ਨੌਵੀਂ ਦੋ ਰੋਜਾ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਦਾ ਆਯੋਜਨ ਕੀਤਾ ਗਿਆ

Bathinda News:ਨੌਵੀਂ ਦੋ ਰੋਜਾ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਦਾ ਸਥਾਨਕ ਟੀਚਰਜ਼ ਹੋਮ ਵਿਖੇ ਆਯੋਜਿਤ ਕੀਤਾ ਗਿਆ। ਦੋਵੇਂ ਦਿਨ ਕਈ ਕਈ ਦਰਜਨ ਕਹਾਣੀਕਾਰਾਂ, ਸਮੀਖਿਆਕਾਰਾਂ, ਸਾਹਿਤਕਾਰਾਂ, ਸਰੋਤਿਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਗੋਸਟੀ ਦੇ ਸੰਯੋਜਕ ਟੀਮ ਦੇ ਸਹਿਯੋਗੀ ਰਹੇ ਸਾਥੀ ਜਰਨੈਲ ਭਾਈਰੂਪਾ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਕਹਾਣੀ ਗੋਸਟੀ ਦੇ ਸੂਤਰਧਾਰ ਸ੍ਰੀ ਜਸਪਾਲ ਮਾਨਖੇੜਾ ਨੇ ਦੋਵੇਂ ਦਿਨਾਂ ਦੇ ਪੰਜੇ ਸੈਸਨਾਂ ਦਾ ਸੰਚਾਲਨ ਸਾਹਿਤਕ ਰੰਗ ਬਖੇਰਦਿਆਂ ਬਾਖੂਬੀ ਕੀਤਾ। ਕਹਾਣੀ ਗੋਸਟੀ ਦੇ ਮੁੱਖ ਸੰਚਾਲਕ ਹਰਬੰਸ ਸਿੰਘ ਬਰਾੜ ਨੇ ਹਾਜਰੀਨ ਨੂੰ ਜੀ ਆਇਆਂ ਕਿਹਾ। ਇੰਗਲੈਂਡ ਵਾਸੀ ਸ਼ਾਇਰ ਅਜ਼ੀਮ ਸੇਖਰ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਕਹਿੰਦਿਆਂ ਕਹਾਣੀਕਾਰਾਂ ਆਲੋਚਕਾਂ ਨੂੰ ਸ਼ੁਭ ਆਮਦ ਕਿਹਾ। ਗੋਸਟੀ ’ਚ ਪੰਜ ਕਹਾਣੀਆਂ ਪੇਸ਼ ਕੀਤੀਆਂ ਗਈਆਂ, ਜਿਹਨਾਂ ਤੇ ਆਲੋਚਨਾ ਚਰਚਾ ਕਰਦਿਆਂ ਸਮੀਖਿਆਕਾਰਾਂ ਤੇ ਆਲੋਚਕਾਂ ਨੇ ਕਹਾਣੀਆਂ ਦੇ ਵਿਸ਼ਿਆਂ ਅਤੇ ਤਕਨੀਕ ਦੀ ਪੁਣ ਛਾਣ ਕੀਤੀ। ਬੁਲਾਰਿਆਂ ਨੇ ਬੇਲਿਹਾਜ ਹੋ ਕੇ ਦੁੱਧੋਂ ਪਾਣੀ ਛਾਣ ਕੇ ਰੱਖ ਦਿੱਤਾ।ਗੋਸਟੀ ਦੇ ਪਹਿਲੇ ਦਿਨ ਨਵਾਂ ਸ਼ਹਿਰ ਤੋਂ ਆਏ ਕਹਾਣੀਕਾਰ ਅਜਮੇਰ ਸਿੱਧੂ ਨੇ ਪਹਿਲੀ ਕਹਾਣੀ ‘ਤੈਨੂੰ ਮਰਨਾ ਨਹੀਂ ਸੀ ਚਾਹੀਦਾ’ ਪੇਸ਼ ਕੀਤੀ। ਜਿਸਤੇ ਆਲੋਚਕ ਪ੍ਰੋ: ਹਰਬਿੰਦਰ ਸਿੰਘ ਮੌੜ ਨੇੇ ਚਰਚਾ ਦਾ ਆਰੰਭ ਕੀਤਾ। ਦੂਜੀ ਕਹਾਣੀ ਜੰਮੂ ਤੋਂ ਆਈ ਕਹਾਣੀਕਾਰਾ ਸੁਰਿੰਦਰ ਨੀਰ ਨੇ ਕਹਾਣੀ ‘ਅੱਧੀ ਸਦੀ ਦੀ ਔਰਤ’ ਪੜ੍ਹੀ, ਜਿਸਤੇ ਚਰਚਾ ਦਾ ਆਰੰਭ ਪ੍ਰੋ: ਗੁਰਦੀਪ ਸਿੰਘ ਢਿੱਲੋਂ ਨੇ ਕੀਤਾ। ਤੀਜੀ ਰਵੀ ਸੇਰਗਿੱਲ ਦੀ ਕਹਾਣੀ ‘ਬੁੱਲ੍ਹਾਂ ’ਚ ਘੁੱਟੀ ਮੁਸਕਰਾਹਟ’ ਲੇਖਕ ਦੀ ਗੈਰਹਾਜਰੀ ਸਦਕਾ ਰੁਪਿੰਦਰ ਰੁਪਾਲ ਨੇ ਪੇਸ਼ ਕੀਤੀ। ਦੂਜੇ ਦਿਨ ਕਹਾਣੀਕਾਰ ਪ੍ਰਗਟ ਸਤੌਜ ਨੇ ਚੌਥੀ ਕਹਾਣੀ ‘ਖੰਡੀ ਦਾ ਕੰਡਾ’ ਪੜ੍ਹੀ ਅਤੇ ਚਰਚਾ ਦਾ ਆਰੰਭ ਪ੍ਰੋ: ਪਰਮਜੀਤ ਪਟਿਆਲਾ ਨੇ ਕੀਤਾ। ਕਹਾਣੀਕਾਰਾ ਅੰਮ੍ਰਿਤਪਾਲ ਕਲੇਰ ਨੇ ਪੰਜਵੀਂ ਕਹਾਣੀ ‘ਖ਼ਰਾ ਹੱਡ’ ਪੜ੍ਹੀ, ਜਿਸਤੇ ਚਰਚਾ ਦਾ ਆਰੰਭ ਡਾ: ਹਰੀਸ ਬਰਨਾਲਾ ਨੇ ਕੀਤਾ। ਕਹਾਣੀਆਂ ਉਪਰ ਸਾਹਿਤਕਾਰਾਂ ਤੇ ਆਲੋਚਕਾਂ ਸਰਵ ਸ੍ਰੀ ਨਿਰੰਜਣ ਬੋਹਾ, ਪ੍ਰੋ: ਮਨਜੀਤ ਸਿੰਘ, ਸੰਦੀਪ ਸਮਰਾਲਾ, ਪ੍ਰੋ: ਸਵਾਮੀ ਸਰਬਜੀਤ, ਗੁਰਦੇਵ ਖੋਖਰ, ਡਾ: ਸੰਦੀਪ ਰਾਣਾ, ਭੋਲਾ ਸਿੰਘ ਸੰਘੇੜਾ, ਅਲਫਾਜ, ਐੱਚ ਐੱਚ ਡਿੰਪਲ, ਭੁਪਿੰਦਰ ਮਾਨ, ਬਲਵਿੰਦਰ ਸਿੰਘ ਭੁੱਲਰ, ਪਰਮਜੀਤ ਮਾਨ, ਜਗਤਾਰ ਅਵਾਰਾ, ਭੋਲਾ ਸਿੰਘ ਸਮੀਰੀਆ ਆਦਿ ਨੇ ਵਿਚਾਰ ਪੇਸ਼ ਕੀਤੇ ਅਤੇ ਸੁਝਾਅ ਦਿੱਤੇ। ਸਮਾਪਤੀ ਸਮੇਂ ਟੀਚਰਜ ਹੋਮ ਟਰਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਪੰਜਾਬੀ ਭਾਸ਼ਾ ਦੀ ਨਿਵੇਕਲੀ ਤੇ ਨਰੋਈ ਪਿਰਤ ਵਾਲੀ ਗੋਸਟੀ ਹੈ। ਨਿਰੰਤਰਤਾ, ਲਗਾਤਾਰਤਾ ਅਤੇ ਬਿਨਾ ਨਾਗਾ ਇਸਦੀ ਪ੍ਰਮਾਣਿਕਤਾ ਹੈ। ਅੰਤ ’ਚ ਗੋਸਟੀ ਦੇ ਸੰਯੋਜਕ ਆਗਾਜਬੀਰ ਨੇ ਧੰਨਵਾਦ ਕੀਤਾ। ਇਸ ਮੌਕੇ ਰਣਬੀਰ ਰਾਣਾ, ਰਮੇਸ ਗਰਗ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਕਮਲ ਬਠਿੰਡਾ, ਲਾਲ ਚੰਦ ਸਿੰਘ ਆਦਿ ਵੀ ਹਾਜ਼ਰ ਸਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਵਿਖੇ ਡੀਏਵੀ ਕ੍ਰਿਕਟ ਕੱਪ 2026 ਸੀਜ਼ਨ ਚੌਥੇ ਵਿੱਚ ਡੀਏਵੀ ਰੋਇਲ ਟੀਮ ਦੀ ਜਿੱਤ ਹੋਈ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਹਰੇਕ ਪਰਿਵਾਰ ਦੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

Leave a Reply

Your email address will not be published. Required fields are marked *