Guru Kashi University ਤੇ ਫਰਟੀਲਾਇਜ਼ਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਖਾਦਾਂ ਬਾਰੇ ਪ੍ਰੋਗਰਾਮ ਆਯੋਜਿਤ

Talwandi Sabo News:ਖਾਦਾਂ ਦੀ ਸਹੀ ਵਰਤੋਂ, ਖੇਤੀ ਖਰਚਿਆਂ ਨੂੰ ਘੱਟ ਕਰਨ ਪ੍ਰਤੀ ਜਾਗਰੂਕਤਾ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐਫ.ਏ.ਆਈ. ਉੱਤਰੀ ਖੇਤਰ) ਦੇ ਸਹਿਯੋਗ ਨਾਲ ਜਾਣਕਾਰੀ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਮੌਕੇ ਵਾਇਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਤੇ ਪਰੋ ਵਾਇਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਪ੍ਰਕਾਸ਼ਣ ਐਫ਼.ਏ.ਆਈ. ਨਵੀਂ ਦਿੱਲੀ ਡਾ. ਡੀ.ਐਸ.ਯਾਦਵ, ਡਿਪਟੀ ਜਨਰਲ ਮਨੈਜਰ ਮਾਰਕੀਟਿੰਗ ਐਸ.ਕੇ. ਸ਼ਰਮਾ, ਯੂਨੀਵਰਸਿਟੀ ਦੇ ਨਿਰਦੇਸ਼ਕ ਸੁਰੱਖਿਆ ਦੇਸ ਰਾਜ ਕੰਬੋਜ਼, ਡੀਨ ਡਾ. ਲੋਕੇਂਦਰ ਕਸ਼ਅਪ, ਐਫ਼.ਏ.ਆਈ ਦੇ ਅਧਿਕਾਰੀ, ਫੈਕਲਟੀ ਮੈਂਬਰ ਅਤੇ 300 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ।ਸਨਮਾਨ ਸਮਾਰੋਹ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਆਯੋਜਿਤ ਪ੍ਰੋਗਰਾਮ ਨੂੰ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਲਾਹੇਵੰਦ ਦੱਸਿਆ ਤੇ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਖੇਤੀ ਧੰਦੇ ਦੇ ਵਿਕਾਸ ਵਿੱਚ ਸਹਾਈ ਹੁੰਦੇ ਹਨ।ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ. ਧੀਮਾਨ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਸ਼ਵ ਭਰ ਵਿੱਚ ਜੰਨ ਸੰਖਿਆ ਦੇ ਵਾਧੇ ਕਾਰਨ ਖੇਤੀ ਉਤਪਾਦਨ ਦਾ ਵੱਧਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ  RBDAV School Bathinda ਵਿੱਚ ਵਿਸ਼ਵ ਵੈਟਲੈਂਡ ਦਿਵਸ ਅਧੀਨ ਪ੍ਰੋਗਰਾਮ ਕਰਵਾਇਆ ਗਿਆ

ਜਿਸ ਲਈ ਉਨ੍ਹਾਂ ਹਰੀ ਕ੍ਰਾਂਤੀ ਦੀ ਭੋਜਨ ਸੁਰੱਖਿਆ ਲਈ ਕਾਮਯਾਬੀ ਦੀ ਗੱਲ ਕੀਤੀ ਅਤੇ ਕਿਹਾ ਕਿ ਕਿਸਾਨਾਂ ਵੱਲੋਂ ਵੱਧ ਝਾੜ ਲੈਣ ਵਾਸਤੇ ਖਾਦਾਂ ਦਾ ਲੋੜ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ ਖੇਤੀ ਖਰਚ ਵੱਧ ਜਾਂਦਾ ਹੈ, ਤੇ ਖੇਤੀ ਲਾਹੇਵੰਦ ਧੰਦਾ ਨਹੀਂ ਰਹਿੰਦੀ ਅਤੇ ਧਰਤੀ ਦੇ ਜਲ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਲਈ ਖਾਦਾਂ ਦੀ ਉਚਿਤ ਅਤੇ ਠੀਕ ਮਾਤਰਾ ਵਿੱਚ ਉਪਯੋਗ ਵਾਸਤੇ ਇਹ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਅੰਕੜਿਆਂ ਸਹਿਤ ਦੱਸਿਆ ਹੈ ਕਿ ਪੰਜਾਬ ਭਾਰਤ ਦੇ ਕੁੱਲ ਰਕਬੇ ਦਾ 1.54 ਪ੍ਰਤੀਸ਼ਤ ਹੁੰਦਿਆਂ ਹੋਇਆ ਦੇਸ਼ ਦੀਆਂ 9 ਪ੍ਰਤੀਸ਼ਤ ਖਾਦਾਂ ਦਾ ਇਸਤੇਮਾਲ ਕਰਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਸਰੋਤਿਆਂ ਨੂੰ ਅਨਾਜ਼ ਦੇ ਇੱਕ-ਇੱਕ ਦਾਣੇ ਦੀ ਸਾਂਭ ਸੰਭਾਲ ਪ੍ਰਤੀ ਵੀ ਜਾਗਰੂਕ ਕੀਤਾ।ਦੂਜੇ ਸ਼ੈਸ਼ਨ ਵਿੱਚ ਮੁੱਖ ਵਕਤਾ ਡਾ. ਯਾਦਵ ਨੇ ਜੀ.ਕੇ.ਯੂ. ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਲੜਕੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਵਰਸਿਟੀ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸੁਚੱਜੀ ਸੋਚ, ਸਮਰਪਣ ਅਤੇ ਅਨੂਸ਼ਾਸ਼ਨ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਦੁਨੀਆਂ ਦਾ ਕੋਈ ਵੀ ਕੰਮ ਅਜਿਹਾ ਨਹੀਂ ਜੋ ਅਸੀਂ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ  ਗੈਂਗਸਟਰਾਂ ਅਤੇ ਅਪਰਾਧਿਕ ਨੈਟਵਰਕਾਂ ਖ਼ਿਲਾਫ਼ ਕਾਰਵਾਈ;ਜ਼ਿਲ੍ਹਾ ਸੁਧਾਰ ਘਰ(ਜੇਲ੍ਹ) ਵਿੱਚ ਅਚਾਨਕ ਸਰਚ ਅਭਿਆਨ –ਸਖ਼ਤ ਸੁਰੱਖਿਆ ਪ੍ਰਬੰਧ

ਇਸ ਲਈ ਹਰ ਇਨਸਾਨ ਨੂੰ ਆਪਣਾ ਮਨੋਬਲ ਉੱਚਾ ਰਖਣਾ ਚਾਹੀਦਾ ਹੈ। ਉਨ੍ਹਾਂ ਖੇਤੀ ਵਿੱਚ ਖਾਦਾਂ ਦੇ ਵੱਧ ਰਹੇ ਅੰਨ੍ਹੇ ਇਸਤੇਮਾਲ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਡੀ.ਜੀ.ਐਮ. ਮਾਰਕੀਟਿੰਗ ਸ਼ਰਮਾ ਨੇ ਫਰਟੀਲਾਈਜ਼ਰ ਦੇ ਵਪਾਰ ਸੰਬੰਧੀ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਡਾ. ਪ੍ਰਿਤਪਾਲ ਸਿੰਘ ਨੇ ਫਰਟੀਲਾਈਜ਼ਰ ਦਾ ਸਹੀ ਉਪਯੋਗ ਕਰਕੇ ਖੇਤੀ ਝਾੜ ਵਧਾਉਣ ਬਾਰੇ ਗੱਲਬਾਤ ਕੀਤੀ।ਡਾਇਰੈਕਟਰ ਐਕਸਟੈਂਸ਼ਨ ਡਾ. ਜ਼ਗਦੀਸ਼ ਗਰੋਵਰ ਨੇ ਭਵਿੱਖ ਵਿੱਚ ਕਿਸਾਨਾਂ ਦੀ ਭਲਾਈ ਲਈ ਵਰਸਿਟੀ ਵੱਲੋਂ ਫਰਟੀਲਾਇਜ਼ਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋਰ ਪ੍ਰੋਗਰਾਮ ਆਯੋਜਿਤ ਕਰਨ ਦੀਆਂ ਯੋਜਨਾਵਾਂ ਬਾਰੇ ਦੱਸਿਆ।ਡੀਨ ਡਾ. ਕਸ਼ਅਪ ਨੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਮਤੰਵਾਂ ਬਾਰੇ ਚਾਨਣਾ ਪਾਈਆ।ਐਫ.ਏ.ਆਈ ਵੱਲੋਂ ਪ੍ਰਸ਼ਨਕਾਲ ਦੌਰਾਨ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਸਹੀ ਜਵਾਬਾਂ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਐਫ.ਏ.ਆਈ ਅਧਿਕਾਰੀਆਂ ਵੱਲੋਂ ਡਾ. ਧੀਮਾਨ ਨੂੰ ਐਫ.ਏ.ਆਈ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸੈਟ ਭੇਂਟ ਕੀਤਾ ਗਿਆ ਤੇ ਡਾ. ਧੀਮਾਨ ਨੇ ਵੀ ਸਵੈ ਲਿਖਤ ਕਿਤਾਬ ਅਧਿਕਾਰੀਆਂ ਨੂੰ ਭੇਂਟ ਕੀਤੀ। ਪ੍ਰੋਗਰਾਮ ਕਨਵੀਨਰ ਡਾ. ਦਿਨੇਸ਼ ਕੁਮਾਰ ਦੀ ਸਮੁੱਚੀ ਟੀਮ ਦਾ ਪ੍ਰਬੰਧਨ ਸ਼ਲਾਘਾਯੋਗ ਰਿਹਾ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹੋਰ ਖ਼ਬਰਾਂ

RBDAV School Bathinda ਵਿੱਚ ਵਿਸ਼ਵ ਵੈਟਲੈਂਡ ਦਿਵਸ ਅਧੀਨ ਪ੍ਰੋਗਰਾਮ ਕਰਵਾਇਆ ਗਿਆ

DAV College Bathinda ਵੱਲੋਂ ਭਾਸ਼ਣ ਮੁਕਾਬਲੇ ਦਾ ਆਯੋਜਨ

Leave a Reply

Your email address will not be published. Required fields are marked *