Bathinda News:ਪਿਛਲੇ ਦਿਨੀਂ ਕਾਂਗਰਸ ਦੇ ਲੀਡਰ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਮੰਤਰੀ ਹਰਭਜਨ ਸਿੰਘ ਈਟੀਓ ਦੇ ਪੁਰਖਿਆਂ ਦੇ ਕਿੱਤੇ ਨੂੰ ਲੈ ਕੇ ਕੀਤੀਆਂ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਵਿਚ ਰੱਖੇ ਰੋਸ਼ ਪ੍ਰਦਰਸ਼ਨ ਤਹਿਤ ਬਠਿੰਡਾ ‘ਚ ਪਾਰਟੀ ਵੱਲੋਂ ਪ੍ਰੋਗਰਾਮ ਕੀਤਾ ਗਿਆ। ਪ੍ਰੰਤੂ ਬਠਿੰਡਾ ‘ਚ ਹੋਏ ਇਸ ਰੋਸ਼ ਪ੍ਰਦਰਸ਼ਨ ਵਿਚ ਪੁੱਜੇ ਆਪ ਆਗੂਆਂ ਤੇ ਵਲੰਟੀਅਰਾਂ ਦੀ ਗਿਣਤੀ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਘੁਸਰ-ਮੁਸਰ ਸੁਣਾਈ ਦਿੱਤੀ। ਜ਼ਿਲ੍ਹੇ ਵਿਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚੋਂ ਜਿੱਥੇ ਇਸ ਪ੍ਰਦਰਸ਼ਨ ਵਿਚ ਸਿਰਫ਼ ਮੋੜ ਹਲਕੇ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਹੀ ਪੁੱਜੇ ਹੋਏ ਸਨ, ਉਥੇ ਇਸ ਹਲਕੇ ਦੇ ਵਲੰਟੀਅਰਾਂ ਦੀ ਸਮੂਲੀਅਤ ਨੇ ਹੀ ਪਾਰਟੀ ਦੀ ਇੱਜ਼ਤ ਨੂੰ ਦਾਅ ‘ਤੇ ਲੱਗਣ ਤੋਂ ਬਚਾਇਆ।
ਗੁਪਤਚਾਰ ਏਜੰਸੀਆਂ ਮੁਤਾਬਕ ਵੀ ਰੋਸ਼ ਪ੍ਰਦਰਸ਼ਨ ਮੌਕੇ ਡੇਢ ਸੋ ਦੇ ਕਰੀਬ ਵਲੰਟੀਅਰਾਂ ਤੇ ਆਗੂਆਂ ਵਿਚੋਂ ਅੱਧੈ ਤੋਂ ਜਿਆਦਾ ਇਕੱਲੇ ਬਠਿੰਡਾ ਸ਼ਹਿਰ ਤੋਂ 35 ਕਿਲੋਮੀਟਰ ਦੂਰ ਪੈਂਦੇ ਮੌੜ ਹਲਕੇ ਤੋਂ ਹੀ ਪੁੱਜੇ ਹੋਏ ਸਨ। ਇਹੀਂ ਨਹੀਂ,ਸੂਬਾ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਕਈ ਵੱਡੇ ਆਗੂ ਆਪਣੀਆਂ ‘ਵੱਡੀਆਂ’ ਗੱਡੀਆਂ ਵਿਚ ਸਿਰਫ਼ ਆਪਣੇ ਦੋ-ਤਿੰਨ ਸਮਰਥਕਾਂ ਨਾਲ ਉਤਰਦੇ ਦਿਖਾਈ ਦਿੱਤੇ। ਜਿਕਰਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਜ਼ਿਲ੍ਹਾ, ਪੰਜਾਬ ਦੇ ਉਨ੍ਹਾਂ ‘ਚੌਣਵੇਂ’ ਜ਼ਿਲ੍ਹਿਆਂ ਵਿਚ ਸ਼ਾਮਲ ਸੀ, ਜਿੱਥੇ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ। ਹਾਲਾਂਕਿ 2024 ਦੀਆਂ ਲੋਕ ਸਭਾ ਅਤੇ ਹੁਣ ਤਾਜ਼ੀਆਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਵੀ ਜ਼ਿਲ੍ਹੈ ਦੇ ਇਕੱਲੇ ਮੋੜ ਹਲਕੇ ਨੂੰ ਛੱਡ ਕੇ ਬਾਕੀਆਂ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ ਬਠਿੰਡਾ ਦੀ ਅਦਾਲਤ ਨੇ ਸੀਆਈਏ ਸਟਾਫ਼ ਦੇ ਬਰਖਾਸਤ ਥਾਣੇਦਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਜਦੋਂ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਲੈਣ ਵਾਲੇ ਆਗੂਆਂ ਦੀ ਇਸ ਜਿਲ੍ਹੇ ਵਿਚ ਵੱਡੀ ‘ਦੋੜ’ ਲੱਗੀ ਹੋਈ ਵਿਖਾਈ ਦਿੰਦੀ ਹੈ। ਉਧਰ, ਧਰਨੇ ਵਿਚ ਪੁੱਜੇ ਬੁਲਾਰਿਆਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਤੁਰੰਤ ਐਸ ਸੀ ਭਾਈਚਾਰੇ ਤੋਂ ਮੁਆਫ਼ੀ ਮੰਗਣ ਅਤੇ ਅੱਗੇ ਤੋਂ ਅਜਿਹੀ ਸ਼ਬਦਾਵਲੀ ਵਰਤਣ ਤੋਂ ਤੌਬਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਇਸ ਭਾਈਚਾਰੇ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰਾ ਸਬਕ ਸਿਖਾਉਣਗੇ।
ਇਹ ਵੀ ਪੜ੍ਹੋ Guru Kashi University ਤੇ ਫਰਟੀਲਾਇਜ਼ਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਖਾਦਾਂ ਬਾਰੇ ਪ੍ਰੋਗਰਾਮ ਆਯੋਜਿਤ
ਇਸ ਮੌਕੇ ਤੇ ਆਪ ਦੇ ਸੁਖਵੀਰ ਸਿੰਘ ਮਾਈਸਰਖਾਨਾ ਐੱਮ ਐੱਲ ਏ ਮੌੜ, ਚੇਅਰਮੈਨ ਨਵਦੀਪ ਸਿੰਘ ਜੀਦਾ ਲੋਕ ਸਭਾ ਇੰਚਾਰਜ ਬਠਿੰਡਾ,ਚੇਅਰਮੈਨ ਜਤਿੰਦਰ ਸਿੰਘ ਭੱਲਾ ਇੰਪਰੂਵਮੈਟ ਟਰਸੱਟ ਬਠਿੰਡਾ, ਬਲਵਿੰਦਰ ਸਿੰਘ ਬੱਲ੍ਹੋ ਚੇਅਰਮੈਨ ਮਾਰਕੀਟ ਕਮੇਟੀ ਮੌੜ, ਜਿਲ੍ਹਾ ਜਰਨਲ ਸਕੱਤਰ,ਰਾਕੇਸ਼ ਪੁਰੀ ਚੇਅਰਮੈਨ ਜੰਗਲਾਤ ਵਿਭਾਗ ਪੰਜਾਬ, ਗੁਰਜੰਟ ਸਿੰਘ ਸਿਵੀਆਂ ਵਾਈਸ ਚੇਅਰਮੈਨ ਐਸ ਸੀ ਕਾਰਪੋਰੇਸ਼ਨ, ਨੀਲ ਗਰਗ ਚੇਅਰਮੈਨ ਮੀਡੀਅਮ ਇੰਡਸਟਰੀ ਪੰਜਾਬ, ਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ, ਹਰਮੰਦਰ ਸਿੰਘ ਬਰਾੜ ਜੋਨ ਇੰਚਾਰਜ ਸਿੱਖਿਆ ਕ੍ਰਾਂਤੀ, ਅਮਰਦੀਪ ਸਿੰਘ ਰਾਜਨ ਚੇਅਰਮੈਨ ਕੋਆਪਰੇਟਿਵ ਸੁਸਾਇਟੀ ਬਠਿੰਡਾ, ਬਲਜੀਤ ਸਿੰਘ ਬੱਲੀ ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ, ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ ਮੰਡੀ, ਜਗਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨਥਾਣਾ, ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਸੁਰਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਭੁੱਚੋ, ਬਲਜਿੰਦਰ ਕੌਰ ਸੰਗਠਣ ਇੰਚਾਰਜ ਭੁੱਚੋ, ਬੂਟਾ ਸਿੰਘ ਸੰਦੋਹਾ ਸੰਗਠਨ ਇੰਚਾਰਜ ਹਲਕਾ ਮੋੜ, ਵਿਕਰਮ ਲਵਲੀ ਜਿਲ੍ਹਾ ਪ੍ਰਧਾਨ ਟ੍ਰੇਡ ਵਿੰਗ,ਰਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਯੂਥ ਵਿੰਗ ਆਦਿ ਹਾਜਰ ਸਨ।
