Haryana News: ਪਿਛਲੇ ਕਈ ਦਿਨਾਂ ਤੋਂ ਹਰਿਆਣਾ ਪੁਲਿਸ ਦੇ ਇੱਕ ਏਡੀਜੀਪੀ ਵਾਈ ਪੂਰਨ ਕੁਮਾਰ ਵੱਲੋਂ ਕੀਤੀ ਆਤਮਹੱਤਿਆ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਪੁਲਿਸ ਦੇ ਇੱਕ ਥਾਣੇਦਾਰ ਸੰਦੀਪ ਲਾਠੁਰ ਦੀ ਖੁਦਕਸ਼ੀ ਮਾਮਲੇ ਤੋਂ ਵਧਦਾ ਦਿਖਾਈ ਦੇ ਰਿਹਾ। ਕਰੀਬ 9 ਦਿਨਾਂ ਬਾਅਦ ਬੀਤੇ ਕੱਲ ਏਡੀਜੀਪੀ ਦਾ ਪ੍ਰਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤੇ ਉਥੇ ਮਰਹੂਮ ਥਾਣੇਦਾਰ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਅੱਜ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਰੋਹਤਕ ਪੁਲਿਸ ਨੇ ਮਰਹੂਮ ADGP ਦੀ ਪਤਨੀ ਅਮਰੀਤ ਪੂਰਨ ਕੁਮਾਰ ਅਤੇ ਉਸਦੇ ਭਰਾ ਤੇ Bathinda ਦਿਹਾਤੀ ਹਲਕੇ ਦੇ MLA ਅਮਿਤ ਰਤਨ ਸਹਿਤ ਚਾਰ ਜਣਿਆਂ ਵਿਰੂਧ ਥਾਣੇਦਾਰ ਦੀ ਪਤਨੀ ਦੀ ਸਿਕਾਇਤ ਉਪਰ ਪਰਚਾ ਦਰਜ਼ ਕੀਤਾ ਹੈ, ਜਿਸਤੋਂ ਬਾਅਦ ਹੀ ਪ੍ਰਵਾਰ ਅੰਤਿਮ ਸੰਸਕਾਰ ਲਈ ਰਾਜ਼ੀ ਹੋਇਆ ਹੈ।
ਇਹ ਵੀ ਪੜ੍ਹੋ Punjab ਦੇ ਸਰਕਾਰੀ ਹਸਪਤਾਲਾਂ ਤੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲਿਆਂ
ਖਬਰ ਲਿਖੇ ਜਾਣ ਸਮੇਂ ਪੀਜੀਆਈ ਰੋਹਤਕ ਦੇ ਵਿਚ ਮਰਹੂਮ ਥਾਣੈਦਾਰ ਸੰਦੀਪ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾ ਰਿਹਾ। ਜਿਸਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸਾਇਬਰ ਸੈੱਲ ਵਿਚ ਤੈਨਾਤ ਏਐਸਆਈ ਸੰਦੀਪ ਨੇ ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਮਰਹੂਮ ਏਡੀਜੀਪੀ ਦੇ ਪੀਐਸਓ ਸੁਸੀਲ ਨੂੰ ਗ੍ਰਿਫਤਾਰ ਕੀਤਾ ਸੀ। ਆਪਣੀ ਮੌਤ ਤੋਂ ਮਹਿਲਾ ਥਾਣੇਦਾਰ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਸੀ, ਜਿਸ ਵਿਚ ਮਰਹੂਮ ਏਡੀਜੀਪੀ, ਉਸਦੀ ਪਤਨੀ ਅਮਨੀਤ, ਸਾਲੇ ਅਮਿਤ ਰਤਨ ਸਹਿਤ ਹੋਰਨਾਂ ਵਿਰੁਧ ਗੰਭੀਰ ਦੋਸ਼ ਲਗਾਏ ਸਨ।
ਇਹ ਵੀ ਪੜ੍ਹੋ ਬਠਿੰਡਾ ‘ਚ ਰਾਜਸਥਾਨ ਤੋਂ ਝੋਨਾ ਲਿਆ ਕੇ ਵੇਚਣ ਵਾਲੇ ਤਿੰਨ ਵਪਾਰੀਆਂ ਵਿਰੁਧ ਮਾਮਲਾ ਦਰਜ
ਇਸੇ ਤਰ੍ਹਾਂ ਇੱਕ ਖੁਦਕਸ਼ੀ ਨੋਟ ਵੀ ਲਿਖਿਆ ਸੀ। ਇਸ ਮਾਮਲੇ ਵਿਚ ਥਾਣੇਦਾਰ ਦੇ ਪ੍ਰਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਅਤੇ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਸੀ ਤੇ ਮੰਗ ਕੀਤੀ ਸੀ ਕਿ ਪਹਿਲਾਂ ਪਰਚਾ ਦਰਜ਼ ਕੀਤਾ ਜਾਵੇ, ਜਿਸਤੋਂ ਬਾਅਦ ਰਾਤ ਨੂੰ ਪੁਲਿਸ ਨੇ ਇਹ ਪਰਚਾ ਦਰਜ਼ ਕਰ ਲਿਆ ਸੀ। ਉਧਰ, ਏਡੀਜੀਪੀ ਦੀ ਮੌਤ ਦੇ ਮਾਮਲੇ ਵਿਚ ਵੀ ਚੰਡੀਗੜ੍ਹ ਪੁਲਿਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਹੈ ਤੇ ਨਾਲ ਹੀ ਡੀਜੀਪੀ ਤੇ ਰੋਹਤਕ ਦੇ ਐਸਪੀ ਨੂੰ ਹਟਾਇਆ ਗਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
