Punjab News:Punjab ਭਰ ਵਿਚ ਅੱਜ ਐਤਵਾਰ ਨੁੰ ਪਹਿਲੀ ਵਾਰ ਬੈਂਕ ਖੁੱਲੇ ਹਨ। ਕਈ ਸਾਲਾਂ ਬਾਅਦ ਅਜਿਹਾ ਦੇਖਣ ਨੁੰ ਮਿਲ ਰਿਹਾ ਹੈ ਜਦਕਿ ਬੈਂਕਾਂ ਵਿਚ ਐਤਵਾਰ ਛੁੱਟੀ ਵਾਲੇ ਦਿਨ ਲੈਣ-ਦੇਣ ਚੱਲ ਰਿਹਾ ਹੋਵੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਭਲਕੇ ਤੋਂ ਬੈਂਕ ਮੁਲਾਜਮ ਤਿੰਨ ਦਿਨਾਂ ਦੀ ਲੰਮੀ ਹੜਤਾਲ ‘ਤੇ ਜਾ ਰਹੇ ਹਨ, ਜਿਸ ਕਾਰਨ ਤਿੰਨ ਦਿਨ ਬੈਂਕ ਦਾ ਕੰਮਕਾਜ਼ ਪ੍ਰਭਾਵਿਤ ਰਹੇਗਾ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਗ੍ਰਾਹਕਾਂ ਤੇ ਆਮ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਸੀ। ਦਸਣਾ ਬਣਦਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਮੁਲਾਜਮਾਂ ਵੱਲੋਂ 28,29 ਅਤੇ 30 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਜਿਸਦੇ ਵਿਚ ਦੇਸ ਦੇ 9 ਕੌਮੀ ਬੈਂਕਾਂ ਦੇ ਮੁਲਾਜਮ ਸ਼ਾਮਲ ਹੋ ਰਹੇ ਹਨ ਤੇ ਦੇਸ਼ ਦੀਆਂ ਸਮੂਹ ਜਨਤਕ ਬੈਂਕ ਮੁਲਾਜਮ ਜਥੇਬੰਦੀਆਂ ਵੱਲੋਂ ਇਸਦਾ ਸੱਦਾ ਦਿੱਤਾ ਗਿਆ।
ਇਹ ਵੀ ਪੜ੍ਹੋ 👉Punjab Police ਦੀ ਚਰਚਿਤ ਮਹਿਲਾ Inspector 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੀ ਗੰਨਮੈਂਨ ਸਮੇਤ ਗ੍ਰਿਫਤਾਰ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
