ਥਾਣੇਦਾਰ ਦਾ ਕਮਾਲ; ਥਾਣੇ ਦੇ ਮਾਲਖਾਨੇ ‘ਚ ਖੜ੍ਹੇ ਦਰਜ਼ਨਾਂ ਮੋਟਰਸਾਈਕਲਾਂ ਨੂੰ 2 ਨੰਬਰ ‘ਚ ਵੇਚਿਆ, ਹੁਣ ਹੋਇਆ ਗ੍ਰਿਫਤਾਰ

Jagraon News : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਕਸਬਾ ਜਗਰਾਓ ਦੇ ਵਿਚ ਸਥਿਤ ਥਾਣਾ ਸਿਟੀ ‘ਚ ਤੈਨਾਤ ਇੱਕ ਥਾਣੇਦਾਰ ਨੇ ਥਾਣੇਦਾਰ ਦੇ ਕਮਾਲ ਕਰਦਿਆਂ ਆਪਣੇ ਹੀ ਥਾਣੇ ਦੇ ਮਾਲਖਾਨੇ ਵਿਚ ਖੜ੍ਹੇ ਦਰਜ਼ਨਾਂ ਮੋਟਰਸਾਈਕਲਾਂ-ਸਕੂਟਰਾਂ ਨੂੰ 2 ਨੰਬਰ ਵਿਚ ਹੀ ਕਬਾੜੀਆਂ ਨੂੰ ਵੇਚ ਦਿੱਤਾ। ਜਦ ਹੁਣ ਮਾਮਲੇ ਦਾ ਭੇਤ ਖੁੱਲਿਆ ਤਾਂ ਪੁਲਿਸ ਵਿਭਾਗ ਵੱਲੋਂ ਜਾਂਚ ਕਰਵਾਈ ਗਈ ਤੇ ਜਾਂਚ ਵਿਚ ਮੁਲਜ਼ਮ ਪਾਏ ਗਏ ਇਸ ਥਾਣੇਦਾਰ ਨੂੰ 2 ਕਬਾੜੀਆਂ ਤੇ 1 ਵਿਚੋਲੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ ਜਗਰਾਓ ਦੇ ਐਸਐਚਓ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਅਦਾਰਾ ਪੰਜਾਬੀ ਖਬਰਸਾਰ ਦੇ ਇਸ ਪੱਤਰਕਾਰ ਨੂੰ ਦਸਿਆ ਕਿ, ‘‘ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇੱਕ ਸਪੇਅਰ ਪਾਰਟਸ ਦਾ ਕਾਰੋਬਾਰ ਕਰਨ ਵਾਲੇ ਕਬਾੜੀਏ ਚੋਰੀ ਦਾ ਮਾਲ ਵੇਚ ਰਹੇ ਹਨ, ਜਿਸਦੇ ਚੱਲਦੇ ਇਸਦੀ ਜਾਂਚ ਕਰਵਾਈ ਗਈ। ” ਜਾਂਚ ਦੌਰਾਨ ਸਾਹਮਣੇ ਆਇਆ ਕਬਾੜ ਦਾ ਕੰਮ ਕਰਨ ਵਾਲੇ ਦੋਨਾਂ ਭਰਾਵਾਂ ਰਮਨਦੀਪ ਸਿੰਘ ਤੇ ਰਣਜੀਤ ਸਿੰਘ ਨੂੰ ਚੋਰੀ ਦਾ ਮਾਲ ਕੋਈ ਹੋਰ ਹੀ ਨਹੀਂ, ਬਲਕਿ ਥਾਣੇ ਵਿਚ ਤੈਨਾਤ ਇੱਕ ਥਾਣੇਦਾਰ ਮਨਜਿੰਦਰ ਸਿੰਘ ਦਿੰਦਾ ਸੀ। ਮਨਜਿੰਦਰ ਸਿੰਘ ਪਿਛਲੇ 6-7 ਸਾਲਾਂ ਤੋਂ ਇਸੇ ਥਾਣੇ ਵਿਚ ਬਤੌਰ ਮਾਲ ਮੁਨਸ਼ੀ ਕੰਮ ਕਰ ਰਿਹਾ ਸੀ। ਜਿਸਦਾ ਫ਼ਾਈਦਾ ਚੁੱਕਦਿਆਂ ਇਸਨੇ ਦਾਅ ਲੱਗਦੇ ਹੀ ਇਹ ਕਾਰਵਾਈ ਕਰ ਦਿੱਤੀ।ਕਬਾੜੀਆਂ ਤੇ ਥਾਣੇਦਾਰ ਦੇ ਵਿਚਕਾਰ ਬਲਵਿੰਦਰ ਬੱਗੜ ਨਾਂ ਦਾ ਇੱਕ ਦਲਾਲ ਵੀ ਸੀ, ਜੋ ਚੋਰੀ ਦੇ ਮਾਲ ਦੀ ਕੀਮਤ ਲਗਾਉਂਦਾ ਸੀ। ਮੁਢਲੀ ਜਾਂਚ ਮੁਤਾਬਕ ਥਾਣੇਦਾਰ ਮਨਜਿੰਦਰ ਸਿੰਘ ਨੇ ਆਪਣੇ ਕਾਰਜ਼ਕਾਲ ਦੌਰਾਨ ਤਿੰਨ ਦਰਜ਼ਨ ਦੇ ਕਰੀਬ ਮੋਟਰਸਾਈਕਲ ਤੇ ਸਕੂਟਰ ਇੰਨ੍ਹਾਂ ਕਬਾੜੀਆਂ ਨੂੰ ਵੇਚ ਦਿੱਤੇ। ਇੰਸੈਪਕਟਰ ਪਰਮਿੰਦਰ ਸਿੰਘ ਮੁਤਾਬਕ ਉਹ ਇਹ ਦਾਅ ਉਸ ਸਮੇਂ ਲਗਾਉਂਦਾ ਸੀ ਜਦ ਥਾਣੇ ਦਾ ਜਿਆਦਾਤਰ ਸਟਾਫ਼ ਕਿਸੇ ਡਿਊਟੀ ਲਈ ਥਾਣੇ ਤੋਂ ਬਾਹਰ ਚਲਿਆ ਜਾਂਦਾ ਸੀ। ਉਨ੍ਹਾਂ ਦਸਿਆ ਕਿ ਥਾਣੇਦਾਰ ਮਨਜਿੰਦਰ ਸਿੰਘ ਸਮੇਤ ਦਲਾਲ ਬਲਵਿੰਦਰ ਬੱਗੜ ਤੇ ਕਬਾੜੀ ਭਰਾਵਾਂ ਰਮਨਦੀਪ ਤੇ ਰਣਜੀਤ ਵਿਰੁਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ 👉Faridkot ‘ਚ 6 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕ/ਤ/ਲ; ਰੱਸੀ ਨਾਲ ਬੰਨ ਕੇ ਲਾਸ਼ ਨਹਿਰ ‘ਚ ਸੁੱਟੀ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Faridkot ‘ਚ 6 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕ/ਤ/ਲ; ਰੱਸੀ ਨਾਲ ਬੰਨ ਕੇ ਲਾਸ਼ ਨਹਿਰ ‘ਚ ਸੁੱਟੀ

ਮੋੜ ਦੇ MLA ਮਾਈਸਰਖਾਨਾ ਅਚਾਨਕ ਸੋਸਲ ਮੀਡਿਆ ‘ਤੇ ਲਾਈਵ ਹੋ ਕੇ ਹੋਏ ਭਾਵੁਕ!, ਕੀਤਾ ਮੁਅੱਤਲ

Leave a Reply

Your email address will not be published. Required fields are marked *