Punjab Police ਦੀ ਚਰਚਿਤ ਮਹਿਲਾ Inspector 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੀ ਗੰਨਮੈਂਨ ਸਮੇਤ ਗ੍ਰਿਫਤਾਰ

Moga News: Punjab Police ਦੀ ਇੱਕ ਚਰਚਿਤ ਮਹਿਲਾ Inspector ਨੂੰ ਵਿਜੀਲੈਂਸ ਬਿਉਰੋ ਨੇ ਬੀਤੀ ਦੇਰ ਰਾਤ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗੰਨਮੈਂਨ ਸਮੇਤ ਗ੍ਰਿਫਤਾਰ ਕੀਤਾ ਹੈ। ਮਹਿਲਾ ਇੰਸਪੈਕਟਰ ਦੀ ਪਹਿਚਾਣ ਸੁਨੀਤਾ ਬਾਵਾ ਵਜੋਂ ਹੋਈ ਹੈ, ਜੋਕਿ ਜ਼ਿਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾ ਵਿਖੇ ਬਤੌਰ ਤੈਨਾਤ ਸੀ। ਜਦਕਿ ਗੰਨਮੈਨ ਦਾ ਨਾਮ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਵਜੋਂ ਹੋਈ ਹੈ। ਸੂਚਨਾ ਮੁਤਾਬਕ ਕੁੱਝ ਦਿਨ ਪਹਿਲਾਂ ਇਸ ਥਾਣੇ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਸ਼ਿਆਂ ਸਮੇਤ ਕਾਬੂ ਕੀਤਾ ਸੀ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਹੁਣ ਮਹਿਲਾ ਇੰਸਪੈਕਟਰ ਵੱਲੋਂ ਇਸ ਕੇਸ ਵਿਚ ਰਾਜਵਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ ਨੂੰ ਉਲਝਾਉਣ ਦਾ ਡਰਾਵਾ ਦਿੱਤਾ ਜਾ ਰਿਹਾ ਸੀ। ਇਸ ਡਰਾਵੇਂ ਦੇ ਵਜੋਂ ਉਹ ਪਹਿਲਾਂ ਉਸ ਕੋਲੋਂ 50 ਹਜ਼ਾਰ ਰੁਪਏ ਲੈ ਚੁੱਕੀ ਸੀ ਤੇ 50 ਹਜ਼ਾਰ ਹੋਰ ਮੰਗ ਰਹੀ ਸੀ। ਜਿਸਦੇ ਬਾਰੇ ਮੁਦਈ ਵੱਲੋਂ ਵਿਜੀਲੈਂਸ ਬਿਉਰੋ ਫ਼ਿਰੋਜਪੁਰ ਨੂੰ ਸੂਚਿਤ ਕੀਤਾ ਗਿਆ। ਵਿਜੀਲੈਂਸ ਦੀ ਟੀਮ ਨੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਦੇਰ ਰਾਤ ਜੀਰਾ ਰੋਡ ‘ਤੇ ਇੰਸਪੈਕਟਰ ਸੁਨੀਤਾ ਬਾਵਾ ਅਤੇ ਗੰਨਮੈਨ ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਰਿਸਵਤ ਲੈਂਦੇ ਹੋਏ ਕਾਬੂ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਅਗਲੇਰੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 👉ਪਟਿਆਲਾ ‘ਚ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਤੋਂ ਬਾਅਦ ਵੱਡਾ ਹੰਗਾਮਾ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪਟਿਆਲਾ ‘ਚ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਤੋਂ ਬਾਅਦ ਵੱਡਾ ਹੰਗਾਮਾ

Punjab ਭਰ ਵਿਚ ਅੱਜ ਐਤਵਾਰ ਨੂੰ ਵੀ ਖੁੱਲੇ ਸਮੂਹ ਸਰਕਾਰੀ ਬੈਂਕ

Leave a Reply

Your email address will not be published. Required fields are marked *