ਮਸ਼ਹੂਰ ਪੰਜਾਬੀ ਗਾਇਕ ਦੇ ਮੈਨੇਜਰ ਨੂੰ ਮਿਲੀ ਧਮਕੀ, ਕੀਤੀ 10 ਕਰੋੜ ਦੀ ਮੰਗ

Ludhiana News: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਕਾਰੋਬਾਰੀ ਮੈਨੇਜਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ 10 ਕਰੋੜ ਰੁਪਏ ਦੀ ਫ਼ਿਰੌਤੀ ਕਾਲ ਆਉਣ ਦੀ ਸੂਚਨਾ ਹੈ। ਇਸ ਸਬੰਧ ਵਿਚ ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਮੈਨੇਜ਼ਰ ਹਰਵਿੰਦਰ ਸਿੰਘ ਉਰਫ਼ ਹਾਰਡੀ ਦੇ ਬਿਆਨਾਂ ਉੱਪਰ ਅਣਪਛਾਤੇ ਵਿਅਕਤੀ ਵਿਰੁਧ ਧਾਰਾ 308(2) ਅਤੇ 351(3) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।ਦਸਿਆ ਜਾ ਰਿਹਾ ਕਿ ਪੈਸੇ ਦੀ ਮੰਗ ਕਰਨ ਵਾਲੇ ਨੇ ਗਾਇਕ ਤੇ ਉਸਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਿਹਾ ਜਾ ਰਿਹਾ ਕਿ ਇਹ ਫ਼ਿਰੌਤੀ ਕਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਹੈਰੀ ਬਾਕਸਰ ਵੱਲੋਂ ਆਈ ਹੈ। ਸਿਕਾਇਤਕਰਤਾ ਨੇ ਪੁਲਿਸ ਨੁੰ ਦਸਿਆ ਕਿ ਫ਼ਿਰੌਤੀ ਲਈ ਇਹ ਧਮਕੀ ਭਰੀਆਂ ਕਾਲਾਂ ਉਸਨੂੰ 14 ਫਰਵਰੀ ਤੋਂ ਹੁਣ ਤੱਕ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ 👉ਫ਼ੌਜ ‘ਚ ਭਰਤੀ ਦੀ ਤਿਆਰੀ ਕਰਦੇ 20 ਸਾਲਾਂ ਨੌਜਵਾਨਾਂ ਦੀ ਖੇਡ ਮੈਦਾਨ ‘ਚ ਹੋਈ ਮੌ+ਤ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹੋਰ ਖ਼ਬਰਾਂ

ਫ਼ੌਜ ‘ਚ ਭਰਤੀ ਦੀ ਤਿਆਰੀ ਕਰਦੇ 20 ਸਾਲਾਂ ਨੌਜਵਾਨਾਂ ਦੀ ਖੇਡ ਮੈਦਾਨ ‘ਚ ਹੋਈ ਮੌ+ਤ

Patiala ‘ਚ ਤੜਕਸਾਰ PRTC ਬੱਸ ਅਤੇ ਸਕਾਰਪੀਓ ਕਾਰ ‘ਚ ਭਿਆਨਕ ਹਾ+ਦ+ਸਾ

Leave a Reply

Your email address will not be published. Required fields are marked *