ਥਾਣਾ ਸਿਟੀ ਸਾਊਥ ਮੋਗਾ ਦੇ ਏਰੀਆ ਵਿੱਚ ਸਮੱਗਲਰਾਂ ਦੇ ਘਰ ਢਾਏ ਗਏ

Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ)ਸ੍ਰੀ ਗੁਰਪ੍ਰੀਤ ਸਿੰਘ DSP (City) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਵੱਲੋਂ ਅੱਜ ਮਿਤੀ 24.10.25 ਨੂੰ ਨਸ਼ਾ ਤਸਕਰਾਂ ਦੇ ਨਜਾਇਜ ਬਣਾਏ ਗਏ ਘਰ ਢਾਏ ਗਏ।ਇਹ ਹੈ ਕਿ ਦੋਸ਼ੀਆਨ ਅਰੁਣ, ਰਾਹੁਲ ਪੁੱਤਰਾਨ ਨਛੱਤਰ ਉਰਫ ਮਰਦ ਵਾਸੀ ਲਾਲ ਸਿੰਘ ਰੋਡ ਮੋਗਾ ਜੋ ਕਿ ਨਸ਼ੇ ਦਾ ਕਾਰੋਬਾਰ ਕਰਨ ਦੇ ਆਦੀ ਹਨ। ਉਕਤਾਨ ਦੋਸ਼ੀਆ ਦੇ ਖਿਲਾਫ ਕਈ ਅਪਪਾੰਧਕ ਅਤੇ ਨਸ਼ੇ ਦੇ ਕਾਰੋਬਾਰ ਸਬੰਧੀ ਮੁਕੱਦਮੇ ਦਰਜ ਰਿਜਸਟਰ ਹਨ। ਉਕਤਾਨ ਦੋਸ਼ੀਆਂ ਦੇ ਆਂਢ ਗੁਆਂਡ ਤੋਂ ਅਤੇ ਖੂਫੀਆ ਸੋਰਸਾਂ ਰਾਹੀਂ ਪਤਾ ਕੀਤਾ ਗਿਆ ਹੈ ਕਿ ਇਹ ਕੋਈ ਵੀ ਕੰਮ ਕਾਰ ਨਹੀਂ ਕਰਦੇ ਹਨ। ਪ੍ਰੰਤੂ ਫਿਰ ਵੀ ਇੰਨ੍ਹਾਂ ਵੱਲੋਂ ਗਲੀ ਨੰਬਰ 11 ਸਾਧਾਂ ਵਾਲੀ ਬਸਤੀ ਮੋਗਾ ਵਿੱਚ ਲਾਲ ਲਕੀਰ ਵਾਲੀ ਜਗ੍ਹਾ ਪਰ ਕ੍ਰੀਬ 6 ਮਰਿਲਆ ਵਿੱਚ ਬਿਨਾ ਕਿਸੇ ਮਨਜੂਰੀ ਤੋਂ ਨਜਇਜ ਉਸਾਰੀ ਕਰਕੇ ਆਪਣਾ ਵਧੀਆ ਘਰ ਬਨਇਆ ਗਿਆ ਹੈ ਅਤੇ ਚੰਗਾ ਗੁਜਰ ਬਸਰ ਕਰ ਰਹੇ ਹਨ। ਇੰਨ੍ਹਾਂ ਦਾ ਸਮਾਜ ਪਰ ਮਾੜਾ ਪ੍ਰਭਾਵ ਪੈ ਰਿਹਾ ਹੈ।”ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਮੋਗਾ ਵੱਲੋਂ ਨਸ਼ਾ ਤਸਕਰਾਂ ਦੀਆਂ ਅਵੈਧ ਤਰੀਕੇ ਨਾਲ ਬਣਾਈ ਗਈਆਂ ਸੰਪਤੀਆਂ ਦੀ ਜਾਂਚ ਕਰਕੇ ਢਾਹਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਮੋਗਾ ਪੁਲਿਸ ਵੱਲੋਂ ਪੂਰਾ ਸੁਰੱਖਿਆ ਪ੍ਰਬੰਧ ਕੀਤਾ ਗਿਆ ਅਤੇ ਆਪਰੇਸ਼ਨ ਵਿੱਚ ਸੰਪੂਰਨ ਸਹਿਯੋਗ ਦਿੱਤਾ ਗਿਆ। ਇਸ ਕਾਰਵਾਈ ਵਿੱਚ ਉਹਨਾਂ ਵਿਅਕਤੀਆਂ ਦੀਆਂ ਜਾਇਦਾਦਾਂ ਨਿਸ਼ਾਨਾ ਬਣਾਈਆਂ ਗਈਆਂ ਜੋ ਲੰਮੇ ਸਮੇਂ ਤੋਂ ਨਸ਼ਿਆਂ ਦੇ ਗੰਭੀਰ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਜਿਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ। ਇਹ ਸੰਪਤੀਆਂ ਨਸ਼ਿਆਂ ਤੋਂ ਪ੍ਰਾਪਤ ਕੀਤੀ ਗਈ ਕਾਲੀ ਦੌਲਤ ਨਾਲ ਬਣਾਈਆਂ ਗਈਆਂ ਸਨ। ਇਹ ਕਾਰਵਾਈ ਨਾ ਸਿਰਫ਼ ਨਸ਼ਾ ਤਸਕਰਾਂ ਲਈ ਇੱਕ ਸਖ਼ਤ ਚੇਤਾਵਨੀ ਹੈ ਕਿ ਅਪਰਾਧੀ ਕਾਰੋਬਾਰ ਕਦੇ ਵੀ ਸੁਰੱਖਿਅਤ ਨਹੀਂ ਰਹੇਗਾ, ਬਲਕਿ ਆਮ ਜਨਤਾ ਲਈ ਵੀ ਇੱਕ ਨਵੀਂ ਉਮੀਦ ਦੀ ਚਮਕ ਹੈ। ਇਸ ਤੋਂ ਇਲਾਵਾ, ਇਹ ਮਿਸ਼ਨ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਪਣੇ ਵਾਤਾਵਰਨ ਅਤੇ ਕਮਿਊਨਿਟੀ ਵਿੱਚ ਨਸ਼ਿਆਂ ਨੂੰ ਰੋਕਣ ਅਤੇ ਨਸ਼ਾ-ਮੁਕਤ ਸਮਾਜ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ।ਮੋਗਾ ਪੁਲਿਸ ਦੀ ਇਹ ਕਾਰਵਾਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਇਹ ਸਿਦਕ ਦਿਖਾਉਂਦੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਦਮ ਲਏ ਜਾ ਰਹੇ ਹਨ। ਇਸ ਤਰ੍ਹਾਂ ਦੇ ਕਾਰਵਾਈਆਂ ਨਾਲ, ਸੁਰੱਖਿਅਤ, ਨਸ਼ਾ-ਮੁਕਤ ਅਤੇ ਭਵਿੱਖ-ਉਮੀਦ ਵਾਲਾ ਪੰਜਾਬ ਬਣਾਉਣ ਦੀ ਯੋਜਨਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Moga Police ਦੀ ਵੱਡੀ ਕਾਰਵਾਈ; 500 ਗ੍ਰਾਮ ਹੈਰੋਇਨ,ਸਮੇਤ ਇੱਕ ਸਮਗਲਰ ਕਾਬੂ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲੇ ਸ਼ੁਰੂ

Leave a Reply

Your email address will not be published. Required fields are marked *