Maur Mandi News: ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਲਕਾ ਮੋੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅੱਜ ਸ਼ਨੀਵਾਰ ਨੂੰ ਅਚਾਨਕ ਸੋਸਲ ਮੀਡਿਆ ‘ਤੇ ਲਾਈਵ ਹੋ ਕੇ ਭਾਵੁਕ ਹੋ ਗਏ। ਉਨ੍ਹਾਂ ਪਾਰਟੀ ਲੀਡਰਸ਼ਿਪ ਉੱਪਰ ਆਪਣੀ ਅਣਦੇਖੀ ਕਰਨ ਦਾ ਦੋਸ਼ ਲਗਾਉਂਦਿਆਂ ਆਪਣੇ ਹਲਕੇ ਵਿਚ ਸਿੱਖਿਆ ਕ੍ਰਾਂਤੀ ਦੀ ਪੋਲ ਖੋਲੀ। ਕਰੀਬ 14 ਮਿੰਟ ਤੋਂ ਵੱਧ ਦੀ ਆਪਣੀ ਵੀਡੀਓ ਵਿਚ ਵਿਧਾਇਕ ਮਾਈਸਰਖਾਨਾ ਨੇ ਦਾਅਵਾ ਕੀਤਾ ਕਿ, ‘‘ ਊਸਦੇ ਕਹਿਣ ‘ਤੇ ਸਰਕਾਰੀ ਸਕੂਲਾਂ ਵਿਚ ਸਟਾਫ਼ ਪੂਰਾ ਨਹੀਂ ਕੀਤਾ ਗਿਆ।” ਉਧਰ, ਪਾਰਟੀ ਨੇ ਵੀ ਵਿਧਾਇਕ ਦੀ ਇਸ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਉਸਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ।

ਦਸਣਾ ਬਣਦਾ ਹੈ ਕਿ ਸੁਖਵੀਰ ਸਿੰਘ ਮਾਈਸਰਖਾਨਾ ਪੰਜਾਬ ਦੇ ਇਕਲੌਤੇ ਵਿਧਾਇਕ ਹਨ, ਜਿੰਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹ ਰਹੇ ਹਨ। ਭਾਵੁਕ ਹੋਏ ਵਿਧਾਇਕ ਨੇ ਇਹ ਵੀ ਖੁਲਾਸਾ ਕੀਤਾ ਕਿ ਜਿਸ ਸਰਕਾਰੀ ਸਕੂਲ ਵਿਚ ਉਸਦੇ ਆਪਣੇ ਬੱਚੇ ਪੜ੍ਹਦੇ ਹਨ, ਉਥੇ ਵੀ ਸਟਾਫ਼ ਦੀ ਘਾਟ ਹੈ। ਇਸਦੇ ਲਈ ਉਸਦੇ ਵੱਲੋਂ ਕਈ ਵਾਰ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮਨੀਸ਼ ਸਿਸੋਦੀਆ ਨਾਲ ਗੱਲ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਸਕੂਲ ਦੇ ਪ੍ਰਿੰਸੀਪਲ ਮੇਰੇ ਬੱਚਿਆਂ ਨੁੰ ਸਟਾਫ਼ ਪੂਰਾ ਕਰਵਾਉਣ ਲਈ ਆਪਣੇ ਐਮਐਲਏ ਪਿਤਾ ਨੂੰ ਕਹਿਣ ਲਈ ਕਹਿੰਦੇ ਸਨ ਪ੍ਰੰਤੂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ।
ਇਹ ਵੀ ਪੜ੍ਹੋ 👉ਥਾਣੇਦਾਰ ਦਾ ਕਮਾਲ; ਥਾਣੇ ਦੇ ਮਾਲਖਾਨੇ ‘ਚ ਖੜ੍ਹੇ ਦਰਜ਼ਨਾਂ ਮੋਟਰਸਾਈਕਲਾਂ ਨੂੰ 2 ਨੰਬਰ ‘ਚ ਵੇਚਿਆ, ਹੁਣ ਹੋਇਆ ਗ੍ਰਿਫਤਾਰ
