Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad Sandhu (ਸੋਸਲ ਮੀਡੀਆ ਇਨਫਲੂਐਂਸਰ ਮੈਡ ਸੰਧੂ) ਦਾ ਕਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ‘ਚ ਸ਼ਾਮ 6 ਵਜੇਂ ਕਰੀਬ ਵਾਪਰੀ ਇਸ ਘਟਨਾ ਦੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਅੰਮ੍ਰਿਤਸਰ ਦੇ ਲੋਹਾਰਕਾ ਰੋਡ ਦੇ ਪ੍ਰਤਾਪ ਨਗਰ ਵਿਚ ਸਥਿਤ ਮੈਡ ਸੰਧੂ ਉੱਪਰ ਇੰਨ੍ਹਾਂ ਅਗਿਆਤ ਨੌਜਵਾਨਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸਦੇ ਵਿਚ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਿਸਤੋਂ ਬਾਅਦ ਉਸਨੂੰ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੈਡ ਸੰਧੂ ਦਾ ਅਸਲ ਨਾਮ ਮਧੂ ਸੂਦਨ ਸੰਧੂ ਸੀ, ਜੋਕਿ ਅੰਮ੍ਰਿਤਸਰ ਵਿਚ ਮੇਕਅਪ ਆਰਟਿਸਟ ਸੀ। ਲੜਕੀਆਂ ਵਾਲੇ ਕੱਪੜਿਆਂ ਅਤੇ ਲੁੱਕ ਵਿਚ ਰਹਿਣ ਵਾਲਾ ਮੈਡ ਸੰਧੂ ਅਕਸਰ ਹੀ ਸ਼ੋਸ਼ਲ ਮੀਡੀਆ ਉੱਪਰ ਰੀਲਾਂ ਪਾਉਂਦਾ ਰਹਿੰਦਾ ਸੀ। ਉਹ ਆਪਣੀ ਲੁੱਕ ਕਾਰਨ ਚਰਚਾ ਵਿਚ ਸੀ। ਉਧਰ, ਅੰਮ੍ਰਿਤਸਰ ਦੇ ਐਸਪੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪੁਲਿਸ ਨੂੰ ਕੁੱਝ ਲੀਡ ਮਿਲੀਆਂ ਹਨ, ਜਿਸਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ 👉ਥਾਣੇਦਾਰ ਦਾ ਕਮਾਲ; ਥਾਣੇ ਦੇ ਮਾਲਖਾਨੇ ‘ਚ ਖੜ੍ਹੇ ਦਰਜ਼ਨਾਂ ਮੋਟਰਸਾਈਕਲਾਂ ਨੂੰ 2 ਨੰਬਰ ‘ਚ ਵੇਚਿਆ, ਹੁਣ ਹੋਇਆ ਗ੍ਰਿਫਤਾਰ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਮੋੜ ਦੇ MLA ਮਾਈਸਰਖਾਨਾ ਅਚਾਨਕ ਸੋਸਲ ਮੀਡਿਆ ‘ਤੇ ਲਾਈਵ ਹੋ ਕੇ ਹੋਏ ਭਾਵੁਕ!, ਕੀਤਾ ਮੁਅੱਤਲ

Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

Leave a Reply

Your email address will not be published. Required fields are marked *