ਘੋਰ ਕਲਯੁਗ ; Bathinda ‘ਚ ਮਾਂ ਨੇ ਭੈਣ ਤੇ ਦੋਸਤ ਨਾਲ ਮਿਲਕੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ

Bathinda News: mother killed her son & daughter; Bathinda ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਵਿਖੇ ਵਾਪਰੀ ਬਹੁਤ ਹੀ ਦਿਲ-ਦਹਿਲਾਉਣ ਵਾਲੀ ਘਟਨਾ ਦੇ ਵਿਚ ਇੱਕ ਕਲਯੁਮੀ ਮਾਂ ਵੱਲੋਂ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਘਿਨਾਉਣੀ ਹਰਕਤ ਦੇ ਵਿੱਚ ਉਸਦੀ ਸਕੀ ਭੈਣ ਅਤੇ ਕਥਿਤ ਪ੍ਰੇਮੀ ਨੇ ਵੀ ਸਾਥ ਦਿੱਤਾ। ਥਾਣਾ ਫ਼ੂਲ ਦੀ ਪੁਲਿਸ ਨੇ ਘਟਨਾ ਦਾ ਪਤਾ ਲੱਗਦੇ ਹੀ ਇਸ ਕਲਯੁਗੀ ਮਾਂ ਜੱਸੀ ਕੌਰ ਅਤੇ ਉਸਦੀ ਭੈਣ ਮੋਟੋ ਕੌਰ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਕਥਿਤ ਦੋਸਤ ਲੱਖੀ ਸਿੰਘ ਵਾਸੀ ਮਹਿਲ ਕਲਾਂ ਹਾਲੇ ਫ਼ਰਾਰ ਦਸਿਆ ਜਾ ਰਿਹਾ।

ਘਟਨਾ ਦੀ ਪੁਸ਼ਟੀ ਕਰਦਿਆਂ ਹਲਕਾ ਫ਼ੂਲ ਦੇ ਡੀਐਸਪੀ ਮਨੋਜ਼ ਕੁਮਾਰ ਨੇ ਦਸਿਆ ਕਿ ਪੁਲਿਸ ਕੋਲ ਪਿੰਡ ਫੂਲੇਵਾਲਾ ਦੇ ਬੁੱਧ ਸਿੰਘ ਨੇ ਸਿਕਾਇਤ ਦਿੱਤੀ ਸੀ ਕਿ ਕੁੱਝ ਦਿਨ ਪਹਿਲਾਂ ਉਸਦੀ 8 ਸਾਲਾਂ ਲੜਕੀ ਸੁਖਪ੍ਰੀਤ ਕੌਰ ਦੀ ਅਚਾਨਕ ਮੌਤ ਹੋ ਗਈ ਸੀ ਪ੍ਰੰਤੂ ਉਸਨੇ ਘਰ ਵਾਲੀ ਦੇ ਕਹਿਣ ‘ਤੇ ਉਸਨੂੰ ਕੁਦਰਤੀ ਮੌਤ ਮੰਨਦਿਆਂ ਅੰਤਿਮ ਸੰਸਕਾਰ ਕਰ ਦਿੱਤਾ। ਪਰ ਹੁਣ ਬੀਤੇ ਕੱਲ ਉਸਦੇ 6 ਸਾਲਾਂ ਪੁੱਤਰ ਫ਼ਤਿਹਵੀਰ ਸਿੰਘ ਦੀ ਵੀ ਇਸੇ ਤਰ੍ਹਾਂ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਜਿਸਦੇ ਕਾਰਨ ਉਸਨੂੰ ਸ਼ੱਕ ਹੈ ਕਿ ਉਸਦੀ ਪਤਨੀ ਨੇ ਬੱਚਿਆਂ ਨੂੰ ਮਾਰਿਆ ਹੈ। ਡੀਐਸਪੀ ਮੁਤਾਬਕ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿਚ ਆਈ ਤੇ ਸ਼ੱਕ ਦੇ ਆਧਾਰ ‘ਤੇ ਬੁੱਧ ਸਿੰਘ ਦੀ ਪਤਨੀ ਜੱਸੀ ਕੌਰ ਕੋਲੋਂ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।

ਪ੍ਰਾਰੰਭਿਕ ਜਾਂਚ ਵਿੱਚ ਖਾਣੇ ਵਿੱਚ ਜ਼ਹਿਰੀਲੇ ਪਦਾਰਥ ਦੇਣ ਦੀ ਸੰਭਾਵਨਾ ਸਾਹਮਣੇ ਆਈ ਹੈ। ਇਸ ਸਬੰਧ ਵਿੱਚ ਪਿਤਾ ਦੇ ਬਿਆਨ ਦੇ ਆਧਾਰ ‘ਤੇ ਥਾਣਾ ਫੂਲ ਵਿਖੇ ਮਾਤਾ ਜੱਸੀ ਕੌਰ, ਉਸਦੀ ਭੈਣ ਮੋਟੋ ਕੌਰ ਅਤੇ ਲੱਖੀ ਸਿੰਘ ਨਾਂ ਦੇ ਵਿਅਕਤੀ ਵਿਰੁਧ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ ਤੇ ਜੱਸੀ ਕੌਰ ਤੇ ਮੋਟੋ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਜਲਦੀ ਹੀ ਸਾਰੀ ਸਚਾਈ ਸਾਹਮਣੇ ਆਉਣ ਦੀ ਉਮੀਦ ਹੈ। ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ ਤੇ ਲੋਕ ਇਸ ਕਲਯੁਗੀ ਔਰਤ ਨੂੰ ਲਾਹਨਤਾਂ ਪਾ ਰਹੇ ਹਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹੋਰ ਖ਼ਬਰਾਂ

ਪ੍ਰਤਾਪ ਬਾਜਵਾ ਵਿਰੁਧ ਧਰਨਾ; ਬਠਿੰਡਾ ‘ਚ ਮੋੜ ਹਲਕੇ ਨੇ ਰੱਖੀ ‘ਆਪ’ ਦੀ ਇੱਜ਼ਤ!

S.S. D. Girls College, Bathinda ਦੀਆ ਵਿਦਿਆਰਥਣਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ-ਪਦ-ਯਾਤਰਾ ਵਿੱਚ ਭਾਗ ਲਿਆ

Leave a Reply

Your email address will not be published. Required fields are marked *