ਥਾਣਾ ਕੋਟ ਈਸੇ ਖਾਂ ਵੱਲੋ 255 ਗ੍ਰਾਮ ਹੈਰੋਇੰਨ,1 ਮੋਟਰਸਾਇਕਲ,01 ਮੋਬਾਇਲ ਫੋਨ ਸਮੇਤ 01 ਨਸ਼ਾ ਤਸਕਰ ਕਾਬੂ

Moga News:ਡੀ.ਜੀ.ਪੀ. ਪੰਜਾਬ ਵੱਲੋ ਨਸ਼ਾ ਤੱਸਕਰਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ IPS/ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ ਦੀ ਸੁਪਰਵੀਜਨ ਹੇਠ ਥਾਣਾ ਕੋਟ ਈਸੇ ਖਾਂ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ASI ਰਗਵਿੰਦਰ ਪ੍ਰਸਾਦ ਨੇ ਸਮੇਤ ਸਾਥੀ ਕਰਮਚਾਰੀਆਂ ਦੇ 01 ਨਸ਼ਾ ਤਸਕਰਾਂ ਨੂੰ 255 ਗ੍ਰਾਮ ਹੈਰੋਇੰਨ, 1 ਮੋਟਰਸਾਇਕਲ CD-Deluxe ਅਤੇ 01 ਮੋਬਾਇਲ ਫੋਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ।ASI ਰਗਵਿੰਦਰ ਪ੍ਰਸਾਦ ਸਮੇਤ ਸਾਥੀ ਕਰਮਚਾਰੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਇਲਾਕਾ ਥਾਣਾ ਦਾ ਰਵਾਨਾ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚੀਮਾ ਰੋਡ T-Point ਨਸੀਰਪੁਰ ਜਾਨੀਆਂ ਕੋਟ ਈਸੇ ਖਾਂ ਪਰ ਪੁੱਜੀ ਅਤੇ ਨਾਕਾਬੰਦੀ ਕੀਤੀ ਦੌਰਾਨੇ ਨਾਕਾਬੰਦੀ ਵਹੀਕਲਾਂ ਦੀ ਚੈਕਿੰਗ ਚੱਲ ਰਹੀ ਸੀ ਤਾਂ ਪਿੰਡ ਨਸੀਰਪੁਰ ਜਾਨੀਆਂ ਵੱਲੋ ਇਕ ਮੋਟਰਸਾਇਕਲ ਆਇਆ, ਜਿਸ ਪਰ ਇੱਕ ਨੌਜਵਾਨ ਸਵਾਰ ਸੀ ਜੋ ਪੁਲਿਸ ਪਾਰਟੀ ਦੀ ਨਾਕਾਬੰਦੀ ਵੇਖ ਕੇ ਘਬਰਾ ਗਿਆ ਅਤੇ ਆਪਣਾ ਮੋਟਰਸਾਇਕਲ ਪਿੱਛੇ ਨੂੰ ਮੋੜਣ ਲੱਗਾ ਤਾਂ ਅਚਾਨਕ ਮੋਟਰਸਾਇਕਲ ਬੰਦ ਹੋ ਗਿਆ।

ਇਹ ਵੀ ਪੜ੍ਹੋ  Bathinda Police ਵੱਲੋਂ 32 ਬੋਰ ਦੇ ਪਿਸਤੌਲ ਸਮੇਤ ‘ਸੱਪ’ ਗ੍ਰਿਫਤਾਰ!

ਜਿਸਤੇ ਪੁਲਿਸ ਪਾਰਟੀ ਨੇ ਤੁਰੰਤ ਹਰਕਤ ਵਿੱਚ ਆ ਕੇ ਉਕਤ ਨੋਜਵਾਨ ਨੂੰ ਕਾਬੂ ਕਰਕੇ ASI ਰਗਵਿੰਦਰ ਪ੍ਰਸਾਦ ਨੇ ਉਸਦਾ ਨਾਮ ਪਤਾ ਪੁਛਿਆ। ਜਿਸਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਜਗਦੀਸ਼ ਸਿੰਘ ਵਾਸੀ ਨਸੀਰਪੁਰ ਜਾਨੀਆਂ ਰੋਡ, ਨੇੜੇ ਵਿਕਟੋਰੀਆ ਸਕੂਲ, ਕੋਟ ਈਸੇ ਖਾਂ ਦਸਿਆ। ਜਿਸਤੇ ASI ਰਗਵਿੰਦਰ ਪ੍ਰਸਾਦ 683/ਮੋਗਾ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਸ਼ੱਕ ਦੀ ਬਿਨਾਹ ਪਰ ਮੋਟਰਸਾਇਕਲ ਸਵਾਰ ਮਨਪ੍ਰੀਤ ਸਿੰਘ ਉਰਫ ਨਿੱਕਾ ਉਕਤ ਦੀ ਸ਼੍ਰੀ ਰਾਜੇਸ਼ ਠਾਕੁਰ PPS ਉਪ ਕਪਤਾਨ ਪੁਲਿਸ, ਸਬ ਡਵੀਜਨ ਧਰਮਕੋਟ ਜੀ ਦੀ ਹਾਜਰੀ ਵਿੱਚ ਤਲਾਸ਼ੀ ਕੀਤੀ ਗਈ। ਜਿਸ ਪਾਸੋ ਵਜਨਦਾਰ ਮੋਮੀ ਲਿਫਾਫਾ ਵਿੱਚੋ 255 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ ਮੁਕੱਦਮਾ ਦਰਜ ਕੀਤਾ।ਮਨਪ੍ਰੀਤ ਸਿੰਘ ਉਰਫ ਨਿੱਕਾ ਉਕਤ ਨੂੰ ਅੱਜ ਮਿਤੀ 02.11.2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Moga Police ਵੱਲੋਂ ਨਾਜਾਇਜ ਅਸਲੇ ਸਮੇਤ ਦੋ ਵਿਅਕਤੀ ਕਾਬੂ

ਨਸ਼ਿਆਂ ਖਿਲਾਫ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ,ਚਾਰੇ ਸਬ ਡਿਵੀਜ਼ਨਾਂ ‘ਚ ਇਕੋ ਸਮੇਂ ਚੱਲਿਆ ਵੱਡਾ CASO ਓਪਰੇਸ਼ਨ

Leave a Reply

Your email address will not be published. Required fields are marked *