Bathinda News: DAV College Bathinda ਵਿਖੇ ਡੀਏਵੀ ਕ੍ਰਿਕਟ ਕੱਪ 2026 ਸੀਜ਼ਨ 4 ਵਿੱਚ ਡੀਏਵੀ ਰਾਇਲਜ਼ ਨੇ ਫਾਈਨਲ ਮੈਚ ਜਿੱਤਿਆ। ਬਹੁਤ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਕ੍ਰਿਕਟ ਪ੍ਰੇਮੀ ਡੀਏਵੀ ਕ੍ਰਿਕਟ ਕੱਪ 2026 ਸੀਜ਼ਨ 4 ਦੇ ਫਾਈਨਲ ਮੈਚ ਦੀ ਉਡੀਕ ਕਰ ਰਹੇ ਸਨ। ਇਹ ਮੈਚ ਡੀਏਵੀ ਰਾਇਲਜ਼ ਅਤੇ ਡੀਏਵੀ ਟਾਇਟਨਸ ਟੀਮ ਵਿਚਕਾਰ ਖੇਡਿਆ ਗਿਆ ਸੀ। ਇਹ ਦੋਵੇਂ ਟੀਮਾਂ ਸੈਮੀਫਾਈਨਲ ਮੈਚਾਂ ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਫਾਈਨਲ ਵਿੱਚ ਪਹੁੰਚੀਆਂ।ਡੀਏਵੀ ਕਾਲਜ ਬਠਿੰਡਾ ਵਿਖੇ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਸ, ਡੀਏਵੀ ਫੀਨਿਕਸ, ਡੀਏਵੀ ਟਾਇਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰਾਇਲਜ਼ ਵਿਚਕਾਰ ਕ੍ਰਿਕਟ ਮੈਚ ਖੇਡੇ ਗਏ।ਫਾਈਨਲ ਮੈਚ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਕੁਮਾਰ, ਤਹਿਸੀਲ ਭਲਾਈ ਅਫਸਰ, ਬਠਿੰਡਾ, ਡਾ. ਕੇ.ਕੇ. ਨੌਹਰੀਆ, ਸੀਨੀਅਰ ਮੈਂਬਰ, ਸਥਾਨਕ ਸਲਾਹਕਾਰ ਕਮੇਟੀ, ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਡੀਨ ਆਈ.ਆਈ.ਸੀ. ਡਾ. ਵੰਦਨਾ ਜਿੰਦਲ, ਡੀਨ ਆਈ.ਕਿਊ.ਏ.ਸੀ. ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀਆਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ।ਫਾਈਨਲ ਮੈਚ ਵਿੱਚ ਡੀਏਵੀ ਟਾਇਟਨਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਡੀਏਵੀ ਰਾਇਲਜ਼ ਨੇ 13.3 ਓਵਰਾਂ ਵਿੱਚ 196/10 ਦੌੜਾਂ ਬਣਾਈਆਂ। ਵੰਸ਼ ਗਰੋਵਰ ਨੇ 22 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਸੰਦੀਪ ਨੇ ਤਿੰਨ ਵਿਕਟਾਂ ਲਈਆਂ। ਡੀਏਵੀ ਰਾਇਲਜ਼ ਦੀ ਟੀਮ 12 ਦੌੜਾਂ ਨਾਲ ਜਿੱਤੀ। ਡੀਏਵੀ ਟਾਇਟਨਸ ਨੇ 15 ਓਵਰਾਂ ਵਿੱਚ 184/9 ਦੌੜਾਂ ਬਣਾਈਆਂ। ਜੀਵਨ ਸਿੰਘ ਨੇ 27 ਗੇਂਦਾਂ ਵਿੱਚ 37 ਦੌੜਾਂ ਬਣਾਈਆਂ।ਡੀਏਵੀ ਰਾਇਲਜ਼ ਦੇ ਬੌਬੀ ਨੇ 29 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ‘ਮੈਨ ਆਫ਼ ਦ ਮੈਚ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ ਸਿੱਧੂ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਅਜੇ ਵਾਲੀਆ ਅਤੇ ਕਾਲਜ ਕ੍ਰਿਕਟ ਕੋਚ ਸ੍ਰੀ ਰਾਜੀਵ ਕੁਮਾਰ ਮੋਹੰਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ 👉ਪੀ.ਐਮ. ਕਿਸਾਨ ਯੋਜਨਾ ਦਾ ਲਾਭ ਲੈਣ ਲਈ ‘ਫਾਰਮਰ ਰਜਿਸਟਰੀ’ ਕਰਵਾਉਣੀ ਲਾਜ਼ਮੀ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
