ਲੋਕਾਂ ਦੀ ਸੁਰੱਖਿਆ ਲਈ ‘ਬਾਜ਼’ ਅੱਖ ਰੱਖਣ ਦੇ ਨਾਲ-ਨਾਲ ਬਠਿੰਡਾ ਪੁਲਿਸ ਨੇ ਦੀਵਾਲੀ ਮੌਕੇ ਥਾਣਿਆਂ ‘ਚ ਲਗਾਈਆਂ ਰੌਣਕਾਂ

👉ਮਿਹਨਤੀ ਤੇ ਬਹਾਦੁਰ ਪੁਲਿਸ ਮੁਲਾਜਮਾਂ ਨੂੰ ਕੀਤਾ ਸਨਮਾਨਿਤ, ਗੀਤ-ਸੰਗੀਤ ਦਾ ਚੱਲਿਆ ਦੌਰ
Bathinda News: ਤਿਊਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਆਪਣਾ ਘਰ-ਬਾਰ ਤੋਂ ਦੂਰ ਇੱਕ ਲੱਤ ‘ਤੇ ਖੜੀ ਹੋ ਕੇ ਡਿਊਟੀ ਕਰਨ ਵਾਲੀ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜਮਾਂ ਨੇ ਵੀ ਦੀਵਾਲੀ ਮੌਕੇ ਥਾਣਿਆਂ ‘ਚ ਰੌਣਕਾਂ ਲਗਾਈਆਂ। ਇਸ ਦੌਰਾਨ ਜਿੱਥੇ ਮਿਹਨਤੀ ਤੇ ਬਹਾਦਰੀ ਦਿਖਾਉਣ ਵਾਲੇ ਪੁਲਿਸ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਗੀਤ-ਸੰਗੀਤ ਦਾ ਵੀ ਦੌਰ ਚੱਲਿਆ। ਇਸ ਦੌਰਾਨ ਖੁਦ ਐਸਐਸਪੀ ਅਮਨੀਤ ਕੌਂਡਲ ਨੇ ਕਈ ਥਾਣਿਆਂ ਦੇ ਵਿਚ ਪੁੱਜ ਕੇ ਆਪਣੇ ਅਧਿਕਾਰੀਆਂ ਤੇ ਜਵਾਨਾਂ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਨੂੰ ਦੀਵਾਲੀ ਦੇ ਪਵਿੱਤਰ ਤਿਊਹਾਰ ਦੀਆਂ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ ਡਾ ਹਰਬੰਸ ਸਿੰਘ ਸਿੱਧੂ ਨੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵਜੋਂ ਸੰਭਾਲਿਆ ਚਾਰਜ

ਬਠਿੰਡਾ ‘ਚ ਥਾਣਾ ਕੋਤਵਾਲੀ ਵਿਖੇ ਖੁਸ਼ੀ ਅਤੇ ਏਕਤਾ ਨਾਲ ਦੀਵਾਲੀ ਮਨਾਈ ਗਈ। ਐੱਸ.ਐੱਸ.ਪੀ ਨੇ ਪੀ.ਸੀ.ਆਰ, ਟ੍ਰੈਫਿਕ ਕਰਮਚਾਰੀਆਂ ਦੇ ਪੁਲਿਸ ਕਰਮਚਾਰੀਆਂ ਵਿੱਚ ਮਠਿਆਈਆਂ ਵੰਡੀਆਂ ਅਤੇ ਖੁਸ਼ੀ ਦੇ ਪਲ ਸਾਂਝੇ ਕੀਤੇ।ਇਸ ਮੌਕੇ ਐਸ.ਪੀ ਸਿਟੀ ਬਠਿੰਡਾ, ਡੀ.ਐਸ.ਪੀ ਸਿਟੀ-1, ਡੀ.ਐਸ.ਪੀ ਇਨਵੈਸਟੀਗੇਸ਼ਨ ਬਠਿੰਡਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਦੀਵਾਲੀ ਦੇ ਮੌਕੇ ਐੱਸ.ਐੱਸ.ਪੀ. ਬਠਿੰਡਾ ਵੱਲੋਂ ਥਾਣਾ ਕੋਤਵਾਲੀ ਦੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ ਦੀਵਾਲੀ ਮੌਕੇ ਚੰਡੀਗੜ੍ਹ ‘ਚ ਵਾਪਰੀ ਦੁਖਦ ਘਟਨਾ; ਪੁੱਤ ਨੇ ਕੀਤਾ ਮਾਂ ਦਾ ਕ+ਤ+ਲ

ਇਸੇ ਤਰ੍ਹਾਂ ਡੀ.ਐਸ.ਪੀ ਸਬ-ਡਿਵੀਜ਼ਨ ਤਲਵੰਡੀ ਸਾਬੋ ਹਰਪ੍ਰੀਤ ਸਿੰਘ, ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ, ਡੀਐਸਪੀ ਮੋੜ ਕੁਲਦੀਪ ਸਿੰਘ, ਡੀਐਸਪੀ ਫ਼ੂਲ ਮਨੋਜ ਕੁਮਾਰ ਦੇ ਵਿਚ ਦੀਵਾਲੀ ਦੇ ਤਿਊਹਾਰ ਨੂੰ ਮਨਾਇਆ ਗਿਆ ਤੇ ਆਪਣੇ ਸਟਾਫ ਦੇ ਕਰਮਚਾਰੀਆਂ ਨੂੰ ਮਿਠਾਈਆਂ ਵੰਡੀਆਂ ਗਈਆਂ ਅਤੇ ਖੁਸ਼ੀਆਂ ਦੇ ਪਲ ਸਾਂਝੇ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਦੀਵਾਲੀ ਦਾ ਇਹ ਤਿਉਹਾਰ ਸਾਂਝੇਪਣ ਅਤੇ ਭਰਾਵਾਂ ਦੇ ਪਿਆਰ ਦੀ ਪ੍ਰਤੀਕ ਹੈ, ਜੋ ਸਾਨੂੰ ਏਕਤਾ ਅਤੇ ਖੁਸ਼ਹਾਲੀ ਵੱਲ ਪ੍ਰੇਰਿਤ ਕਰਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਦੀਵਾਲੀ ਮੌਕੇ ਚੰਡੀਗੜ੍ਹ ‘ਚ ਵਾਪਰੀ ਦੁਖਦ ਘਟਨਾ; ਪੁੱਤ ਨੇ ਕੀਤਾ ਮਾਂ ਦਾ ਕ+ਤ+ਲ

Moga Police ਦੀ ਵੱਡੀ ਕਾਰਵਾਈ; 500 ਗ੍ਰਾਮ ਹੈਰੋਇਨ,ਸਮੇਤ ਇੱਕ ਸਮਗਲਰ ਕਾਬੂ

Leave a Reply

Your email address will not be published. Required fields are marked *