Moga Police ਦੀ ਵੱਡੀ ਕਾਰਵਾਈ; 500 ਗ੍ਰਾਮ ਹੈਰੋਇਨ,ਸਮੇਤ ਇੱਕ ਸਮਗਲਰ ਕਾਬੂ

Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ SSP ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,SP(I),ਗੁਰਪ੍ਰੀਤ ਸਿੰਘ ਸਰਾਂ,DSP(City Moga) ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਇੰਸਪੈਕਟਰ ਵਰੁਣ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਮੋਗਾ ਜੀ ਵੱਲੋ ਮੁਕੱਦਮਾ ਨੰਬਰ 226 ਮਿਤੀ 20.10.2025 ਅ/ਧ 21 of NDPS Act ਥਾਣਾ ਸਿਟੀ ਮੋਗਾ ਵਿੱਚ ਦੋਸ਼ੀ ਸਾਹਿਬ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਟਿੰਡਵਾਂ ਥਾਣਾ ਸਦਰ ਜ਼ੀਰਾ ਜਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਗਲੀ ਨੰਬਰ 03, ਚੀਮਾਂ ਰੋਡ ਕੋਟ ਈਸੇ ਖਾਂ ਜਿਲ੍ਹਾ ਮੋਗਾ ਨੂੰ ਕਾਬੂ ਕਰਕੇ ਇਹਨਾ ਦੇ ਕਬਜ਼ਾ ਵਿੱਚੋਂ 500 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ।

ਇਹ ਵੀ ਪੜ੍ਹੋ  ਲੋਕਾਂ ਦੀ ਸੁਰੱਖਿਆ ਲਈ ‘ਬਾਜ਼’ ਅੱਖ ਰੱਖਣ ਦੇ ਨਾਲ-ਨਾਲ ਬਠਿੰਡਾ ਪੁਲਿਸ ਨੇ ਦੀਵਾਲੀ ਮੌਕੇ ਥਾਣਿਆਂ ‘ਚ ਲਗਾਈਆਂ ਰੌਣਕਾਂ

ਇਹ ਕਿ ਮਿਤੀ 20.10.2025 ਨੂੰ Insp/SHO ਵਰੁਣ ਕੁਮਾਰ 81 FDR ਸਮੇਤ SI ਮੰਗਲ ਸਿੰਘ, ASI ਪਾਲ ਸਿੰਘ FZR, ASI ਨਛੱਤਰ ਸਿੰਘ , HC ਨਰਿੰਦਰਜੀਤ ਸਿੰਘ ਗਸ਼ਤ ਤੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਨੌ-ਜਵਾਨ ਐਕਟੀਵਾ ਰੰਗ ਚਿੱਟ ਨੰਬਰੀ PB47-F-4197 ਤੇ ਸਵਾਰ ਹੋ ਕੇ ਮੋਗਾ ਨਹਿਰੇ-ਨਹਿਰ ਮੋਗਾ ਵੱਲ ਨੂੰ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਸਕੂਟਰੀ ਛੱਡ ਕੇ ਝਾੜੀਆ ਵਿੱਚ ਲੁੱਕ ਗਿਆ। ਜਿਸ ਤੇ Insp/SHO ਵਰੁਣ ਕੁਮਾਰ 81 FDR ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਇਸ ਦਾ ਨਾਮ-ਪਤਾ ਪੁੱਛਿਆ,ਜਿਸ ਨੇ ਆਪਣਾ ਨਾਮ ਸਾਹਿਬ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਟਿੰਡਵਾਂ ਜਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਗਲੀ ਨੰਬਰ 03, ਚੀਮਾਂ ਰੋਡ ਕੋਟ ਈਸੇ ਖਾਂ ਦੱਸਿਆ।

ਇਹ ਵੀ ਪੜ੍ਹੋ   Captain Amarinder Singh ਦਾ ਨਜਦੀਕੀ ਸਾਥੀ ਸਾਬਕਾ Mayor ਮੁੜ Cong ‘ਚ ਹੋਇਆ ਸ਼ਾਮਲ

ਜਿਸ ਨੂੰ Insp/SHO ਵਰੁਣ ਕੁਮਾਰ 81 FDR ਵੱਲੋਂ ਕਿਹਾ ਗਿਆ ਕਿ ਤੇਰੀ ਸਕੂਟਰੀ ਵਿੱਚ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੈ।ਜਿਸ ਤੇ ਉਕਤ ਵਿਅਕਤੀ ਨੇ ਕਿਹਾ ਕਿ ਮੈਂ ਆਪਣੀ ਤਲਾਸ਼ੀ ਕਿਸੇ ਗਜ਼ਟਡਿ ਅਫਸਰ ਦੀ ਹਾਜਰੀ ਵਿੱਚ ਕਰਵਾਉਣਾ ਚਹੁੰਦਾ ਹਾਂ। ਜਿਸ ਤੇ Insp/SHO ਵਰੁਣ ਕੁਮਾਰ 81 FDR ਵੱਲੋਂ ਸਰਦਾਰ ਗੁਰਪ੍ਰੀਤ ਸਿੰਘ PPS DSP-City Moga ਦੀ ਹਾਜ਼ਰੀ ਵਿੱਚ ਸਾਹਿਬ ਸਿੰਘ ਉਕਤ ਦੀ ਸਕੂਟਰੀ ਦੀ ਡਿੱਗੀ ਵਿੱਚੋਂ 500 ਗ੍ਰਾਮ ਹੈਰੋਇੰਨ ਅਤੇ 19,500 ਰੁਪਏ ਡਰੱਗ ਮਣੀ ਬ੍ਰਾਮਦ ਕੀਤੀ।ਗ੍ਰਿਫਤਾਰ ਦੋਸ਼ੀਆਨ ਨੂੰ ਅੱਜ ਮਿਤੀ:21.10.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਲੋਕਾਂ ਦੀ ਸੁਰੱਖਿਆ ਲਈ ‘ਬਾਜ਼’ ਅੱਖ ਰੱਖਣ ਦੇ ਨਾਲ-ਨਾਲ ਬਠਿੰਡਾ ਪੁਲਿਸ ਨੇ ਦੀਵਾਲੀ ਮੌਕੇ ਥਾਣਿਆਂ ‘ਚ ਲਗਾਈਆਂ ਰੌਣਕਾਂ

ਥਾਣਾ ਸਿਟੀ ਸਾਊਥ ਮੋਗਾ ਦੇ ਏਰੀਆ ਵਿੱਚ ਸਮੱਗਲਰਾਂ ਦੇ ਘਰ ਢਾਏ ਗਏ

Leave a Reply

Your email address will not be published. Required fields are marked *