Moga Police ਵੱਲੋ 03 ਕਿਲੋ ਅਫੀਮ ਸਮੇਤ 02 ਵਿਅਕਤੀ ਕਾਬੂ

Moga News:ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ),ਗੁਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸ:ਡ ਸਿਟੀ ਮੋਗਾ ਅਤੇ ਇੰਸ: ਵਰਣ ਕੁਮਾਰ 81/ਐਫ.ਡੀ.ਆਰ ਦੀ ਸੁਪਰਵੀਜਨ ਹੇਠ ਮਿਤੀ 16.10.2025 ਨੂੰ ਐਸ.ਆਈ ਬਲਵਿੰਦਰ ਸਿੰਘ 716/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਵਿਅਕਤੀਆ ਕੇਵਲ ਸਿੰਘ 2.ਅਰਸ਼ਦੀਪ ਸਿੰਘ ਉਰਫ ਆਸ਼ੂ ਵਾਸੀਆਨ ਪਿੰਡ ਕੁਲਾਰ ਥਾਣਾ ਮਲੋਧ ਜਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ 03 ਕਿਲੋ ਅਫੀਮ ਅਤੇ ਇਕ ਹੰਡਾਈ ਵੈਨਿਊ ਗੱਡੀ ਨੰਬਰੀ ਪੀਬੀ-55-ਈ-5513 ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਥਾਣੇਦਾਰ ਦੀ ਆਤਮਹੱਤਿਆ ਮਾਮਲੇ ‘ਚ Bathinda ਦੇ MLA ਅਤੇ ਉਸਦੀ IAS ਭੈਣ ਵਿਰੁਧ ਪਰਚਾ

ਇਹ ਕਿ ਐਸ.ਆਈ ਬਲਵਿੰਦਰ ਸਿੰਘ,ASI ਪਾਲ ਸਿੰਘ , ASI ਬੂਟਾ ਸਿੰਘ,ਸਿਪਾਹੀ ਹਰਮਨ ਸਿੰਘ ਦੇ ਬ੍ਰਾਏ ਗਸ਼ਤ ਜੋਗਿੰਦਰ ਚੌਕ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਬਚਨ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਆਸ਼ੂ ਪੁੱਤਰ ਸੋਹਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਅਨ ਕੁਲਾੜ ਜਿਲਾ ਜੋ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਆਪਣੀ ਗੱਡੀ PB 55 E 5513 ਹਨਡਾਈ ਵੈਨਯੂ ਰੰਗ ਚਿੱਟਾ ਰਾਹੀ ਜੀਰਾ ਨੂੰ ਜਾ ਰਹੇ ਹਨ।

ਇਹ ਵੀ ਪੜ੍ਹੋ  Punjab ਦੇ ਸਰਕਾਰੀ ਹਸਪਤਾਲਾਂ ਤੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲਿਆਂ

ਜੇਕਰ ਹੁਣੇ ਹੀ ਰੋਡ ਕੀਤੀ ਜਾਵੇ ਤਾ ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਬਚਨ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਆਸ਼ੂ ਪੁੱਤਰ ਸੋਹਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਅਨ ਕੁਲਾੜ ਅਫੀਮ ਸਮੇਤ ਆਪ ਦੇ ਕਾਬੂ ਆ ਸਕਦੇ ਹਨ।ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ ਦੋਸ਼ੀਆਨ ਉਕਤਾਨ ਨੂੰ ਕਾਬੂ ਕਰਕੇ 03 ਕਿਲੋ ਅਫੀਮ ਅਤੇ ਇਕ ਹੰਡਾਈ ਵੈਨਿਊ ਗੱਡੀ ਨੰਬਰੀ ਪੀਬੀ-55-ਈ-5513 ਬਰਾਮਦ ਕੀਤਾ ਗਿਆ ਅਤੇ ਦੋਸ਼ੀਆਨ ਨੂੰ ਮਿਤੀ 16.10.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

69 ਵੀਆਂ ਸੂਬਾ ਪੱਧਰੀ ਖੇਡਾਂ ਕਬੱਡੀ ਦਾ ਸ਼ਾਨੋ ਸ਼ੌਕਤ ਨਾਲ ਅਗਾਜ਼

Moga Police ਵੱਲੋਂ ਬੱਧਨੀ ਕਲਾਂ ਵਿੱਚ CASO ਅਪਰੇਸ਼ਨ ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ/ਹੋਟਸਪੋਟ ਦੀ ਕੀਤੀ ਗਈ ਸਰਚ ਅਤੇ ਚੈਕਿੰਗ

Leave a Reply

Your email address will not be published. Required fields are marked *