Moga News:ਐਸ.ਐਸ.ਪੀ ਅਜੈ ਗਾਂਧੀ ਵੱਲੋ ਲੁੱਟਾਂ ਖੋਹਾਂ ਅਤੇ ਨਾਜਾਇਜ ਅਸਲਾ ਰੱਖਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ਰਜੇਸ਼ ਠਾਕੁਰ , DSP ਧਰਮਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ INSP ਗੁਰਵਿੰਦਰ ਸਿੰਘ ਭੁੱਲਰ 327/BR ਮੁੱਖ ਅਫਸਰ ਥਾਣਾ ਮਹਿਣਾ ਦੀ ਹਦਾਇਤ ਤੇ ASI ਵਰਿੰਦਰ ਕੁਮਾਰ 676/ਮੋਗਾ ਸਮੇਤ ਪੁਲਿਸ ਪਾਰਟੀ ਦੇ ਮਿਤੀ 02.11.2025 ਨੂੰ ਸਿਲਸਿਲਾ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਜਗਤ ਸੇਵਕ ਸਕੂਲ ਜੀ.ਟੀ. ਰੋਡ ਮੋਗਾ-ਲੁਧਿਆਣਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਹੁੰਮਦ ਵਿਕਰਮ ਪੁੱਤਰ ਮੁਹੰਮਦ ਅਤਾਬੁਲ ਵਾਸੀ ਐਨੀ ਵਾਰਡ ਨੰ 10 ਭਗਦੇਵਾ ਜਿਲਾ ਸਹਰਸਾ (ਬਿਹਾਰ) ਹਾਲ ਅਬਾਦ ਮੈਹਿਣਾ, ਮਹੁੰਮਦ ਸਿਤਾਰ ਪੁੱਤਰ ਮਹੁੰਮਦ ਟੋਨੂੰ ਵਾਸੀ ਐਨੀ ਵਾਰਡ ਨੰ 10 ਭਗਦੇਵਾ ਜਿਲ੍ਹਾ ਸਹਰਸਾ (ਬਿਹਾਰ) ਹਾਲ ਅਬਾਦ ਮੈਹਿਣਾ ਜਿਹਨਾਂ ਪਾਸ ਨਜਾਇਜ ਅਸਲਾ ਹੈ।
ਇਹ ਵੀ ਪੜ੍ਹੋ Bathinda-Dabwali Road ਬਾਦਲ ਰੋਡ ਤੱਕ ਬਣੀ ਜਾਮ ਦਾ ਘਰ; ਹਰ ਰੋਜ਼ ਹੋ ਰਹੇ ਹਨ ਭਿਆਨਕ ਹਾਦਸੇ
ਜੋ ਇਸ ਸਮੇ ਸਕੂਲ ਜਗਤ ਸੇਵਕ ਵਾਲਾ ਰਾਹ ਲਿੰਕ ਰੋਡ ਪਿੰਡ ਮੈਹਿਣਾ ਸੇਮ ਦੀ ਪੁਲੀ ਪਰ ਬੈਠੇ ਕਿਸੇ ਦੀ ਉਡੀਕ ਕਰ ਰਹੇ ਹਨ।ਜਿਸਤੇ ਮੁਖਬਰ ਦੀ ਦੱਸੀ ਜਗ੍ਹਾ ਪਰ ਰੇਡ ਕਰਕੇ ਉਕਤਾਨ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਇੱਕ ਦੇਸੀ ਪਿਸਟਲ 315 ਬੋਰ ਸਮੇਤ 05 ਰੌਂਦ ਜਿੰਦਾ 315 ਬੋਰ ਬਰਾਮਦ ਕੀਤੇ ਗਏ। ਜਿਸ ਤੇ ਉਕਤਾਨ ਵਿਅਕਤੀ ਖਿਲਾਫ ਮੁਕੱਦਮਾ ਨੰਬਰ 119 ਮਿਤੀ 01.11.2025 ਅ/ਧ 25 ARMS ACT ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਨ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਬਰਾਮਦ ਅਸਲੇ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
