ਪੱਲਣਪੁਰ ਐਸ.ਏ.ਐਸ ਨਗਰ ਮੋਹਾਲੀ ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਯੋਜਿਤ 28 ਫਰਵਰੀ 2026 ਤੋਂ 4 ਮਾਰਚ 2026 ਤੱਕ ਰਾਜ ਪੱਧਰੀ ਐਡਵੈਂਚਰ/ ਹਾਈਕਿੰਗ ਟਰੈਕਿੰਗ ਕੈਂਪ ਵਿੱਚ ਭਾਗ ਲਿਆ।ਇਹ ਵਿਦਿਆਰਥੀ ਈਸ਼ਾਨ ਗੋਇਲ ਐਮ.ਕਾਮ ਭਾਗ ਦੂਜਾ, ਅਮਨ ਕੁਮਾਰ ਦਾਸ ਬੀ.ਕਾਮ ਭਾਗ ਤੀਜਾ, ਦੀਵਾਂਸ਼ ਬੀ.ਕਾਮ ਭਾਗ ਪਹਿਲਾ, ਅਜੇ ਕੁਮਾਰ ਬੀ.ਕਾਮ ਭਾਗ ਪਹਿਲਾ, ਬਿਸ਼ਨੂ ਬੀ.ਕਾਮ ਭਾਗ ਪਹਿਲਾ, ਪਿਯੂਸ਼ ਬਾਂਸਲ ਬੀ.ਕਾਮ ਭਾਗ ਤੀਜਾ ਅਤੇ ਆਸ਼ੀਸ਼ ਸਿੰਗਲਾ ਬੀ. ਕਾਮ ਭਾਗ ਤੀਜਾ ਦੇ ਵਿਦਿਆਰਥੀ ਸਨ।ਇਹਨਾਂ ਵਿਦਿਆਰਥੀਆਂ ਨੇ ਟਰੈਕਿੰਗ ਅਤੇ ਹਾਈਕਿੰਗ ਐਡਵੈਂਚਰ ਕੈਂਪ ਵਿੱਚ ਪਲਣਪੁਰ ਜੰਗਲ, ਕਸੌਲੀ ਹਿਲਸ, ਸਿਸਵਾਨ ਜੰਗਲ ਤੋਂ ਸਿਸਵਾਣ ਡੈਮ ਅਤੇ ਮਿਰਜ਼ਾਪੁਰ ਜੰਗਲ ਤੱਕ ਟ੍ਰੈਕ ਕੀਤਾ। ਇਹਨਾਂ ਵਿਦਿਆਰਥੀਆਂ ਨੇ ਦਿਲਚਸਪ ਗਤੀਵਿਧੀਆਂ ਜਿਵੇਂ ਜਿਪ ਲਾਈਨ,ਰੱਸੀ ਵਾਕਿੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲਿਆ।ਐਨਐਸਐਸ ਵਲੰਟੀਅਰਾਂ ਨੇ ਸਪੋਰਟਸ ਗਤੀਵਿਧੀਆਂ ਜਿਵੇਂ ਕਿ ਵਾਲੀਬਾਲ ਅਤੇ ਬੈਡਮਿੰਟਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਇਹਨਾਂ ਨੇ ਕੁੱਲ ਟਰੈਕ 72- 80 ਕਿਲੋਮੀਟਰ ਤਹਿ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਐਨਐਸਐਸ ਕੋਆਰਡੀਨੇਟਰ ਡਾ. ਅਮਰ ਸੰਤੋਸ਼ ਸਿੰਘ, ਪ੍ਰੋ.ਅਮਿਤ ਸਿੰਗਲਾ ਅਤੇ ਡਾ. ਪ੍ਰਭਜੋਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਵਿਖੇ ਆਯੋਜਿਤ ਡੀਏਵੀ ਕ੍ਰਿਕਟ ਕੱਪ 2026 ਸੀਜ਼ਨ 4 ਵਿੱਚ ਡੀਏਵੀ ਰਾਇਲਜ਼ ਨੇ ਫਾਈਨਲ ਮੈਚ ਜਿੱਤਿਆ

ਕਿਸਾਨ ਸੰਘਰਸ਼; ਜਿਉਂਦ ਜ਼ਬਰ ਖਿਲਾਫ ਬਠਿੰਡਾ ਦੀਆਂ ਸੜਕਾਂ ‘ਤੇ ਉਮੜਿਆ ਜਨ ਸੈਲਾਬ

Leave a Reply

Your email address will not be published. Required fields are marked *