ਬਹਿਰੀਨ ਵਾਲੀ ਬੀਬੀ ਦਾ ਮਾਮਲਾ; ਚਾਵਲਾ ਤੇ ਸਹਿਯੋਗੀਆਂ ਦੀਆਂ ਮੁਸ਼ਕਿਲਾਂ ਵਧੀਆਂ, ਪੁਲਿਸ ਨੇ ਪੁਛਗਿੱਛ ਲਈ ਸੱਦਿਆ

👉ਸੁਖਬੀਰ ਬਾਦਲ ਨੂੰ ਮਿਲਦਿਆਂ ਬੀਬੀ ਦੀਆਂ ਤਸਵੀਰਾਂ ਹੋਈਆਂ ਜਨਤਕ
Sri Anandpur Sahib News : ਪਿਛਲੇ ਕਈਂ ਦਿਨਾਂ ਤੋਂ ਪੰਜਾਬ ਦੇ ਧਾਰਮਿਕ ਤੇ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿਚ ਬਲਾਤਕਾਰ ਦੇ ਕਥਿਤ ਦੋਸ਼ੀ ਅਮਰਜੀਤ ਚਾਵਲਾ ਅਤੇ ਉਸਦੇ ਸਹਿਯੋਗੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿਚ ਸ਼੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮਹਿਲਾ ਨੂੰ ਅਸ਼ਲੀਲ ਤਸਵੀਰਾਂ ਭੇਜਣ ਵਾਲੇ ਵਧੀਕ ਹੈੱਡ ਗਰੰਥੀ ਮਲਕੀਤ ਸਿੰਘ, ਚਾਵਲਾ ਦੇ ਡਰਾਈਵਰ ਮੋਹਨ ਸਿੰਘ ਨੂੰ ਅੱਜ ਪੁਛਗਿਛ ਲਈ ਥਾਣੇ ਬੁਲਾਇਆ ਹੈ।

ਇਸੇ ਤਰ੍ਹਾਂ ਇਹ ਵੀ ਦਸਿਆ ਜਾ ਰਿਹਾ ਕਿ ਇੱਕ ਔਰਤ ਨੂੰ ਵੀ ਭਲਕੇ ਲਈ ਸੱਦਿਆ ਗਿਆ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਪੀੜਤ ਬੀਬੀ ਦੀ ਸ਼ਿਕਾਇਤ ‘ਤੇ 21 ਅਗਸਤ ਨੁੰ ਪੁਲਿਸ ਨੇ ਅਮਰਜੀਤ ਚਾਵਲਾ ਵਿਰੁਧ ਬਲਾਤਰ ਦਾ ਪਰਚਾ ਦਰਜ਼ ਕੀਤਾ ਸੀ। ਪ੍ਰੰਤੂ ਇਸਦੀ ਭਿਣਕ ਇੱਕ ਮਹੀਨੇ ਬਾਅਦ ਹੀ ਨਿਕਲੀ। ਇਹ ਵੀ ਕਿਹਾ ਜਾ ਰਿਹਾ ਕਿ ਆਪਣੇ ਵਿਰੁਧ ਪਰਚਾ ਦਰਜ਼ ਹੁੰਦੇ ਹੀ ਚਾਵਲਾ ਵਿਦੇਸ਼ ਫ਼ਰਾਰ ਹੋ ਗਿਆ ਸੀ। ਜਿਸਦੇ ਚੱਲਦੇ ਹੁਣ ਉਸਦੇ ਨਜ਼ਦੀਕੀਆਂ ਵਿਰੂਧ ਸਿਕੰਜ਼ਾ ਕਸਿਆ ਜਾ ਰਿਹਾ।

ਇਹ ਵੀ ਪੜ੍ਹੋ 👉ਚਿਤਕਾਰਾ ਤੋਂ ਬਾਅਦ LPU ‘ਚ ਹਿੰਸਕ ਪ੍ਰਦਰਸ਼ਨ, ਕੀਤੀ ਭੰਨਤੋੜ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਸੰਭਾਲੀ ਸਥਿਤੀ, ਦੇਖੋ ਵੀਡੀਓ

ਉਧਰ, ਇਸ ਬੀਬੀ ਵੱਲੋਂ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦੇ ਦਾਅਵੇ ਤੋਂ ਬਾਅਦ ਹੁਣ ਉਸਦੀਆਂ ਸੁਖਬੀਰ ਬਾਦਲ ਨਾਲ ਮਿਲਦਿਆਂ ਦੀਆਂ ਫ਼ੋਟੋਆਂ ਸ਼ੋੋਸਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ। ਹਾਲਾਂਕਿ ਅਕਾਲੀ ਦਲ ਦਾ ਤਰਕ ਹੈ ਕਿ ਉਨ੍ਹਾਂ ਦੇ ਪ੍ਰਧਾਨ ਨੂੰ ਹਰ ਰੋਜ਼ ਸੈਕੜੇ ਲੋਕ ਮਿਲਦੇ ਹਨ ਤੇ ਫ਼ੋਟੋਆਂ ਖਿਚਵਾਉਂਦੇ ਹਨ। ਜਦਕਿ ਇਸ ਮਾਮਲੇ ਵਿਚ ਅਕਾਲੀ ਦਲ(ਪੁਨਰ ਸੁਰਜੀਤੀ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵਿਅੰਗ ਕਸਿਆ ਹੈ।

ਇਹ ਵੀ ਪੜ੍ਹੋ 👉Punjab Police ਦੀ ਚਰਚਿਤ ਮਹਿਲਾ Inspector 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੀ ਗੰਨਮੈਂਨ ਸਮੇਤ ਗ੍ਰਿਫਤਾਰ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਚਿਤਕਾਰਾ ਤੋਂ ਬਾਅਦ LPU ‘ਚ ਹਿੰਸਕ ਪ੍ਰਦਰਸ਼ਨ, ਕੀਤੀ ਭੰਨਤੋੜ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਸੰਭਾਲੀ ਸਥਿਤੀ, ਦੇਖੋ ਵੀਡੀਓ

Bathinda ਦੇ ਬੱਸ ਅੱਡੇ ‘ਚ ਪ੍ਰਾਈਵੇਟ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਲੜਕੀ ਦੀ ਹੋਈ ਮੌ/ਤ

Leave a Reply

Your email address will not be published. Required fields are marked *