ਚਿਤਕਾਰਾ ਤੋਂ ਬਾਅਦ LPU ‘ਚ ਹਿੰਸਕ ਪ੍ਰਦਰਸ਼ਨ, ਕੀਤੀ ਭੰਨਤੋੜ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਸੰਭਾਲੀ ਸਥਿਤੀ, ਦੇਖੋ ਵੀਡੀਓ

Kapurthala News : ਦੋ ਦਿਨ ਪਹਿਲਾਂ ਪਟਿਆਲਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਹੰਗਾਮੇ ਤੋਂ ਬਾਅਦਬੀਤੀ ਦੇਰ ਰਾਤ ਜਲੰਧਰ ਦੇ ਫਗਵਾੜਾ ਦੀ ਨਾਮੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀਆਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤਾ ਗਿਆ। ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਅਤੇ ਉਸਦੀ ਮੌਤ ਸਬੰਧੀ ਖਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਇੱਕਦਮ ਹਜ਼ਾਰਾਂ ਵਿਦਿਆਰਥੀ ਯੂਨੀਵਰਸਿਟੀ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਯੂਨੀਵਰਸਿਟੀ ਕੈਂਪਸ ਵਿੱਚ ਭੰਨਤੋੜ ਕੀਤੀ ਅਤੇ ਕੁੱਝ ਥਾਵਾਂ ‘ਤੇ ਅੱਗ ਵੀ ਲਗਾ ਦਿੱਤੀ।

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਭੜਕੇ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਤੋਂ ਬਾਹਰ ਨਿਕਲ ਕੇ ਲੁਧਿਆਣਾ-ਜਲੰਧਰ ਰਾਸ਼ਟਰੀ ਰਾਜਮਾਰਗ ਉੱਪਰ ਧਰਨਾ ਲਗਾ ਦਿੱਤਾ। ਜਿਸ ਕਾਰਨ ਇੱਥੈ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਵਿਦਿਆਰਥੀਆਂ ਦੇ ਇਸ ਹਿੰਸਕ ਪ੍ਰਦਰਸ਼ਨਾਂ ਦੀਆਂ ਦਰਜ਼ਨਾਂ ਵੀਡੀਓਜ਼ ਸ਼ੋਸ਼ਲ ਮੀਡੀਆ ਊੱਪਰ ਵਾਈਰਲ ਹੋ ਰਹੀਆਂ ਹਨ। ਘਟਨਾ ਦਾ ਪਤਾ ਲੱਗਦੇ ਹੀ ਤਿੰਨ ਜ਼ਿਲ੍ਹਿਆਂ ਦੀ ਪੁਲਿਸ (ਕਪੂਰਥਲਾ, ਜਲੰਧਰ ਦਿਹਾਤੀ ਤੇ ਹੁਸ਼ਿਆਰਪੁਰ) ਵੱਡੀ ਗਿਣਤੀ ਵਿਚ ਪੁਲਿਸ ਪੁੱਜੀ, ਜਿਸਦੀ ਅਗਵਾਈ ਦੋ ਜ਼ਿਲ੍ਹਿਆਂ ਦੇ ਐਸਐਸਪੀਜ਼ ਵੱਲੋਂ ਕੀਤੀ ਗਈ।ਇਸ ਦੌਰਾਨ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਇੱਥੇ ਕੰਮ ਕਰ ਰਹੇ ਇੱਕ ਬਾਹਰਲੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਗਿਆ, ਜਿਸਦੀ ਇਲਾਜ਼ ਦੌਰਾਨ ਮੌਤ ਹੋ ਗਈ।

ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਬਲਾਤਕਾਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਮੌਕੇ ਐਸਐਸਪੀ ਨੇ ਮੀਡੀਆ ਨੁੰ ਦਸਿਆ ਕਿ ਹੁਣ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਹੈ ਤੇ ਵਿਦਿਆਰਥੀਆਂ ਦਾ ਪੱਖ ਸੁਣਿਆ ਗਿਆ ਤੇ ਜਿਹੜੀ ਚਰਚਾ ਸ਼ੋਸ਼ਲ ਮੀਡੀਆ ‘ਤੇ ਫੈਲੀ ਹੈ, ਉਸਦੇ ਬਾਰੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਵਿਦਿਆਰਥੀਆਂ ਨੇ ਰੰਜ਼ ਜ਼ਾਹਰ ਕੀਤਾ ਕਿ ਯੂਨੀਵਰਸਿਟੀ ਦੀ ਮੈਨੇਜਮੈਟ ਊਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਨਹੀਂ ਸੁਣਿਆ ਜਾਂਦਾ ਤੇ ਨਾਂ ਹੀ ਉਸਦਾ ਹੱਲ ਕੀਤਾ ਜਾਂਦਾ ਹੈ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹੋਰ ਖ਼ਬਰਾਂ

Punjab ਭਰ ਵਿਚ ਅੱਜ ਐਤਵਾਰ ਨੂੰ ਵੀ ਖੁੱਲੇ ਸਮੂਹ ਸਰਕਾਰੀ ਬੈਂਕ

ਬਹਿਰੀਨ ਵਾਲੀ ਬੀਬੀ ਦਾ ਮਾਮਲਾ; ਚਾਵਲਾ ਤੇ ਸਹਿਯੋਗੀਆਂ ਦੀਆਂ ਮੁਸ਼ਕਿਲਾਂ ਵਧੀਆਂ, ਪੁਲਿਸ ਨੇ ਪੁਛਗਿੱਛ ਲਈ ਸੱਦਿਆ

Leave a Reply

Your email address will not be published. Required fields are marked *