Bathinda News: DAV College Bathinda ਵਿਖੇ ਮੈਚ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਡੀਨ ਆਈਆਈਸੀ ਡਾ. ਵੰਦਨਾ ਜਿੰਦਲ, ਡੀਨ ਆਈਕਿਊਏਸੀ ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੀ ਹੱਲਾਸ਼ੇਰੀ ਨਾਲ ਹੋਈ। ਇਨ੍ਹਾਂ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ।ਤੀਜਾ ਕ੍ਰਿਕਟ ਮੈਚ ਡੀਏਵੀ ਰੋਇਲ ਟੀਮ ਅਤੇ ਡੀਏਵੀ ਸਪਾਰਟਨਸ ਟੀਮ ਵਿਚਕਾਰ ਖੇਡਿਆ ਗਿਆ।
ਇਹ ਵੀ ਪੜ੍ਹੋ Guru Kashi University ਨੇ ਮਨਾਇਆ “ਰਾਸ਼ਟਰੀ ਸਾਇੰਸ ਦਿਹਾੜਾ”
ਡੀਏਵੀ ਰੋਇਲ ਟੀਮ ਨੇ ਟਾਸ ਜਿੱਤਿਆ ਤੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ। ਡੀਏਵੀ ਰੋਇਲ ਟੀਮ ਨੇ 15 ਓਵਰਾਂ ਵਿੱਚ 193/6 ਦੌੜਾਂ ਬਣਾਈਆਂ। ਬੌਬੀ ਨੇ 32 ਗੇਂਦਾਂ ਵਿੱਚ 93 ਦੌੜਾਂ ਬਣਾਈਆਂ। ਹਰਸ਼ਿਤ ਨੇ ਦੋ ਵਿਕਟਾਂ ਲਈਆਂ।ਡੀਏਵੀ ਸਪਾਰਟਨਸ ਟੀਮ 12.4 ਓਵਰਾਂ ਵਿੱਚ 166 ਗੇਂਦਾਂ ‘ਤੇ ਆਲ ਆਊਟ ਹੋਈ।ਪ੍ਰਦੀਪ ਨੇ 20 ਗੇਂਦਾਂ ਵਿੱਚ 48 ਦੌੜਾਂ ਬਣਾਈਆਂ।ਬੌਬੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ਼ ਦ ਮੈਚ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ.ਨਿਰਮਲ ਸਿੰਘ ਸਿੱਧੂ, ਪ੍ਰੋ.ਲਵਪ੍ਰੀਤ ਕੌਰ, ਪ੍ਰੋ.ਅਜੇ ਵਾਲੀਆ ਅਤੇ ਕਾਲਜ ਕ੍ਰਿਕਟ ਕੋਚ ਸ਼੍ਰੀ ਰਾਜੀਵ ਕੁਮਾਰ ਮੋਹੰਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
