Fazilka News: Fazilka ਦੇ ਇੱਕ ਨੌਜਵਾਨ ਦੀ ਖੇਡ ਮੈਦਾਨ ਵਿਚ ਦੋੜ ਲਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਦੇਵ ਸਿੰਘ ਵਾਸੀ ਪਿੰਡ ਚੱਕ ਸਿੜੀਆ ਵਜੋਂ ਹੋਈ ਹੈ, ਜੋਕਿ ਰੋਜ਼ ਦੀ ਤਰ੍ਹਾਂ ਮੰਡੀ ਰੋੜਿਆ ਵਾਲੀ ਦੇ ਖੇਡ ਮੈਦਾਨ ਵਿਚ ਪ੍ਰਕੇਟਿਸ ਕਰਨ ਲਈ ਆਇਆ ਹੋਇਆ ਸੀ।ਬਲਦੇਵ ਸਿੰਘ ਭਾਰਤੀ ਫ਼ੌਜ ਅਤੇ ਬੀਐਸਐਫ਼ ਵਿਚ ਭਰਤੀ ਹੋਣ ਲਈ ਸਰੀਰਿਕ ਪ੍ਰਖ੍ਰਿਆ ਦੀ ਤਿਆਰੀ ਕਰ ਰਿਹਾ ਸੀ। ਉਸਦੇ ਨਾਲ ਮੌਜੂਦ ਮੁੰਡਿਆਂ ਨੇ ਦਸਿਆ ਕਿ ਘਟਨਾ ਸਮੇਂ ਬਲਦੇਵ ਨੇ ਮੈਦਾਨ ਦਾ ਇੱਕ ਹੀ ਗੇੜਾ ਲਗਾਇਆ ਸੀ ਤੇ ਅਚਾਨਕ ਉਹ ਚੱਕਰ ਖਾ ਕੇ ਡਿੱਗ ਪਿਆ, ਜਿਸਤੋਂ ਬਾਅਦ ਸਾਥੀਆਂ ਨੂੰ ਉਸਦੇ ਵੱਲੋਂ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮੁਤਾਬਕ ਬਲਦੇਵ ਦਾ ਵੱਡਾ ਭਰਾ ਵੀ ਫ਼ੌਜ ਵਿਚ ਸੇਵਾ ਨਿਭਾ ਰਿਹਾ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
